ਇੱਕ ਵਾਰ ਫਿਰ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ, ਜਾਣੋ, ਨਵੇਂ ਰੇਟ

By  Jashan A September 1st 2019 02:43 PM -- Updated: September 1st 2019 02:46 PM

ਇੱਕ ਵਾਰ ਫਿਰ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ, ਜਾਣੋ, ਨਵੇਂ ਰੇਟ,ਨਵੀਂ ਦਿੱਲੀ: ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 15.50 ਰੁਪਏ ਵਧਾ ਦਿੱਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅੱਜ ਤੋਂ ਬਿਨਾਂ ਸਬਸਿਡੀ ਵਾਲਾ 14.2 ਕਿਲੋਗ੍ਰਾਮ ਦਾ ਰਸੋਈ ਗੈਸ ਸਿਲੰਡਰ 590 ਰੁਪਏ ਦਾ ਮਿਲੇਗਾ। Gas Price Increase ਸਰਕਾਰੀ ਤੇਲ ਫਰਮਾਂ ਨੇ ਦੋ ਮਹੀਨੇ ਕੀਮਤਾਂ ’ਚ ਲਗਾਤਾਰ ਕਮੀ ਮਗਰੋਂ ਇਹ ਵਾਧਾ ਕੀਤਾ ਹੈ। ਉੱਥੇ ਹੀ ਹੋਟਲ, ਰੈਸਟੋਰੈਂਟ ਜਾਂ ਹਲਵਾਈ ਦੀ ਦੁਕਾਨ ’ਤੇ ਇਸਤੇਮਾਲ ਕੀਤੇ ਜਾਂਦੇ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 50.50 ਰੁਪਏ ਵਧਾਈ ਗਈ ਹੈ। ਹੋਰ ਪੜ੍ਹੋ: ਇਸ ਵਿਅਕਤੀ ਨੇ 14 ਸੈਕਿੰਡ ਦਾ ਯੋਗਾ ਕਰਕੇ 90 ਰੁਪਏ ਦਾ ਲਿਆ ਤੁਰੰਤ ਲਾਭ ,ਵੀਡੀਓ ਵਰਾਇਲ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਇਸ ਦੀ ਕੀਮਤ 1,054.50 ਰੁਪਏ ਹੋ ਗਈ ਹੈ, ਜੋ ਪਿਛਲੇ ਮਹੀਨੇ 1,004 ਰੁਪਏ ’ਚ ਮਿਲ ਰਿਹਾ ਸੀ। Gas Price Increaseਉਥੇ ਹੀ ਕੋਲਕਾਤਾ ਵਿਚ ਬਿਨਾਂ ਸਬਸਿਡੀ ਵਾਲਾ ਸਿਲੰਡਰ ਹੁਣ 601.50 ਰੁਪਏ ਦੀ ਬਜਾਏ 616.50 ਰੁਪਏ, ਮੁੰਬਈ ਵਿਚ 546.50 ਰੁਪਏ ਦੀ ਬਜਾਏ 562 ਰੁਪਏ ਅਤੇ ਚੇਨਈ ਵਿਚ 590.50 ਰੁਪਏ ਦੀ ਬਜਾਏ 606.50 ਰੁਪਏ ਮਿਲੇਗਾ। -PTC News

Related Post