ਗਲੋਬਲ ਕਬੱਡੀ ਲੀਗ: ਅੱਜ ਇਹਨਾਂ 4 ਟੀਮਾਂ ਵਿਚਕਾਰ ਹੋਵੇਗੀ ਫਸਵੀਂ ਟੱਕਰ

By  Joshi October 29th 2018 03:01 PM

ਗਲੋਬਲ ਕਬੱਡੀ ਲੀਗ: ਅੱਜ ਇਹਨਾਂ 4 ਟੀਮਾਂ ਵਿਚਕਾਰ ਹੋਵੇਗੀ ਫਸਵੀਂ ਟੱਕਰ,ਲੁਧਿਆਣਾ: ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਖੇਡੀ ਜਾ ਗਲੋਬਲ ਕਬੱਡੀ ਲੀਗ ਦਾ ਅੱਜ 16ਵਾਂ ਦਿਨ ਹੈ, ਜਿਸ ਦੌਰਾਨ ਅੱਜ ਇਸੇ ਖੇਡ ਮੈਦਾਨ ਵਿੱਚ 2 ਮੈਚ ਖੇਡੇ ਜਾਣਗੇ। ਅੱਜ ਇੱਕ ਵਾਰ ਫਿਰ ਤੋਂ ਪੰਜਾਬ ਦੇ ਗੱਬਰੂਆਂ ਦੇ ਪੱਟਾਂ ਦਾ ਜ਼ੋਰ ਦੇਖਣ ਨੂੰ ਮਿਲੇਗਾ। ਅੱਜ ਦੇ ਦਿਨ ਦਾ ਪਹਿਲਾ ਮੁਕਾਬਲਾ ਲੈਕ ਪੈਨਥਰਜ਼ ਅਤੇ ਹਰਿਆਣਾ ਲਾਈਨਜ ਵਿਚਕਾਰ ਖੇਡਿਆ ਜਾਵੇਗਾ, ਅਤੇ ਦਿਨ ਦੇ ਦੂਸਰੇ ਮੁਕਾਬਲੇ ਵਿੱਚ ਸਿੰਘ ਵਾਰੀਅਸ ਪੰਜਾਬ ਅਤੇ ਦਿੱਲੀ ਟਾਈਗਰਜ਼ ਦੇ ਗੱਭਰੂਆਂ ਦੇ ਵਿਚਾਲੇ ਫਸਵੀਂ ਟੱਕਰ ਮਿਲੇਗੀ।ਇਹ ਮੈਚ ਅੱਜ ਸ਼ਾਮੀ ਪੰਜ਼ ਵਜੇ ਹੋਣਗੇ, ਜਿੰਨ੍ਹਾਂ ਦਾ ਸਿੱਧਾ ਪ੍ਰਸਾਰਣ ਪੀ.ਟੀ.ਸੀ ਨਿਊਜ਼ 'ਤੇ ਦਿਖਾਇਆ ਜਾਵੇਗਾ। —PTC News

Related Post