ਵਿੱਕੀ ਮਿੱਡੂਖੇੜਾ ਕਤਲ ਮਾਮਲੇ ਚ ਗੈਂਗਸਟਰ ਸੁਖਪ੍ਰੀਤ ਬੁੱਢਾ 4 ਦਿਨਾਂ ਅਤੇ ਅਮਨ ਕੁਮਾਰ ਜੈਤੋ 5 ਦਿਨਾਂ ਪੁਲਿਸ ਰਿਮਾਂਡ ਤੇ

ਮੋਹਾਲੀ : ਮੋਹਾਲੀ ਦੇ ਸੈਕਟਰ -71 ਵਿੱਚ ਸ਼ਨੀਵਾਰ ਨੂੰ ਯੂਥ ਅਕਾਲੀ ਦਲ (Youth Akali Dal leader )ਦੇ ਲੀਡਰ ਵਿੱਕੀ ਮਿੰਡੂਖੇੜਾ (Vicky Midukhera) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਮੋਹਾਲੀ ਪੁਲਿਸ ਗੈਂਗਸਟਰ ਸੁਖਪ੍ਰੀਤ ਬੁੱਢਾ ਅਤੇ ਗੈਂਗਸਟਰ ਅਮਨ ਜੈਤੋ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ।
[caption id="attachment_521867" align="aligncenter"]
ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਗੈਂਗਸਟਰ ਸੁਖਪ੍ਰੀਤ ਬੁੱਢਾ 4 ਦਿਨਾਂ ਅਤੇ ਅਮਨ ਕੁਮਾਰ ਜੈਤੋ 5 ਦਿਨਾਂ ਪੁਲਿਸ ਰਿਮਾਂਡ 'ਤੇ[/caption]
ਪੜ੍ਹੋ ਹੋਰ ਖ਼ਬਰਾਂ : ਯੂਥ ਅਕਾਲੀ ਦਲ ਦੇ ਲੀਡਰ ਵਿੱਕੀ ਮਿੰਡੂਖੇੜਾ ਕਤਲ ਮਾਮਲੇ 'ਚ ਇੱਕ ਸ਼ੂਟਰ ਦੀ ਹੋਈ ਸ਼ਨਾਖ਼ਤ
ਜਾਣਕਾਰੀ ਅਨੁਸਾਰ ਮੋਹਾਲੀ ਪੁਲਿਸ ਵੱਲੋਂ ਗੈਂਗਸਟਰ ਸੁਖਪ੍ਰੀਤ ਬੁੱਢਾ ਅਤੇ ਗੈਂਗਸਟਰ ਅਮਨ ਕੁਮਾਰ ਜੈਤੋ ਨੂੰ ਅੱਜ ਖਰੜ ਅਦਾਲਤ 'ਚ ਪੇਸ਼ ਕੀਤਾ ਗਿਆ ਸੀ , ਜਿੱਥੇ ਅਦਾਲਤ ਨੇ ਸੁਖਪ੍ਰੀਤ ਬੁੱਢਾ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਅਤੇ ਅਮਨ ਜੈਤੋ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਵਿੱਕੀ ਮਿੰਡੂਖੇੜਾ ਕਤਲ ਮਾਮਲੇ 'ਚ ਪੁਲਿਸ ਹੁਣ ਜੇਲ 'ਚ ਬੰਦ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
[caption id="attachment_521870" align="aligncenter"]
ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਗੈਂਗਸਟਰ ਸੁਖਪ੍ਰੀਤ ਬੁੱਢਾ 4 ਦਿਨਾਂ ਅਤੇ ਅਮਨ ਕੁਮਾਰ ਜੈਤੋ 5 ਦਿਨਾਂ ਪੁਲਿਸ ਰਿਮਾਂਡ 'ਤੇ[/caption]
ਇਸ ਕਤਲ ਮਾਮਲੇ 'ਚ ਪੁਲਿਸ ਨੇ ਇਕ ਸ਼ੂਟਰ ਦੀ ਸ਼ਨਾਖ਼ਤ ਕਰ ਲਈ ਹੈ। ਸੂਤਰਾਂ ਮੁਤਾਬਕ ਇਸ ਸ਼ੂਟਆਊਟ ਵਿਚ ਖੱਬੇ ਹੱਥ ਨਾਲ ਗੋਲੀ ਚਲਾ ਰਿਹਾ ਗੈਂਗਸਟਰ ਵਿਨੇ ਦਿਓੜਾ ਹੈ ,ਜੋ ਗੈਂਗਸਟਰ ਲਵ ਦਿਓੜਾ ਦਾ ਭਰਾ ਹੈ। ਲਵ ਦਿਓੜਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੇ ਕਤਲ ਕਰ ਦਿੱਤਾ ਸੀ।
[caption id="attachment_521866" align="aligncenter"]
ਵਿੱਕੀ ਮਿੱਡੂਖੇੜਾ ਕਤਲ ਮਾਮਲੇ 'ਚ ਗੈਂਗਸਟਰ ਸੁਖਪ੍ਰੀਤ ਬੁੱਢਾ 4 ਦਿਨਾਂ ਅਤੇ ਅਮਨ ਕੁਮਾਰ ਜੈਤੋ 5 ਦਿਨਾਂ ਪੁਲਿਸ ਰਿਮਾਂਡ 'ਤੇ[/caption]
ਸੂਤਰਾਂ ਮੁਤਾਬਕ ਵਿਨੇ ਦਿਓੜਾ ਕੋਟਕਪੁਰਾ ਦਾ ਰਹਿਣ ਵਾਲਾ ਹੈ,ਜਿਸਨੂੰ ਫੜਨ ਲਈ ਪੁਲਿਸ ਨੇ ਕੋਟਕਪੁਰਾ ਵਿਚ ਵੀ ਛਾਪੇਮਾਰੀ ਕੀਤੀ ਹੈ ਤੇ ਮੁਹਾਲੀ ਵਿਚ ਕਈ ਫਲੈਟਾਂ ਵਿਚ ਵੀ ਛਾਪੇਮਾਰੀ ਕੀਤੀ ਹੈ। ਵਿੱਕੀ ਮਿੰਡੂਖੇੜਾ ਦੇ ਕਤਲ ਦੇ ਕੁਝ ਸਮੇਂ ਬਾਅਦ ਹੀ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਪੂਰੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਲਈ ਗਈ ਸੀ।
-PTCNews