ਦੋਸਤ ਦੀ ਮਦਦ ਲਈ ਜਾਣਾ ਨੌਜਵਾਨ ਨੂੰ ਪਿਆ ਭਾਰੀ, ਹੋਇਆ ਦੁਖਦ ਅੰਤ

By  Jagroop Kaur March 23rd 2021 08:32 PM -- Updated: March 23rd 2021 08:35 PM

ਅੱਜ ਦੀ ਨੌਜਵਾਨ ਪੀੜ੍ਹੀ ਕੁਝ ਜ਼ਿਆਦਾ ਹੀ ਉਗ੍ਰ ਹੈ , ਨਿੱਕੀ ਨਿੱਕੀ ਗੱਲ 'ਤੇ ਇੰਨਾ ਗੁੱਸਾ ਵੱਧ ਜਾਂਦਾ ਹੈ ਕਿ ਇਹ ਲੋਕ ਕਿਸੇ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ , ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੇ ਪੰਨੂ ਵਿਹਾਰ ’ਚ ਲੜਾਈ-ਝਗੜੇ ਦੌਰਾਨ 17 ਸਾਲਾ ਮੁੰਡੇ ਦੀ ਸਿਰ ’ਚ ਰਾਡ ਲੱਗਣ ਕਾਰਣ ਮੌਤ ਹੋ ਗਈ। ਹਾਲਾਂਕਿ ਪੁਲਸ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਧਰ ਏ. ਸੀ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਧਰਮਪ੍ਰੀਤ ਅਟਵਾਲ ਉਰਫ ਕਾਕਾ ਵੱਜੋਂ ਹੋਈ ਹੈ, ਜੋ ਕਿ ਪੇਸ਼ੇ ਵਜੋਂ ਇਕ ਡਰਾਈਵਰ ਸੀ ।

In Jalandhar, a young man fed up with harassment of landlord commits suicide by coming live on Facebook - Live Uttarpradesh English | DailyHunt

Also Read | As Punjab reports UK Covid variant, CM urges PM to widen vaccination ambit

ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਆਪਣੇ ਦੋਸਤ ਦੀ ਹੋਈ ਲੜਾਈ ’ਚ ਉਸ ਦੇ ਸਹਿਯੋਗ ਲਈ ਗਿਆ ਸੀ। ਇਥੇ ਝਗੜੇ ’ਚ ਬਚਾਅ ਦੌਰਾਨ 1 ਵਿਅਕਤੀ ਵੱਲੋਂ ਉਸ ਦੇ ਸਿਰ ਵਿਚ ਰਾਡ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। Read More : ਸਕੂਲ ਬੰਦ ਕਰਨ ਦੇ ਰੋਸ ਵੱਜੋਂ ਸੰਗਰੂਰ ਵਿਖੇ ਮਾਪਿਆਂ ਤੇ ਬੱਚਿਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ 

ਜਿਸ ਤੋਂ ਬਾਅਦ ਉਸ ਦੇ ਦੋਸਤ ਨੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਮਾਮਲੇ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।ਮੁਲਜ਼ਮ ਦਾ ਨਾਂ ਸੰਜੇ ਹੈ, ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਸੀ ਅਤੇ ਹੁਣ ਉਸ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ। ਮਾਮਲੇ 'ਤੇ ਬੋਲਦਿਆਂ ਏ. ਸੀ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਝਗੜੇ ਦੇ ਪਿੱਛੇ ਕੀ ਕਾਰਣ ਹਨ ਇਹ ਪਤਾ ਨਹੀਂ ਲੱਗ ਸਕਿਆ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਰਾਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮੁਲਜ਼ਮ ਫਿਲਹਾਲ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਉਥੇ ਹੀ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਜਵਾਨ ਪੁੱਟ ਦੀ ਮੌਤ ਮਗਰੋਂ ਮਾਂ ਕੁਹਾਰ ਰਹੀ ਆਪਣੇ ਪੁੱਟ ਨੂੰ ਬੁਲਾ ਰਹੀ ਹੈ ਤੇ ਉਸ ਦਾ ਹੱਸਦਾ ਵੱਸਦਾ ਘਰ ਉਜਾੜਨ ਵਾਲਿਆਂ ਲਈ ਸਿੱਖ ਤੋਂ ਸਖਤ ਸਜ਼ਾ ਦੀ ਮੰਗ ਕਰ ਰਹੀ ਹੈ।

Click here to follow PTC News on Twitter.

Related Post