ਅੰਮ੍ਰਿਤਸਰ ਦੇ ਮੈਰੀਟੋਰੀਅਸ ਸਕੂਲ 'ਚ ਲੜਕੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ

By  Joshi January 10th 2018 06:43 PM -- Updated: January 10th 2018 06:46 PM

Girl tries to commit suicide in meritorious school amritsar: ਪੰਜਾਬ ਵਿੱਚ ਖੁਦਕੁਸ਼ੀਆਂ ਦੀ ਅੱਗ ਰੁਕਣ ਤੇ ਨਾਮ ਨਹੀ ਲੈ ਰਿਹਾ। ਇਸ ਕਹਿਰ ਵਿੱਚ ਜਿੱਥੇ ਕਿਸਾਨ ਬਲੀ ਚੜ ਰਹੇ ਹਨ। ਉੱਥੇ ਹੀ ਸਕੂਲੀ ਬੱਚੇ ਵੀ ਇਸ ਅੱਗ ਦੀ ਲਪੇਟ ਵਿੱਚ ਜਕੜੇ ਜਾ ਰਹੇ ਹਨ।

Girl tries to commit suicide in meritorious school amritsar: ਅਜਿਹਾ ਹੀ ਇਕ ਦਲਿਤ ਲੜਕੀ ਜੈਸਮੀਨ ਵੱਲੋਂ ਅੰਮ੍ਰਿਤਸਰ ਦੇ ਮੈਰੀਟੋਰੀਅਸ ਸਕੂਲ 'ਚ ਖੁਦਕੁਸ਼ੀ ਦੀ ਕੋਸ਼ਿਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੜਕੀ ਅਮ੍ਰਿਤਸਰ ਦੇ ਜੋਹਲ ਪਿੰਡ ਦੀ ਵਸਨੀਕ ਹੈ। ਸਕੂਲੀ ਕਰਮਚਾਰੀਆਂ ਵੱਲੋਂ ਲੜਕੀ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤੋ ਗਿਆ ਹੈ।  ਪਰ ਦੱਸਿਆ ਜਾ ਰਿਹਾ ਕਿ ਲੜਕੀ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ।

Girl tries to commit suicide in meritorious school amritsarGirl tries to commit suicide in meritorious school amritsar: ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਉਸ ਸਮੇਂ ਦੀ ਹੈ ਜਦੋ ਲੜਕੀ ਕਲਾਸ ਵਿੱਚੋਂ ਉੱਠ ਕੇ ਕਿਤਾਬ ਲੈਣ ਲਈ ਹੋਸਟਲ ਗਈ ਤਾ ਉਹ ਵਾਪਿਸ ਹੀ ਨਹੀ ਆਈ ਤਾ ਸੁਰੱਖਿਆ ਕਰਮਚਾਰੀਆਂ ਨੇ ਜਾ ਕੇ ਦੇਖਿਆ ਕਿ ਲੜਕੀ ਪੱਖੇ ਨਾਲ ਲਟਕ ਰਹੀ ਸੀ।

Girl tries to commit suicide in meritorious school amritsarਲੜਕੀ ਨੂੰ ਤੁਰੰਤ ਹੀ ਉਸ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ। ਮੌਕੇ ਤੇ ਪੁਲਿਸ ਨੂੰ ਕਵਿਤਾ ਦੇ ਰੂਪ ਵਿੱਚ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ 'ਤੇ ਪੁਲਿਸ ਪੂਰੀ ਕਾਰਵਾਈ ਕਰ ਰਹੀ ਹੈ।

—PTC News

Related Post