ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਜੰਮੂ-ਕਸ਼ਮੀਰ 'ਚ ਗਵਰਨਰ ਸ਼ਾਸਨ ਲਾਗੂ

By  Joshi June 20th 2018 11:32 AM

ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਜੰਮੂ-ਕਸ਼ਮੀਰ 'ਚ ਗਵਰਨਰ ਸ਼ਾਸਨ ਲਾਗੂ

ਜੰਮੂ ਕਸ਼ਮੀਰ ਵਿੱਚ ਰਾਜਪਾਲ ਸਾਸ਼ਨ ਲਗਾਉਣ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮਨਜੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਸੂਬੇ 'ਚ ਮਹਿਬੂਬਾ ਮੁਫਤੀ ਦੀ ਸਰਕਾਰ ਡਿੱਗਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

governor rule in jammu and kashmir ਕੱਲ੍ਹ ਭਾਜਪਾ ਵੱਲੋਂ ਪਿਛਲੇ 3 ਸਾਲ ਤੋਂ ਚੱਲ ਰਿਹਾ ਪੀ. ਡੀ. ਪੀ ਨਾਲੋਂ ਗੱਠਜੋੜ ਤੋੜ੍ਹ ਦਿੱਤਾ ਗਿਆ ਸੀ, ਜਿਸ ਤੋਂ ਬਾਅਧ ਸੂਬੇ ਦੀ ਸਿਆਸਤ ਗਰਮਾ ਗਈ ਸੀ।

ਭਾਜਪਾ ਵੱਲੋਂ ਹਮਾਇਤ ਵਾਪਸ ਲੈਂਦਿਆਂ ਹੀ ਮੁੱਖ ਵਿਰੋਧੀ ਪਾਰਟੀਆਂ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵੱਲੋਂ ਵੀ ਸਰਕਾਰ ਨਾ ਬਣਾਉਣ 'ਤੇ ਰਾਜਪਾਲ ਸਾਸ਼ਨ ਲਾਗੂ ਹੋਣਾ ਯਕੀਨੀ ਸੀ।

governor rule in jammu and kashmirਦੱਸ ਦੇਈਏ ਕਿ ਜੰਮੂ-ਕਸ਼ਮੀਰ ਕੋਲ ਵੱਖਰਾ ਸੰਵਿਧਾਨ ਅਤੇ ਨਿਯਮ ਹੈ ਜਿਸ ਤਹਿਤ ਇੱਥੈ ਰਾਸ਼ਟਰਪਤੀ ਰਾਜ ਲਾਗੂ ਨਹੀਂ ਹੋ ਸਕਦਾ ਪਰ ਰਾਜਪਾਲ ਸਾਸ਼ਨ ਲਾਗੂ ਹੋ ਸਕਦਾ ਹੈ।

—PTC News

Related Post