Christmas 2021: ਕ੍ਰਿਸਮਿਸ 'ਤੇ ਆਪਣੇ ਪਿਆਰਿਆਂ ਨੂੰ ਦਿਓ ਇਹ ਖਾਸ ਤੋਹਫਾ, ਰਿਸ਼ਤਿਆਂ 'ਚ ਆਵੇਗੀ ਮਿਠਾਸ

By  Riya Bawa December 19th 2021 04:03 PM

Christmas Day: ਪੂਰੀ ਦੁਨੀਆ 'ਚ ਕ੍ਰਿਸਮਸ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਪ੍ਰਭੂ ਯਿਸੂ ਦਾ ਜਨਮ 25 ਦਸੰਬਰ ਨੂੰ ਹੋਇਆ ਸੀ। ਇਸ ਖੁਸ਼ੀ 'ਚ ਭਾਰਤ ਸਮੇਤ ਦੁਨੀਆ ਭਰ 'ਚ Christmas Day ਮਨਾਇਆ ਜਾਂਦਾ ਹੈ। ਕ੍ਰਿਸਮਸ ਦਾ ਖਾਸ ਤਿਉਹਾਰ ਕੁਝ ਹੀ ਦਿਨਾਂ 'ਚ ਆਉਣ ਵਾਲਾ ਹੈ। ਇਸ ਦਿਨ ਵੱਖ ਵੱਖ ਤਰਾਂ ਦੇ ਕੇਕ ਵੀ ਬਣਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਸ ਖਾਸ ਮੌਕੇ 'ਤੇ ਅਲੱਗ-ਅਲੱਗ ਵੈਰਾਇਟੀ ਦੇ Cake ਬਾਰੇ ਦੱਸਣ ਜਾ ਰਹੇ ਹਾਂ ਜੋ ਤੁਸੀਂ ਆਸਾਨੀ ਨਾਲ ਘਰ ਵਿਚ ਬਣਾ ਸਕਦੇ ਹੋ। Ahead of Christmas, footfall in Hyderabad markets increased Chocolate Cake- ਚੌਕਲੇਟ ਕੇਕ ਅੱਜਕਲ ਬੱਚਿਆਂ ਤੋਂ ਲੈ ਕੇ ਵਡਿਆਂ ਤੱਕ ਦੀ ਪਹਿਲੀ ਪਸੰਦ ਹੈ। ਤੁਸੀਂ ਕੋਕੋ ਪਾਊਡਰ ਅਤੇ ਚੋਕੋ ਪਾਊਡਰ ਦੀ ਮਦਦ ਨਾਲ ਘਰ ਵਿੱਚ ਵੀ ਹੀ ਕੇਕ ਬਣਾ ਸਕਦੇ ਹੋ। Chocolate Cake ਕਈ ਅਸੀਂ ਕਈ ਤਰੀਕਿਆਂ ਨਾਲ ਬਣਾ ਸਕਦੇ ਹਾਂ ਅਤੇ ਕਈ ਚੀਜ਼ਾਂ ਨਾਲ ਉਸਨੂੰ ਸਜਾ ਵੀ ਸਕਦੇ ਹਾਂ। Banana Cake- Banana ਕੇਕ ਨੂੰ ਬਣਾਉਣਾ ਬਹੁਤ ਆਸਾਨ ਹੁੰਦਾ ਹੈ। ਇਸ ਕੇਕ ਵਿਚ ਆਟੇ ਦਾ ਉਪਯੋਗ ਹੁੰਦਾ ਹੈ। ਇਸ ਲਈ ਇਹ ਹੈਲਥ ਲਈ ਵੀ ਬਹੁਤ ਚੰਗਾ ਮਨਿਆ ਜਾਂਦਾ ਹੈ। Banana Cake ਵਿਚ ਅਸੀਂ ਕਈ Flavour ਪਾ ਕੇ ਉਸ ਨੂੰ ਹੋਰ ਸਵਾਦ ਬਣਾ ਸਕਦੇ ਹਾਂ। Tutti Frutti Cake- ਕ੍ਰਿਸਮਿਸ ਦੇ ਦਿਨ ਤੁਸੀਂ ਘਰ ਆਸਾਨੀ ਨਾਲ ਟੂਟੀ ਫਰੂਟੀ ਕੇਕ ਬਣਾ ਸਕਦੇ ਹੋ। Tutti Frutti Cake ਜਿਨ੍ਹਾਂ ਬਣਾਉਣਾ ਆਸਾਨ ਹੈ ਉਨ੍ਹਾਂ ਹੀ ਸਵਾਦ ਵੀ ਬਣਦਾ ਹੈ। ਇਸ ਵਿਚ ਤੁਸੀਂ Dry Fruits ਵੀ ਪਾ ਸਕਦੇ ਹੋ। ਕ੍ਰਿਸਮਸ ਤੇ Santa ਬਣਕੇ ਬੱਚਿਆਂ ਨੂੰ ਵੀ ਕਰ ਸਕਦੇ ਹੋ ਖੁਸ਼ ਹਰ ਸਾਲ Christmas Day ਦੇ ਮੌਕੇ 'ਤੇ ਬੱਚਿਆਂ ਨੂੰ Santa ਦਾ ਖਾਸਤੌਰ 'ਤੇ ਉਡੀਕ ਰਹਿੰਦੀ ਹੈ । ਜੇਕਰ ਤੁਸੀਂ ਵੀ ਇਸ ਵਾਰ ਆਪਣਿਆਂ ਬੱਚਿਆਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ ਇਹ ਤੋਹਫ਼ੇ---- Ahead of Christmas, footfall in Hyderabad markets increased Games: ਬੱਚਿਆਂ ਦੇ ਸਭ ਤੋਂ ਵੱਧ ਮਨ ਖੇਡਾਂ ਵਿਚ ਹੀ ਲੱਗਦਾ ਹੈ। ਤੁਸੀ ਓਹਨਾ ਨੂੰ ਕੋਈ Mind Game ਵੀ ਗਿਫਟ ਕਰ ਸਕਦੇ ਹੋ ਜਿਸ ਨਾਲ ਓਹਨਾ ਦਾ ਦਿਮਾਗ ਵੀ ਤੇਜ਼ ਹੋਵੇ। ਇਸ ਤੋਂ ਇਲਾਵਾ ਤੁਸੀਂ ਸੇਂਟਾ ਵਾਲਾ ਟੇਡੀ ਵੀ ਬੱਚਿਆਂ ਨੂੰ ਗਿਫਟ ਵਿੱਚ ਦੇ ਸਕਦੇ ਹੋ। Chocolates: ਜੇਕਰ ਘਰ ਵਿੱਚ ਢੇਰ ਸਾਰੇ ਬੱਚੇ ਹਨ ਤਾਂ ਤੁਸੀਂ ਉਨ੍ਹਾਂ ਦੀ Chochlates ਦੇ ਸਕਦੇ ਹੋ। Chochlate ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪਸੰਦ ਹੁੰਦੀ ਹੈ ਅਤੇ ਉਹ ਹਮੇਸ਼ਾ ਇਸ ਨੂੰ ਖੁਸ਼ੀ ਨਾਲ ਲੈਣਾ ਪਸੰਦ ਕਰਨਗੇ। ਜੇਕਰ ਤੁਸੀਂ ਚਾਹੋ ਤਾਂ ਘਰ 'ਚ ਆਪਣੇ ਹੱਥਾਂ ਨਾਲ ਚਾਕਲੇਟ ਕੇਕ ਬਣਾ ਕੇ ਉਨ੍ਹਾਂ ਨੂੰ ਦੇ ਸਕਦੇ ਹੋ। Christmas Christmas celebration 2021, christmas 2021 25 december, क्रिसमस, क्रिसमस का त्यौहार, क्रिसमस 2021 Stationary: ਇਹ ਬੱਚਿਆਂ ਲਈ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਜਿਸ ਦਾ ਉਹ ਹਰ ਰੋਜ਼ ਪ੍ਰਯੋਗ ਕਰ ਸਕਦੇ ਨੇ ਅਤੇ ਇਹਨਾਂ ਤੋਹਫਿਆਂ ਨਾਲ ਤੁਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਖੁਸ਼ ਕਰ ਸਕਦੇ ਹੋ। ਇਸ ਵਿਚ ਤੁਸੀਂ ਬੱਚਿਆਂ ਨੂੰ ਕਲਰ ਕਿੱਟ, ਪੈਨਸਿਲ ਬਾਕਸ, Geometry ਬਾਕਸ ਆਦਿ ਦੇ ਸਕਦੇ ਹੋ। -PTC News

Related Post