ਭਾਰਤੀਆਂ ਲਈ ਖੁਸ਼ਖਬਰੀ: US ਸਦਨ 'ਚ ਗ੍ਰੀਨ ਕਾਰਡ ਨੂੰ ਲੈ ਕੇ ਬਿੱਲ ਪਾਸ

By  Jashan A July 11th 2019 03:14 PM -- Updated: July 11th 2019 03:19 PM

ਭਾਰਤੀਆਂ ਲਈ ਖੁਸ਼ਖਬਰੀ: US ਸਦਨ 'ਚ ਗ੍ਰੀਨ ਕਾਰਡ ਨੂੰ ਲੈ ਕੇ ਬਿੱਲ ਪਾਸ,ਵਾਸ਼ਿੰਗਟਨ: ਗ੍ਰੀਨ ਕਾਰਡ ਜਾਰੀ ਕਰਨ ਨੂੰ ਲੈ ਕੇ ਯੂ. ਐੱਸ. ਸਦਨ ਨੇ 7 ਫੀਸਦੀ ਕੋਟਾ ਖਤਮ ਕਰਨ ਦਾ ਬਿੱਲ ਪਾਸ ਕਰ ਦਿੱਤਾ ਹੈ। ਜਿਸ ਦੌਰਾਨ ਭਾਰਤੀਆਂ ਨੂੰ ਵੱਡਾ ਫਾਇਦਾ ਮਿਲੇਗਾ। ਗ੍ਰੀਨ ਕਾਰਡ ਮਿਲਣ ਨਾਲ ਜਿੱਥੇ ਅਮਰੀਕਾ 'ਚ ਰਹਿਣ ਦੀ ਮਨਜ਼ੂਰੀ ਮਿਲ ਜਾਂਦੀ ਹੈ, ਉੱਥੇ ਹੀ ਪੱਕੇ ਤੌਰ 'ਤੇ ਕੰਮ ਕਰਨ ਦੀ ਵੀ ਇਜਾਜ਼ਤ ਹੁੰਦੀ ਹੈ।

ਨਵਾਂ ਬਿੱਲ ਪਾਸ ਹੋਣ ਨਾਲ ਹਜ਼ਾਰਾਂ ਉੱਚ ਹੁਨਰਮੰਦ ਭਾਰਤੀ ਆਈ. ਟੀ. ਪੇਸ਼ੇਵਰਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਹੁਣ ਕੋਟੇ ਦੇ ਹਿਸਾਬ ਨਾਲ ਨਹੀਂ ਸਗੋਂ ਤੁਹਾਡਾ ਹੁਨਰ ਹੀ ਤੁਹਾਨੂੰ ਗ੍ਰੀਨ ਕਾਰਡ ਦਿਵਾ ਸਕੇਗਾ।

ਹੋਰ ਪੜ੍ਹੋ:ਬਠਿੰਡਾ: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਤਕਨਾਲੋਜੀ ਖੇਤਰ ਦੇ ਜਿਨ੍ਹਾਂ ਪੇਸ਼ੇਵਰਾਂ ਨੇ ਪੱਕੇ ਹੋਣ ਲਈ ਅਪਲਾਈ ਕੀਤਾ ਹੈ ਉਨ੍ਹਾਂ ਨੂੰ ਹੁਣ ਗ੍ਰੀਨ ਕਾਰਡ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ।ਪੁਰਾਣੀ ਇਮੀਗ੍ਰੇਸ਼ਨ ਪ੍ਰਣਾਲੀ 'ਚ ਕੁੱਲ ਜਾਰੀ ਕੀਤੇ ਜਾਣ ਵਾਲੇ ਵੀਜ਼ਿਆਂ 'ਚ ਹਰ ਦੇਸ਼ ਲਈ ਸਾਲ 'ਚ 7 ਫੀਸਦੀ ਕੋਟਾ ਹੋਣ ਕਾਰਨ ਤਕਨਾਲੋਜੀ ਖੇਤਰ ਦੇ ਉੱਚ ਭਾਰਤੀ ਪੇਸ਼ੇਵਰਾਂ ਨੂੰ ਪੱਕੇ ਹੋਣ ਲਈ ਲੰਮੀ ਉਡੀਕ ਕਰਨੀ ਪੈ ਰਹੀ ਸੀ।

ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਬਿੱਲ 'ਚ ਪਰਿਵਾਰ ਆਧਾਰਿਤ ਵੀਜ਼ਾ ਲਈ ਕੋਟਾ 7 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦਾ ਪ੍ਰਸਤਾਵ ਹੈ ਤੇ ਰੋਜ਼ਗਾਰ ਵੀਜ਼ਾ ਲਈ 7 ਫੀਸਦੀ ਲਿਮਟ ਖਤਮ ਕਰ ਦਿੱਤੀ ਗਈ ਹੈ।

-PTC News

Related Post