ਨੌਕਰੀ ਕਰਦੀ ਮਾਨਸਾ ਦੀ ਲੜਕੀ ਨਾਲ ਸਹੇਲੀਆਂ ਨੇ ਕੀਤੀ ਕੁੱਟਮਾਰ

By  Joshi March 12th 2018 04:11 PM -- Updated: March 12th 2018 04:33 PM

Girls with boyfriends beat friend & film video: ਮੋਹਾਲੀ 'ਚ ਨੌਕਰੀ ਕਰਦੀ ਮਾਨਸਾ ਦੀ ਲੜਕੀ ਨਾਲ ਸਹੇਲੀਆਂ ਨੇ ਕੀਤੀ ਕੁੱਟਮਾਰ, ਪ੍ਰੇਮੀਆਂ ਨਾਲ ਮਿਲ ਕੇ ਕੀਤੀ ਇਹ ਬਦਸਲੂਕੀ

ਮੋਹਾਲੀ 'ਚ ਸਥਿਤੀ ਉਸ ਸਮੇਂ ਅਜੀਬ ਹੋ ਗਈ ਜਦੋਂ ਇੱਥੇ ਨੌਕਰੀ ਕਰਦੀ ਮਾਨਸਾ ਦੀ ਲੜਕੀ ਨੂੰ ਉਸਦੀਆਂ ਆਪਣੀਆਂ ਹੀ ਸਹੇਲੀਆਂ ਨੇ ਕੁੱਟਿਆ। ਉਹਨਾਂ ਕੁੜੀਆਂ ਨੇ ਆਪਣੇ ਪ੍ਰੇਮੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਪਹਿਲਾਂ ਉਸ ਲੜਕੀ ਨੂੰ ਕੁੱਟ ਕੇ ਫਿਰ ਉਸਦੇ ਕੱਪੜੇ  ਪਾੜੇ ਗਏ ਸਨ।

ਸਿਰਫ ਇੰਨ੍ਹਾ ਹੀ ਨਹੀਂ, ਲੜਕੀ ਦੇ ਕੱਪੜੇ ਉਤਾਰ ਕੇ ਉਸਨੂੰ ਘਸੀਟਦਿਆਂ ਦੀ ਵੀਡੀਓ ਵੀ ਬਣਾਈ ਗਈ ਸੀ।

ਇਹੀ ਨਹੀਂ, ਪੀੜਤ ਲੜਕੀ ਦੇ ਪ੍ਰੇਮੀ ਗੁਰਸੇਵਕ ਨਾਲ ਵੀ ਕੁੱਟਮਾਰ ਕੀਤੀ ਗਈ ਫਿਰ ਲੜਕੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ, ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ।

ਮਿਲੀ ਜਾਣਕਾਰੀ ਮੁਤਾਬਕ, ਨਵਾਂਗਰਾਉਂ ਥਾਣਾ ਪੁਲਸ ਵੱਲੋਂ ਅਮਨਦੀਪ ਕੌਰ ਅਤੇ ਰੀਤ ਖਿਲਾਫ  ਆਈ. ਪੀ. ਸੀ. ਦੀ ਧਾਰਾ ੪੫੨, ੩੫੪ ਬੀ, ੩੨੩, ੩੮੦ ਆਈ. ਟੀ. ਐਕਟ ਤੇ ੩੪ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦਰਅਸਲ, ਪੀੜਤਾ ਵੱਲੋਂ ਦਿੱਤੇ ਬਿਆਨਾਂ ਮੁਤਾਬਕ, ਉਹ ਅਤੇ ਉਸਦਾ ਕੁਝ ਦਿਨ ਪਹਿਲਾਂ ਹੀ ਮਿਲੇ ਸਨ, ਅਤੇ ਇੱਕਠੇ ਰਹਿਣ ਲੱਗੇ ਸਨ।

ਉਸਦੀ ਸਹੇਲੀ ਅਮਨਦੀਪ, ਜੋ ਕਿ ਆਪਣੇ ਪ੍ਰੇਮੀ ਵਿੱਕੀ ਨਾਲ ਜ਼ੀਰਕਪੁਰ ਰਹਿੰਦੀ ਹੈ, ਦੀ ਕੁਝ ਦਿਨ ਪਹਿਲਾਂ ਬਹਿਸ ਹੋ ਗਈ ਸੀ, ਜਿਸ ਕਾਰਨ ਵਿੱਕੀ ਉਸ ਦੇ ਪ੍ਰੇਮੀ ਗੁਰਸੇਵਕ ਕੋਲ ਰਹਿਣ ਆ ਗਿਆ।

ਦੋਵਾਂ ਦੀ ਸੁਲ੍ਹਾ ਤੋਂ ਬਾਅਦ ਵਿੱਕੀ ਅਤੇ ਅਮਨਦੀਪ ਮੁੜ ਇਕੱਠੇ ਰਹਿਣ ਲੱਗੇ ਪਰ ਅਮਨਦੀਪ ਵੱਲੋਂ ਇਹ ਸ਼ੱਕ ਕੀਤਾ ਜਾਂਦਾ ਸੀ ਕਿ ਵਿੱਕੀ ਅਤੇ ਉਸਦੇ ਨਾਜਾਇਜ਼ ਸੰਬੰਧ ਹਨ।

ਇਸ ਸ਼ੱਕ ਦੇ ਚੱਲਦਿਆਂ ਹੀ ਬਦਲਾ ਲੈਣ ਲਈ ਪੀੜਤ ਨਾਲ ਅਜਿਹਾ ਸਲੂਕ ਕਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

—PTC News

Related Post