ਵਿਦੇਸ਼ੀ ਫੁੱਲਾਂ ਨਾਲ ਸੱਜਿਆ ਗੁਰੂ ਘਰ, ਸ੍ਰੀ ਦਰਬਾਰ ਸਾਹਿਬ

By  Jagroop Kaur November 1st 2020 06:23 PM

ਅੰਮ੍ਰਿਤਸਰ : ਸਿੱਖਾਂ ਦੇ ਚੌਥੇ ਗੁਰੂ ਸ੍ਰੀ ਅਮਰਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਗੁਰੂ ਨਗਰੀ ਨੂੰ ਵਿਦੇਸ਼ੀ ਫੁੱਲਾਂ ਦੇ ਸਜਾਇਆ ਜਾ ਰਿਹਾ ਹੈ ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ,ਸ੍ਰੀ ਅਕਾਲ ਤਖ਼ਤ ਸਾਹਿਬ ,ਸੱਚ ਖੰਡ ਦਾ ਰਸਤਾ ਅਤੇ ਸ੍ਰੀ ਗੁਰੁ ਰਾਮਦਾਸ ਲੰਗਰ ਭਵਨ ਨੂੰ ਇੱਕ ਹਜ਼ਾਰ ਕੁਇੰਟਲ ਦੇਸੀ ਅਤੇ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ । ਸ੍ਰੀ ਹਰਿਮੰਦਰ ਸਾਹਿਬ ਦੀਆਂ ਕੁਝ ਤਸਵੀਰਾਂ ਸਾਹਮਣੇਂ ਆਈਆਂ ਹਨ, ਜਿਨ੍ਹਾਂ 'ਚ ਖੂਬਸੂਰਤੀ ਨੂੰ ਸਾਫ ਦੇਖਿਆ ਜਾ ਸਕਦਾ ਹੈ।ਸ੍ਰੀ ਦਰਬਾਰ ਸਾਹਿਬ

The Golden Templeਮਿਲੀ ਜਾਣਕਾਰੀ ਦੇ ਅਨੁਸਾਰ ਵਿਸ਼ੇਸ਼ ਜਹਾਜ਼ ਰਾਹੀ ਆਏ ੧੦੦ ਸਿੱਖ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਪਰੀਸਰ ਨੂੰ ਫੁੱਲਾਂ ਨਾਲ ਸਜਾਉਣ ਦੀ ਸੇਵਾ ਦੇ ਕਾਰਜ ਨੁੰ ਪੂਰਾ ਕਰ ਦਿੱਤਾ ..ਫੁੱਲ ਦੀ ਮਹਿਕ ਦੇ ਨਾਲ ਹਰਿਮੰਦਰ ਸਾਹਿਬ ਮਹਿਕ ਉਠਿਆ.. ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਭਵਨ ਤੇ ਪਰੀਕਰਮਾ 'ਚ ਗੇਂਦਾ, ਗੁਲਾਬ, ਜੈਸਮੀਨ, ਆਰਕੇਡ, ਕਾਰਨੇਸ਼ਨ, ਅਟੋਨਿਯਮ, ਲਿਲੀਯਮ ਦੇ ਫੁੱਲ ਲਗਾਏ ਜਾਣਗੇ।ਸ੍ਰੀ ਦਰਬਾਰ ਸਾਹਿਬ

The Golden Templeਫੁੱਲਾਂ ਦੀ ਸਜਾਵਟ ਕਰਨ ਵਾਲਿਆਂ ਨੇ ਦੱੱਸਿਆ ਕਿ ਇਨ੍ਹਾਂ 'ਚੋਂ ਕਈ ਕੁਇੰਟਲ ਫੁੱਲ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਤੋਂ ਮੰਗਵਾਏ ਗਏ ਹਨ ਅਤੇ ਬਾਕੀ ਫੁੱਲ ਬੈਂਗਲੁਰੂ, ਉਟੀ ਅਤੇ ਹੋਰ ਸਥਾਨਾਂ ਤੋਂ ਮੰਗਵਾਏ ਗਏ ਹਨ ਅਤੇ ਇਸ ਵਾਰ ਵਿਸ਼ੇਸ਼ ਤੌਰ 'ਤੇ ਉਜੈਨ ਤੋਂ 10 ਟਨ ਗੇਂਦੇ ਦੇ ਫੁੱਲ ਲਿਆਏ ਗਏ ਹਨ ਤੇ ਇਨ੍ਹਾਂ ਫੁੱਲਾਂ ਨੂੰ ਲਗਾਉਣ ਲਈ ਸੰਗਤਾਂ ਬੜੀ ਉਤਸ਼ਾਹ ਨਾਲ ਸੇਵਾ ਕਰ ਰਹੀਆਂ ਹਨ।ਇਥੇ ਦੱਸ ਦੇਈਏ ਕਿ 2 ਨਵੰਬਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਅਤੇ ਚੌਥੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆ ਸ੍ਰੀ ਹਰਿਮੰਦਰ ਸਾਹਿਬ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ,

ਹੋਰ ਪੜ੍ਹੋ :http://ਸਿੱਖ ਭਾਈਚਾਰੇ ਨਾਲ ਹੋ ਰਿਹਾ ਵਿਤਕਰਾ ਖਤਮ ਕਰਵਾਉਣ ਲਈ ਨਾਰਵੇ ਦੇ ਸਿੱਖਾਂ ਨੇ ਕੀਤਾ ਹਰਸਿਮਰਤ ਬਾਦਲ ਦਾ ਧੰਨਵਾਦ

ਦੂਰ ਡਰਦੇ ਤੋਂ ਸੰਗਤਾਂ ਵੀ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਨਤਮਸਤਕ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਕੋਰੋਨ ਦੇ ਚਲਦਿਆਂ ਬਾਹਵੇਂ ਹੀ ਕਈ ਤਰ੍ਹਾਂ ਦੇ ਅਹਿਤਿਆਤ ਵਰਤੇ ਜਾ ਰਹੇ ਹਨ ਅਤੇ ਸੰਗਤਾਂ ਦੇ ਘਟ ਹੋਣ ਦੀ ਗੱਲ ਵੀ ਆਖੀ ਜਾ ਰਹੀ ਹੈ ਪਰ ਬਾਵਜੂਦ ਇਸ ਦੇ ਸ਼ਰਧਾਲੂਆਂ ਦਾ ਉਤਸ਼ਾਹ ਬਰਕਰਾਰ ਹੈ।

Related Post