ਨਕਲੀ ਨੋਟ ਬਣਾਉਣ ਵਾਲੇ ਗਰੋਹ ਦਾ ਪਰਦਾਫ਼ਾਸ਼ ,ਗਰੋਹ ਦੇ ਮੁਖੀ ਸਣੇ 2 ਵਿਅਕਤੀ ਗ੍ਰਿਫ਼ਤਾਰ

By  Shanker Badra November 7th 2018 03:54 PM

ਨਕਲੀ ਨੋਟ ਬਣਾਉਣ ਵਾਲੇ ਗਰੋਹ ਦਾ ਪਰਦਾਫ਼ਾਸ਼ ,ਗਰੋਹ ਦੇ ਮੁਖੀ ਸਣੇ 2 ਵਿਅਕਤੀ ਗ੍ਰਿਫ਼ਤਾਰ:ਨਵੀਂ ਦਿੱਲੀ: ਗਾਜ਼ੀਆਬਾਦ ਪੁਲਿਸ ਨੇ ਨਕਲੀ ਨੋਟ ਬਣਾਉਣ ਵਾਲੇ ਇੱਕ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ।ਪੁਲਿਸ ਨੇ ਸੌ-ਸੌ ਦੇ ਨਕਲੀ ਨੋਟ ਬਣਾਉਣ ਵਾਲੇ ਗਰੋਹ ਦੇ ਮੁਖੀ ਸਣੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਵਿੱਚੋਂ ਇੱਕ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਹੈ। ਦੱਸ ਦੇਈਏ ਕਿ ਮੁਲਜ਼ਮ ਪ੍ਰਸ਼ਾਂਤ ਫ਼ੋਟੋਗਰਾਫ਼ੀ ਦਾ ਕੰਮ ਕਰਦਾ ਸੀ ਅਤੇ ਉਸੇ ਦੌਰਾਨ ਉਸ ਨੂੰ ਅਸਲੀ ਨੋਟ ਫ਼ੋਟੋਸਟੇਟ ਕਰਕੇ ਨਕਲੀ ਨੋਟ ਬਣਾਉਣ ਦਾ ਵਿਚਾਰ ਆਇਆ ਅਤੇ ਉਸ ਨੇ ਪਹਿਲਾਂ ਖ਼ੁਦ ਦੋ-ਚਾਰ ਵਾਰ ਨਕਲੀ ਨੋਟ ਬਣਾ ਕੇ ਵੇਖੇ।ਇਸ ਕੰਮ ਵਿੱਚ ਕਾਮਯਾਬੀ ਮਿਲਣ ਤੋਂ ਬਾਅਦ ਉਸ ਨੇ ਇਹ ਧੰਦਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 20 ਹਜ਼ਾਰ ਰੁਪਏ ਦੀ ਨਕਲੀ ਕਰੰਸੀ, ਨਕਲੀ ਨੋਟ ਬਣਾਉਣ ਵਾਲੀਆਂ ਮਸ਼ੀਨਾਂ ਅਤੇ ਚੋਰੀ ਦਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗਰੋਹ ਬਾਰੇ ਸੂਚਨਾ ਮਿਲੀ ਸੀ,ਜਿਸ ਤੋਂ ਬਾਅਦ ਇਸ ਗਰੋਹ ਨੂੰ ਕਾਬੂ ਕੀਤਾ ਗਿਆ ਅਤੇ ਇਸ ਗਰੋਹ ਦਾ ਇੱਕ ਮੈਂਬਰ ਭੱਜਣ 'ਚ ਸਫ਼ਲ ਹੋ ਗਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਤਿੰਨ ਮਹੀਨੇ ਪਹਿਲਾਂ ਹੀ ਮਧੁਬਨ ਬਾਪੂਧਾਮ `ਚ ਇੱਕ ਫ਼ਲੈਟ ਕਿਰਾਏ `ਤੇ ਲਿਆ ਸੀ,ਜਿੱਥੇ ਉਹ ਨਕਲੀ ਨੋਟ ਬਣਾਉਣ ਦਾ ਧੰਦਾ ਕਰਦੇ ਸਨ।ਪੁਲਿਸ ਨੇ ਦੱਸਿਆ ਕਿ ਇਸ ਗਰੋਹ ਦਾ ਮੁਖੀ ਪ੍ਰਸ਼ਾਂਤ ਹੈ ਅਤੇ ਬਾਕੀ ਉਸ ਦਾ ਇਸ ਕੰਮ ਵਿੱਚ ਸਾਥ ਦਿੰਦੇ ਸਨ। -PTCNews

Related Post