ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ, ਜਾਣੋ, ਅੱਜ ਦੇ ਰੇਟ

By  Jashan A August 5th 2019 09:36 PM

ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ, ਜਾਣੋ, ਅੱਜ ਦੇ ਰੇਟ,ਨਵੀਂ ਦਿੱਲੀ: ਸੋਨਾ ਅਤੇ ਚਾਂਦੀ ਦੀਆਂ ਕੀਮਤਾਂ 'ਚ ਅੱਜ ਭਾਰੀ ਤੇਜ਼ੀ ਦਰਜ ਕੀਤੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 800 ਰੁਪਏ ਅਤੇ ਚਾਂਦੀ 1,000 ਰੁਪਏ ਮਹਿੰਗੀ ਹੋ ਗਈ ਹੈ। ਜਿਸ ਦੌਰਾਨ ਸੋਨੇ ਦੀ ਕੀਮਤ 36,970 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 43,100 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈ।

ਸੋਨੇ ਦੀ ਕੀਮਤ 'ਚ 11 ਜੁਲਾਈ ਤੋਂ ਬਾਅਦ ਸਭ ਤੋਂ ਵੱਡੀ ਅਤੇ ਪਿਛਲੇ ਇਕ ਮਹੀਨੇ 'ਚ ਤੀਜੀ ਸਭ ਤੋਂ ਵੱਡੀ ਤੇਜ਼ੀ ਹੈ। ਇਸ ਤੋਂ ਪਹਿਲਾਂ ਬਜਟ ਦੇ ਅਗਲੇ ਦਿਨ 6 ਜੁਲਾਈ ਨੂੰ ਸੋਨਾ 1,300 ਰੁਪਏ ਅਤੇ 11 ਜੁਲਾਈ ਨੂੰ 930 ਰੁਪਏ ਪ੍ਰਤੀ ਦਸ ਗ੍ਰਾਮ ਮਜਬੂਤ ਹੋਇਆ ਸੀ। ਉੱਥੇ ਹੀ, ਚਾਂਦੀ 14 ਅਪ੍ਰੈਲ 2017 ਤੋਂ ਬਾਅਦ ਪਹਿਲੀ ਵਾਰ 43 ਹਜ਼ਾਰੀ ਹੋਈ ਹੈ।

ਹੋਰ ਪੜ੍ਹੋ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ,ਪੰਜਾਬ 'ਚ ਤੇਲ ਅਜੇ ਵੀ ਮਹਿੰਗਾ

ਜੇਕਰ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੀ ਕੀਮਤ 'ਚ ਤੇਜ਼ੀ ਦਾ ਰੁਖ਼ ਜਾਰੀ ਰਿਹਾ ਤਾਂ ਸਥਾਨਕ ਬਾਜ਼ਾਰ 'ਚ ਇਸ ਦੀ ਕੀਮਤ ਹੋਰ ਚੜ੍ਹ ਸਕਦੀ ਹੈ। ਕੌਮਾਂਤਰੀ ਪੱਧਰ 'ਤੇ ਸੋਨੇ ਦੀ ਕੀਮਤ 17.25 ਡਾਲਰ ਵੱਧ ਕੇ 1,457.75 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

-PTC News

Related Post