ਡਾਇਰੀਆ ਦਾ ਕਹਿਰ, ਪਟਿਆਲਾ ਦੀ ਨਿਊ ਮਹਿੰਦਰਾ ਕਾਲੋਨੀ ਦੇ ਪਾਣੀ ਦੇ ਨਮੂਨੇ ਹੋਏ ਫੇਲ੍ਹ

By  Pardeep Singh August 9th 2022 01:30 PM

ਪਟਿਆਲਾ: ਬੀਤੇ ਦਿਨਾਂ ਤੋਂ ਪਟਿਆਲੇ ਵਿੱਚ ਡਾਇਰੀਆ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਪਟਿਆਲਾ ਦੇ ਘਲੋੜੀ ਗੇਟ ਦੇ ਨਜ਼ਦੀਕ ਨਿਊ ਮਹਿੰਦਰਾ ਕਾਲੋਨੀ ਦੇ ਪਾਣੀ ਦੇ ਨਮੂਨੇ ਭਰੇ ਸਨ ਜੋ ਕਿ ਫੇਲ੍ਹ ਹੋ ਗਏ ਹਨ। ਸਿਹਤ ਵਿਭਾਗ ਵੱਲੋਂ ਭਰੇ ਗਏ 6 ਨਮੂਨੇ ਵਿੱਚ ਬੈਕਟੀਰੀਆ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਮਹਿੰਦਰਾ ਕਾਲੋਨੀ ਵਿੱਚ 100 ਤੋਂ ਵੱਧ ਲੋਕ ਡਾਇਰੀਆ ਦੇ ਸ਼ਿਕਾਰ ਹੋਏ ਸਨ ਅਤੇ 2 ਬੱਚਿਆਂ ਦੀ ਜਾਨ ਵੀ ਚਲੀ ਗਈ ਸੀ। ਮ੍ਰਿਤਕ ਬੱਚਿਆਂ ਦੀ ਪਛਾਣ ਦੋ ਸਾਲਾ ਮਹਿਕ ਅਤੇ ਪੰਜ ਸਾਲਾ ਲੜਕੇ ਨਕੁਲ ਵਜੋਂ ਹੋਈ ਹੈ।

  ਰਿਪੋਰਟਾਂ ਨੇ ਪੁਸ਼ਟੀ ਕੀਤੀ ਹੈ ਕਿ ਪਾਣੀ ਦੇ ਨਮੂਨੇ ਵਿੱਚ ਬੈਕਟੀਰੀਆ ਹਨ ਅਤੇ ਇਹ ਪਾਣੀ ਪੀਣਯੋਗ ਨਹੀਂ ਹੈ। ਪਟਿਆਲਾ ਦੇ ਸਿਵਲ ਸਰਜਨ ਡਾ: ਰਾਜੂ ਧੀਰ ਅਤੇ ਪਟਿਆਲਾ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨੇ ਬੱਚਿਆਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਨ ਲਈ ਘਟਨਾ ਸਥਾਨ ਦਾ ਦੌਰਾ ਕੀਤਾ।

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਹਦਾਇਤ ਦਿੱਤੀ ਹੈ ਕਿ ਸਾਫ਼ ਪਾਣੀ ਪੀਣ ਤਾਂ ਕਿ ਡਾਇਰੀਆਂ ਨਾ ਫੈਲ ਸਕੇ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆਂ ਆਉਂਦੀ ਹੈ ਤਾਂ ਤੁਰੰਤ ਹੀ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰੋ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ ਪ੍ਰਾਈਵੇਟ ਏਡਿਡ ਕਾਲਜਾਂ 'ਚ 1925 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਬੰਦ ਕਰਨ ਦਾ ਲਿਆ ਫ਼ੈਸਲਾ

-PTC News

Related Post