ਸਰਕਾਰਾਂ ਹਮੇਸ਼ਾ ਰਹੀਆਂ ਹਨ ਦਲਿਤ ਪਛੜੇ ਵਰਗਾਂ ਵਿਰੋਧੀ - ਬਸਪਾ ਪੰਜਾਬ ਪ੍ਰਧਾਨ
ਖਰੜ : ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਘਪਲੇ ਨੂੰ ਲੈ ਕੇ ਬੁਹਜਨ ਸਮਾਜ ਪਾਰਟੀ ਪੰਜਾਬ ਵਲੋਂ ਅੱਜ ਖਰੜ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਸਮੂਹਿਕ ਤੌਰ ਤੇ ਵਿਸ਼ਾਲ ਰੋਹ ਅੰਦੋਲਨ ਦੇ ਰੂਪ ਵਿਚ ਬਦਲਦਾ ਨਜ਼ਰ ਆ ਰਿਹਾ ਹੈ। ਪ੍ਰਦਰਸ਼ਨ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਵਿਪਲ ਕੁਮਾਰ ਅਤੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਪੁੱਜੇ। ਸ੍ਰੀ ਬੈਨੀਪਾਲ ਨੇ ਕਿਹਾ ਕਿ ਅੱਜ ਪੰਜਾਬ ਵਿਚ ਦਲਿਤ ਪਛੜਾ ਤੇ ਕਿਸਾਨ ਲਗਾਤਾਰ ਸੜਕਾਂ ਤੇ ਆਪਣੇ ਹੱਕਾਂ ਦੀ ਲੜਾਈ ਲਈ ਸੰਘਰਸ਼ ਕਰ ਰਹੇ ਹਨ ਉਹਨਾਂ ਦੀ ਲੜਾਈ ਬਸਪਾ ਲੜੇਗੀ। ਸ੍ਰੀ ਵਿਪਲ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਤੱਕ ਪਛੜਾ ਵਰਗ ਦੀ ਮੰਡਲ ਕਮਿਸ਼ਨ ਰਿਪੋਰਟ ਹਾਲੀ ਤੱਕ ਲਾਗੂ ਨਹੀਂ ਕੀਤੀ ਗਈ ਜਦੋਂ ਕਿ ਆਜ਼ਾਦੀ ਨੂੰ 73 ਸਾਲ ਗੁਜ਼ਰ ਚੁੱਕੇ ਹਨ।protest against scholarship scamਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਬੁਲੰਦ ਆਵਾਜ਼ ਵਿਚ ਕਾਂਗਰਸ ਨੂੰ ਲਲਕਾਰਿਆ ਕਿ ਪੰਜਾਬ ਵਿੱਚ ਸਰਕਾਰਾਂ ਨੇ ਆਜ਼ਾਦੀ ਦੇ 73 ਸਾਲਾਂ ਵਿਚ ਦਲਿਤ ਪਛੜਾ ਵਰਗ ਨੂੰ ਰਗੜਨ ਤੋਂ ਬਗ਼ੈਰ ਕੀ ਕੀਤਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, 85 ਵੀ ਸੋਧ, ਮੰਡਲ ਕਮਿਸ਼ਨ ਰਿਪੋਰਟ , ਨੌਕਰੀਆਂ ਦਾ ਬੈਕਲਾਗ, ਵਜ਼ੀਫੇ ਚ ਘਪਲੇ ਆਦਿ ਮੁਦਿਆਂ ਉਪਰ ਅੰਕੜਿਆਂ ਨਾਲ ਆਵਾਜ਼ ਉਠਾਈ। ਉਹਨਾਂ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਅਤੇ ਉਤਰ ਪ੍ਰਦੇਸ਼ ਤੋਂ ਆਉਂਦੇ ਸਸਤੇ ਝੋਨੇ ਦੇ ਟਰਾਲੇ ਕਾਂਗਰਸ ਦੀ ਮਿਲੀ ਭੁਗਤ ਨਾਲ ਘੁਟਾਲੇ ਹੋ ਰਹੇ ਹਨ । ਉਹਨਾਂ ਕਿਹਾ ਕਿ ਬਸਪਾ ਨੇ ਆਪਣੇ ਅੰਦੋਲਨ ਰਾਹੀਂ ਪੰਜਾਬ ਦੀ ਰਾਜਨੀਤੀ ਦਾ ਮਾਹੌਲ ਬਦਲ ਦਿੱਤਾ ਹੈ। ਹੁਣ ਪੰਜਾਬ ਵਿੱਚ ਬਸਪਾ ਰਾਜਨੀਤੀ ਦੇ ਅਹਿਮ ਧੂਰੇ ਦੇ ਰੂਪ ਵਿਚ ਬਣਨ ਜਾ ਰਹੀ ਹੈ।