ਗੈਂਗਸਟਰਾਂ ਨੂੰ ਲੈ ਕੇ ਮੋਹਾਲੀ ਦੇ ਐੱਸ.ਐੱਸ.ਪੀ. ਚਾਹਲ ਨੇ ਦਿੱਤਾ ਅਜਿਹਾ ਬਿਆਨ

By  Shanker Badra July 16th 2018 03:39 PM

ਗੈਂਗਸਟਰਾਂ ਨੂੰ ਲੈ ਕੇ ਮੋਹਾਲੀ ਦੇ ਐੱਸ.ਐੱਸ.ਪੀ. ਚਾਹਲ ਨੇ ਦਿੱਤਾ ਅਜਿਹਾ ਬਿਆਨ:ਨੈਣਾ ਦੇਵੀ ਵਿਖੇ ਹੋਏ ਐਨਕਾਊਂਟਰ ਮਾਮਲੇ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਮੋਹਾਲੀ ਦੇ ਐੱਸ.ਐੱਸ.ਪੀ. ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਗੈਂਗਸਟਰ ਸ਼ਬਦ ਚਾਹੇ ਬਦਨਾਮੀ ਭਰਿਆ ਹੈ ਪਰ ਪੰਜਾਬ ਦੇ ਵਿਗੜੇ ਨੌਜਵਾਨ ਗੈਂਗਸਟਰ ਕਹਾਉਣਾ ਪਸੰਦ ਕਰਦੇ ਹਨ।ਪੰਜਾਬ ਵਿੱਚ ਬਦਮਾਸ਼ਾਂ ਨੂੰ ਜਦੋਂ ਗੈਂਗਸਟਰ ਪੁਕਾਰਿਆ ਜਾਂਦਾ ਹੈ ਤਾਂ ਉਹ ਇਸ ਨੂੰ ਵਡਿਆਈ ਮੰਨਦੇ ਹਨ।ਐਸਐਸਪੀ ਕੁਲਦੀਪ ਚਹਿਲ ਨੇ ਦੱਸਿਆ ਕਿ ਇਹ ਨੌਜਵਾਨ ਨਸ਼ੇ ਦੀ ਤਸਕਰੀ ਤੇ ਅਪਾਰਧਕ ਕਾਰਵਾਈਆਂ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਦੀ ਜਗ੍ਹਾ ਜੇਕਰ ਇਨ੍ਹਾਂ ਨੂੰ ਨਸ਼ਾ ਤਸਕਰ ਜਾਂ ਕ੍ਰਿਮੀਨਲ ਬੁਲਾਇਆ ਜਾਵੇ ਤਾਂ ਇਨ੍ਹਾਂ ਨੂੰ ਥੋੜ੍ਹੀ ਸ਼ਰਮ ਆਵੇਗੀ। ਉਨ੍ਹਾਂ ਕਿਹਾ ਕਿ ਗੈਂਗਸਟਰ ਇੱਕ ਫ਼ਿਲਮੀ ਦੁਨੀਆ ਹੈ ਜਿਸ ਨੂੰ ਵਾਰ-ਵਾਰ ਸੁਣਨ ਲਈ ਇਹ ਫਿਰ ਤੋਂ ਵਾਰਦਾਤਾਂ ਕਰਦੇ ਹਨ।ਸੋਸ਼ਲ ਮੀਡੀਆ ‘ਤੇ ਗੈਂਗਸਟਰ ਦੇ ਪੇਜ ਬਣੇ ਹਨ ਜਿਨ੍ਹਾਂ ਉੱਪਰ ਤਰੀਫਾਂ ਦੇ ਬਹੁਤ ਸਾਰੇ ਕੁਮੈਂਟ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਨੈਣਾ ਦੇਵੀ ਵਿਖੇ ਹੋਏ ਐਨਕਾਊਂਟਰ ਦੌਰਾਨ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੇ ਦੋ ਸਾਥੀ ਹੋਰ ਗ੍ਰਿਫ਼ਤਾਰ ਕੀਤੇ ਹਨ।ਮੁਹਾਲੀ ਤੋਂ ਗੱਡੀ ਖੋਹਣ ਵਾਲੇ ਇਹ ਦੋ ਕ੍ਰਿਮੀਨਲ ਫਰਾਰ ਸਨ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।ਇਹ ਮੁਹਾਲੀ ਤੋਂ ਗੱਡੀ ਖੋਹ ਕੇ ਅਲੱਗ ਗੱਡੀ ਵਿੱਚ ਫਰਾਰ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਦਾ ਕੋਈ ਪੁਰਾਣਾ ਰਿਕਾਰਡ ਨਹੀਂ ਹੈ। -PTCNews

Related Post