ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ

By  Shanker Badra April 17th 2019 11:35 AM -- Updated: April 17th 2019 11:36 AM

ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ:ਪਟਿਆਲਾ : ਪ੍ਰਨੀਤ ਕੌਰ ਵਲੋਂ ਕਾਂਗਰਸ ਵਿਚ ਸ਼ਾਮਲ ਕੀਤੇ ਗਏ ਅਪਰਾਧਕ ਪਿਛੋਕੜ ਵਾਲੇ ਗੈਂਗਸਟਰ ਰਣਦੀਪ ਖਰੌੜ ਦੇ ਇੱਕ ਸਾਥੀ ਨੂੰ ਪੁਲਿਸ ਨੇ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ।ਜਿਸ ਖਿਲਾਫ ਥਾਣਾ ਲਾਹੋਰੀ ਗੇਟ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਏਐਸਆਈ ਤੇਜਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਪੁਰਾਣਾ ਬਿਸ਼ਨ ਨਗਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ।

Gangster Randeep Kharoud Companion sajan Pusu illegal weapons Including Arrested ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ

ਇਸ ਦੌਰਾਨ ਜਦੋਂ ਪੁਲਿਸ ਨੇ ਹਨੁੰਮਾਨ ਮੰਦਰ ਕੋਲ ਆ ਰਹੀ ਇੱਕ ਜਿਪਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਜਿਪਸੀ ਚਾਲਕ ਨੇ ਰੁਕਣ ਦੀ ਬਜਾਏ ਜਿਪਸੀ ਭਜਾ ਲਈ ਪਰ ਥੋੜੀ ਦੂਰੀ 'ਤੇ ਜਿਪਸੀ ਬੰਦ ਹੋ ਗਈ।ਜਿਪਸੀ ਵਿਚੋਂ ਛਾਲ ਮਾਰ ਕੇ ਉਸਨੇ ਭੱਜਣ ਦੀ ਕੋਸ਼ਿਸ ਕੀਤੀ ਪਰ ਪੁਲਿਸ ਨੇ ਫੁਰਤੀ ਵਰਤਦਿਆਂ ਇਸਨੂੰ ਕਾਬੂ ਕਰ ਲਿਆ।ਜਦੋਂ ਪੁਲਿਸ ਵੱਲੋਂ ਉਸਦੀ ਤਲਾਸ਼ੀ ਕੀਤੀ ਗਈ ਤਾਂ ਚਾਲਕ ਕੋਲੋਂ ਇੱਕ ਪਿਸਟਲ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।ਪੁਲਿਸ ਵੱਲੋਂ ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ ਮੁਹੰਮਦ ਸ਼ਾਹ ਨਵਾਜ਼ ਉਰਫ ਸਾਜਨ ਵਾਸੀ ਸ਼ਕਤੀ ਨਗਰ ਪਟਿਆਲਾ ਵਜੋਂ ਹੋਈ ਹੈ।

Gangster Randeep Kharoud Companion sajan Pusu illegal weapons Including Arrested ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ

ਇਸ ਸਬੰਧੀ ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਸਾਜਣ ਖਿਲਾਫ ਪਹਿਲਾਂ ਵੀ ਲੜਾਈ ਝਗੜੇ ਦਾ ਕਈ ਮਾਮਲੇ ਦਰਜ ਹਨ।ਇਸ ਤੋਂ ਇਲਾਵਾ ਇਸ ਦੇ ਹੋਰ ਪਿਛੋਕੜ ਬਾਰੇ ਪੜਤਾਲ ਕੀਤੀ ਜਾ ਰਹੀ ਹੈ।ਸੂਤਰਾਂ ਅਨੁਸਾਰ ਮੁਹੰਮਦ ਸ਼ਾਹਜਹਾਨ ਉਰਫ ਸਾਜਨ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੁਸੂ) ਐਸ.ਕੇ ਖਰੋੜ ਗਰੁੱਪ ਨਾਲ ਸਬੰਧਤ ਹੈ ਤੇ ਸਥਾਨਕ ਇਕ ਕਾਲਜ ਦਾ ਪ੍ਰਧਾਨ ਵੀ ਹੈ।

Gangster Randeep Kharoud Companion sajan Pusu illegal weapons Including Arrested ਗੈਂਗਸਟਰ ਰਣਦੀਪ ਖਰੌੜ ਦਾ ਸਾਥੀ ਮੁਹੰਮਦ ਸਾਜਨ ਨਜਾਇਜ਼ ਅਸਲੇ ਸਮੇਤ ਗ੍ਰਿਫਤਾਰ

ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਵਲੋਂ ਬੀਤੇ ਦਿਨੀਂ ਪੁਸੂ ਦੇ ਚੇਅਰਮੈਨ ਰਣਦੀਪ ਸਿੰਘ ਖਰੌੜ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਸੀ।ਖਰੌੜ ਦੀ ਅਪਰਾਧਕ ਪਿਛੋਕੜ ਨੂੰ ਲੈ ਕੇ ਜਿਥੇ ਵੱਡਾ ਵਿਵਾਦ ਖੜਾ ਹੋਇਆ ਸੀ,ਉਥੇ ਪ੍ਰਨੀਤ ਕੌਰ ਨੂੰ ਵੀ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਚਿੱਲੀ ‘ਚ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇੱਕ ਘਰ ਹੋਇਆ ਤਬਾਹ , ਪਾਇਲਟ ਸਮੇਤ 6 ਲੋਕਾਂ ਦੀ ਮੌਤ

-PTCNews

Related Post