ਦੋਸਤ ਦੀ ਮਦਦ ਲਈ ਜਾਣਾ ਨੌਜਵਾਨ ਨੂੰ ਪਿਆ ਭਾਰੀ, ਹੋਇਆ ਦੁਖਦ ਅੰਤ
ਅੱਜ ਦੀ ਨੌਜਵਾਨ ਪੀੜ੍ਹੀ ਕੁਝ ਜ਼ਿਆਦਾ ਹੀ ਉਗ੍ਰ ਹੈ , ਨਿੱਕੀ ਨਿੱਕੀ ਗੱਲ 'ਤੇ ਇੰਨਾ ਗੁੱਸਾ ਵੱਧ ਜਾਂਦਾ ਹੈ ਕਿ ਇਹ ਲੋਕ ਕਿਸੇ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ , ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੇ ਪੰਨੂ ਵਿਹਾਰ ’ਚ ਲੜਾਈ-ਝਗੜੇ ਦੌਰਾਨ 17 ਸਾਲਾ ਮੁੰਡੇ ਦੀ ਸਿਰ ’ਚ ਰਾਡ ਲੱਗਣ ਕਾਰਣ ਮੌਤ ਹੋ ਗਈ। ਹਾਲਾਂਕਿ ਪੁਲਸ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਧਰ ਏ. ਸੀ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਧਰਮਪ੍ਰੀਤ ਅਟਵਾਲ ਉਰਫ ਕਾਕਾ ਵੱਜੋਂ ਹੋਈ ਹੈ, ਜੋ ਕਿ ਪੇਸ਼ੇ ਵਜੋਂ ਇਕ ਡਰਾਈਵਰ ਸੀ । Also Read | As Punjab reports UK Covid variant, CM urges PM to widen vaccination ambit ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਆਪਣੇ ਦੋਸਤ ਦੀ ਹੋਈ ਲੜਾਈ ’ਚ ਉਸ ਦੇ ਸਹਿਯੋਗ ਲਈ ਗਿਆ ਸੀ। ਇਥੇ ਝਗੜੇ ’ਚ ਬਚਾਅ ਦੌਰਾਨ 1 ਵਿਅਕਤੀ ਵੱਲੋਂ ਉਸ ਦੇ ਸਿਰ ਵਿਚ ਰਾਡ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। Read More : ਸਕੂਲ ਬੰਦ ਕਰਨ ਦੇ ਰੋਸ ਵੱਜੋਂ ਸੰਗਰੂਰ ਵਿਖੇ ਮਾਪਿਆਂ ਤੇ ਬੱਚਿਆਂ ਨੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ