ਫਰਾਂਸ ਦੇ ਰਾਸ਼ਟਰਪਤੀ ਨੂੰ ਸ਼ਰੇਆਮ ਮਾਰਿਆ ਥੱਪੜ,ਦੋ ਨੌਜਵਾਨ ਕੀਤੇ ਗਿਰਫ਼ਤਾਰ

By  Jagroop Kaur June 9th 2021 01:35 PM -- Updated: June 9th 2021 01:42 PM

ਪੈਰਿਸ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਭੀੜ ਦੇ ਇਕ ਵਿਅਕਤੀ ਨੇ ਉਸ ਦੇ ਮੂੰਹ 'ਤੇ ਚਪੇੜ ਮਾਰ ਦਿੱਤੀ ਜਦੋਂ ਉਸਨੇ ਮੰਗਲਵਾਰ ਨੂੰ ਦੱਖਣ-ਪੂਰਬੀ ਫਰਾਂਸ ਦੀ ਯਾਤਰਾ ਦੌਰਾਨ ਜਨਤਾ ਨਾਲ ਗੱਲਬਾਤ ਕੀਤੀ, ਸੋਸ਼ਲ ਮੀਡੀਆ' ਤੇ ਪੋਸਟ ਕੀਤੀ ਗਈ ਇਸ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਨਿਊਜ ਏਜੰਸੀ AFP ਮੁਤਾਬਕ, ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਫੜੇ ਗਏ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ।French President Macron slapped in the face during visit to small town | World News | Onmanorama

Read More : 9 ਬੱਚਿਆਂ ਨੂੰ ਜਨਮ ਦੇਣ ਵਾਲੀ ਮਹਿਲਾ ਦਾ ਇੱਕ ਮਹੀਨੇ ‘ਚ ਟੁੱਟਿਆ ਰਿਕਾਰਡ

ਫੁਟੇਜ ਵਿਚ ਮੈਕਰੋਨ ਜਨਤਾ ਵੱਲ ਤੁਰਦਿਆਂ ਦਿਖਾਈ ਦਿੱਤਾ ਅਤੇ ਜਦੋਂ ਮੈਕਰੋਂਨ ਭੀੜ ਵੱਲੋਂ ਜਾ ਰਹੇ ਸਨ ਉਹਨਾਂ ਨਮਸਕਾਰ ਕੀਤਾ ਤਾਂ ਇਕ ਆਦਮੀ ਦੀ ਬਾਂਹ ਫੜ ਲਈ ਅਤੇ ਰਾਸ਼ਟਰਪਤੀ ਦੇ ਥੱਪੜ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੈਕਰੋਂ ਦੱਖਣੀ-ਪੂਰਬੀ ਫ਼ਰਾਂਸ ਦੇ ਡਰੋਮ ਖੇਤਰ ਦੇ ਦੌਰੇ 'ਤੇ ਸਨ। ਇੱਥੇ ਉਹ ਰੇਸਤਰਾਂ ਅਤੇ ਵਿਦਿਆਰਥੀਆਂ ਨੂੰ ਮਿਲੇ ਤਾਂ ਕਿ ਇਹ ਗੱਲ ਕੀਤੀ ਜਾ ਸਕੇ ਕਿ ਕਿਵੇਂ COVID-19 ਮਹਾਮਾਰੀ ਤੋਂ ਬਾਅਦ ਜੀਵਨ ਆਮ ਹੋ ਰਿਹਾ ਹੈ।French President Macron says 'nothing will stop me' after being slapped in the face - MarketWatchRead More : ਧੋਖਾਧੜੀ ਮਾਮਲੇ ‘ਚ ਫਸੀ ਮਹਾਤਮਾ ਗਾਂਧੀ ਦੀ ਪੜਪੋਤੀ, ਅਦਾਲਤ ਨੇ ਸੁਣਾਈ ਸੱਤ ਸਾਲ ਦੀ...

ਵਾਇਰਲ ਵੀਡੀਓ ਵਿੱਚ ਮੈਕਰੋਂ ਸਫੇਦ ਰੰਗ ਦੀ ਸ਼ਰਟ ਵਿੱਚ ਸਾਹਮਣੇ ਖੜ੍ਹੀ ਲੋਕਾਂ ਦੀ ਭੀੜ ਵੱਲ ਜਾਂਦੇ ਹੋਏ ਵੇਖੇ ਜਾ ਰਹੇ ਹਨ। ਇਸ ਦੌਰਾਨ ਥੱਪੜ ਮਾਰਣ ਵਾਲਾ ਸ਼ਖਸ ਇਹ ਬੋਲਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਡਾਉਨ ਵਿਦ ਮੈਕਰੋਨੀਆਂ। ਇਸ ਘਟਨਾ ਤੋਂ ਬਾਅਦ ਸਕਿਊਰਿਟੀ ਗਾਰਡਾਂ ਨੇ ਦੋਸ਼ੀ ਨੂੰ ਮੌਕੇ 'ਤੇ ਹੀ ਫੜ੍ਹ ਲਿਆ।

ਹਾਲ ਹੀ ਵਿੱਚ ਫਰਾਂਸੀਸੀ ਫੌਜ ਨੂੰ ਸੇਵਾ ਦੇਣ ਵਾਲੇ ਇੱਕ ਧਿਰ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਇਸਲਾਮ ਨੂੰ ਲੈ ਕੇ ਹਿਦਾਇਤ ਦਿੱਤੀ ਸੀ। ਇਸ ਧਿਰ ਦਾ ਕਹਿਣਾ ਹੈ ਕਿ ਇਸਲਾਮ ਧਰਮ ਨੂੰ ਰਿਆਇਤ ਦੇਣ ਦੀ ਵਜ੍ਹਾ ਨਾਲ ਫ਼ਰਾਂਸ ਦੀ ‘ਹੋਂਦ’ ਦਾਅ 'ਤੇ ਲੱਗ ਚੁੱਕੀ ਹੈ।

Related Post