ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨ ਬਣੇ ਭਾਰਤ ਦੇ ਨਵੇਂ ਥਲ ਸੈਨਾ ਮੁਖੀ , ਸੰਭਾਲਿਆ ਕਾਰਜਭਾਰ

By  Shanker Badra December 31st 2019 01:00 PM

ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨ ਬਣੇ ਭਾਰਤ ਦੇ ਨਵੇਂ ਥਲ ਸੈਨਾ ਮੁਖੀ , ਸੰਭਾਲਿਆ ਕਾਰਜਭਾਰ:ਨਵੀਂ ਦਿੱਲੀ : ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨਨੇ ਅੱਜ ਮੰਗਲਵਾਰ ਨੂੰ ਨਵੇਂ ਫ਼ੌਜ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲ ਲਈ ਹੈ।ਮਨੋਜ ਮੁਕੰਦ ਨਰਵਾਨ ਨੇ ਜਨਰਲ ਵਿਪਿਨ ਰਾਵਤ ਦੀ ਥਾਂ ਲਈ ਹੈ। ਜਨਰਲ ਰਾਵਤ ਨੂੰ ਭਾਰਤ ਦਾ ਪਹਿਲਾ ਚੀਫ਼ ਆੱਫ਼ ਡਿਫ਼ੈਂਸ ਸਟਾਫ਼ (CDS) ਨਿਯੁਕਤ ਕੀਤਾ ਗਿਆ ਹੈ। ਉਹ ਤਿੰਨ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਅੱਜ ਸੇਵਾ ਮੁਕਤ ਹੋ ਰਹੇ ਹਨ।

General Manoj Mukund Naravane Takes Charge As India 28th New Army Chief ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨ ਬਣੇ ਭਾਰਤ ਦੇ ਨਵੇਂ ਥਲ ਸੈਨਾ ਮੁਖੀ , ਸੰਭਾਲਿਆ ਕਾਰਜਭਾਰ

ਲੈਫ਼ਟੀਨੈਂਟ ਜਨਰਲ ਨਰਾਵਨੇ ਇਸ ਤੋਂ ਪਹਿਲਾਂ ਉੱਪ ਸੈਨਾ ਮੁਖੀ ਵਜੋਂ ਫ਼ੌਜ ਦੀ ਪੂਰਬੀ ਕਮਾਂਡ ਦੀ ਅਗਵਾਈ ਕਰ ਰਹੇ ਸਨ, ਜੋ ਚੀਨ ਨਾਲ ਲੱਗਣ ਵਾਲੀ ਲਗਭਗ 4,000 ਕਿਲੋਮੀਟਰ ਲੰਮੀ ਭਾਰਤੀ ਸਰਹੱਦ ਉੱਤੇ ਨਜ਼ਰ ਰੱਖਦੀ ਹੈ। ਉਹ ਆਪਣੇ 37 ਸਾਲਾਂ ਦੇ ਕਾਰਜਕਾਲ ਦੌਰਾਨ ਵੱਖੋ-ਵੱਖਰੀਆਂ ਕਮਾਂਡਾਂ ’ਚ ਸ਼ਾਂਤੀ, ਖੇਤਰ ਤੇ ਅੱਤਵਾਦ-ਵਿਰੋਧੀ ਬੇਹੱਦ ਸਰਗਰਮ ਮਾਹੌਲ ਵਿੱਚ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਭਾਰਤ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

General Manoj Mukund Naravane Takes Charge As India 28th New Army Chief ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨ ਬਣੇ ਭਾਰਤ ਦੇ ਨਵੇਂ ਥਲ ਸੈਨਾ ਮੁਖੀ , ਸੰਭਾਲਿਆ ਕਾਰਜਭਾਰ

ਲੈਫ਼ਟੀਨੈਂਟ ਜਨਰਲ ਨਰਾਵਨੇ ਮਰਾਠੀ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਭਾਰਤੀ ਹਵਾਈ ਫ਼ੌਜ ’ਚ ਅਧਿਕਾਰੀ ਰਹੇ ਹਨ ਤੇ ਉਨ੍ਹਾਂ ਦੀ ਮਾਂ ਆੱਲ ਇੰਡੀਆ ਰੇਡੀਓ ’ਤੇ ਅਨਾਊਂਸਰ ਹੁੰਦੇ ਸਨ। ਉਨ੍ਹਾਂ ਆਪਣੀ ਮੁਢਲੀ ਸਿੱਖਿਆ ਪੁਣੇ ਸਥਿਤ ਜਨਨ ਪ੍ਰਬੋਧਿਨੀ ਪ੍ਰਸ਼ਾਲਾ ਵਿਖੇ ਹਾਸਲ ਕੀਤੀ ਸੀ। ਉਹ ਯੂਨੀਵਰਸਿਟੀ ਆੱਫ਼ ਮਦਰਾਸ ਤੋਂ ਡਿਫ਼ੈਂਸ ਸਟੱਡੀਜ਼ ਵਿੱਚ ਪੋਸਟ ਗ੍ਰੈਜੂਏਟ ਹਨ।

General Manoj Mukund Naravane Takes Charge As India 28th New Army Chief ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨ ਬਣੇ ਭਾਰਤ ਦੇ ਨਵੇਂ ਥਲ ਸੈਨਾ ਮੁਖੀ , ਸੰਭਾਲਿਆ ਕਾਰਜਭਾਰ

ਦੱਸ ਦੇਈਏ ਕਿ ਲੈਫ਼ਟੀਨੈਂਟ ਜਨਰਲ ਨਰਾਵਨੇ ਜੰਮੂ-ਕਸ਼ਮੀਰ ’ਚ ਰਾਸ਼ਟਰੀ ਰਾਈਫ਼ਲਜ਼ ਦੀ ਬਟਾਲੀਅਨ ਤੇ ਪੂਰਬੀ ਮੋਰਚੇ ਉੱਤੇ ਇਨਫ਼ੈਂਟਰੀ ਬ੍ਰਿਗੇਡ ਦੀ ਕਮਾਂਡ ਸੰਭਾਲ ਚੁੱਕੇ ਹਨ। ਉਹ ਸ੍ਰੀਲੰਕਾ ਵਿੱਚ ਭਾਰਤੀ ਸ਼ਾਂਤੀ ਸੈਨਾ ਦਾ ਹਿੱਸਾ ਸਨ ਤੇ ਤਿੰਨ ਸਾਲਾਂ ਤੱਕ ਉਹ ਮਿਆਂਮਾਰ ਸਥਿਤ ਭਾਰਤੀ ਦੂਤਾਵਾਸ ’ਚ ਰੱਖਿਆ ਮਾਮਲਿਆਂ ਦੇ ਇੰਚਾਰਜ ਰਹੇ।

-PTCNews

Related Post