ਪਿਆਜ਼-ਟਮਾਟਰ ਤੋਂ ਬਾਅਦ ਹੁਣ ਲਸਣ ਨੇ ਵਿਗਾੜਿਆ ਖਾਣੇ ਦਾ ਸਵਾਦ, 300 ਰੁਪਏ ਕਿੱਲੋ ਹੋਇਆ ਭਾਅ

By  Jashan A October 14th 2019 03:43 PM

ਪਿਆਜ਼-ਟਮਾਟਰ ਤੋਂ ਬਾਅਦ ਹੁਣ ਲਸਣ ਨੇ ਵਿਗਾੜਿਆ ਖਾਣੇ ਦਾ ਸਵਾਦ, 300 ਰੁਪਏ ਕਿੱਲੋ ਹੋਇਆ ਭਾਅ,ਨਵੀਂ ਦਿੱਲੀ: ਰਸੋਈ ਦਾ ਬਜਟ ਅਜੇ ਪਟੜੀ 'ਤੇ ਆਉਣ ਦਾ ਨਾਮ ਨਹੀਂ ਲੈ ਰਿਹਾ ਹੈ। ਕਦੇ ਪਿਆਜ਼ ਅਤੇ ਕਦੇ ਟਮਾਟਰ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਨੇ ਲੋਕਾਂ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। Garlic ਉਥੇ ਹੀ ਲਸਣ ਦੀ ਮਹਿੰਗਾਈ ਨੇ ਖਾਣੇ ਦਾ ਸਵਾਦ ਵਿਗਾੜ ਦਿੱਤਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਦੁਕਾਨਾਂ 'ਤੇ ਲਸਣ 300 ਰੁਪਏ ਕਿੱਲੋ ਤੱਕ ਵਿਕ ਰਿਹਾ ਹੈ। ਹਾਲਾਂਕਿ ਲਸਣ ਦੇ ਥੋਕ ਭਾਅ 'ਚ ਬੀਤੇ 2 ਹਫਤਿਆਂ 'ਚ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ ਪਰ ਰਿਟੇਲ 'ਚ ਲਸਣ 250-300 ਰੁਪਏ ਪ੍ਰਤੀ ਕਿੱਲੋ ਮਿਲਣ ਲੱਗਾ ਹੈ, ਜੋ 2 ਹਫਤੇ ਪਹਿਲਾਂ 150-200 ਰੁਪਏ ਪ੍ਰਤੀ ਕਿੱਲੋ ਸੀ। ਹੋਰ ਪੜ੍ਹੋ:ਸਟੇਸ਼ਨ 'ਤੇ ਭੀਖ ਮੰਗਣ ਵਾਲੀ ਇਸ ਔਰਤ ਦੀ ਇੰਝ ਬਦਲੀ ਕਿਸਮਤ, ਬਾਲੀਵੁੱਡ 'ਚ ਪਹਿਲਾ ਗੀਤ ਹੋਇਆ ਰਿਕਾਰਡ Garlicਦੇਸ਼ 'ਚ ਇਸ ਸਾਲ ਲਸਣ ਦਾ ਉਤਪਾਦਨ ਪਿਛਲੇ ਸਾਲ ਨਾਲੋਂ 76 ਫੀਸਦੀ ਜ਼ਿਆਦਾ ਰਹਿਣ ਦੇ ਬਾਵਜੂਦ ਇਸ ਦੇ ਮੁੱਲ 'ਚ ਬੇਤਹਾਸ਼ਾ ਵਾਧਾ ਹੋਇਆ ਹੈ। ਉਧਰ ਲਸਣ ਦੇ ਪ੍ਰਮੁੱਖ ਉਤਪਾਦਕ ਸੂਬੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਰਿਟੇਲ 'ਚ ਭਾਅ 200 ਰੁਪਏ ਕਿੱਲੋ ਤੋਂ ਜ਼ਿਆਦਾ ਹੀ ਹੈ। -PTC Newsq

Related Post