GST ਕੌਂਸਲ ਮੀਟਿੰਗ, ਕੋਵਿਡ ਨਾਲ ਸਬੰਧਤ ਉਪਕਰਣਾਂ 'ਤੇ ਟੈਕਸ ਛੋਟ ਦੀ ਵਧਾਈ ਮਿਆਦ

By  Jagroop Kaur May 28th 2021 10:22 PM

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਵਿੱਚ 43ਵੀਂ ਜੀ.ਐੱਸ.ਟੀ. ਕੌਂਸਲ ਦੀ ਬੈਠਕ ਹੋਈ। ਇਹ ਬੈਠਕ ਲੱਗਭੱਗ ਸੱਤ ਮਹੀਨੇ ਦੇ ਅੰਤਰਾਲ ਤੋਂ ਬਾਅਦ ਹੋਈ। ਇਸ ਬੈਠਕ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਤ ਮੰਤਰੀ ਅਤੇ ਕੇਂਦਰ ਅਤੇ ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਜੀ.ਐੱਸ.ਟੀ. ਕੌਂਸਲ ਦੀ ਬੈਠਕ ਨੂੰ ਲੈ ਕੇ ਮੰਤਰੀ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕੀਤੀ।

Read More : ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੀ ਗਈ ਕੋਵਿਡ ਫਾਸਟ ਟੈਸਟਿੰਗ...

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਕੋਵਿਡ ਨਾਲ ਜੁੜੀਆਂ ਰਾਹਤ ਸਾਮੱਗਰੀਆਂ 'ਤੇ ਦਿੱਤੀ ਗਈ ਟੈਕਸ ਛੋਟ 31 ਅਗਸਤ 2021 ਤੱਕ ਲਈ ਵਧਾ ਦਿੱਤੀ ਗਈ ਹੈ। ਬਲੈਕ ਫੰਗਸ ਨਾਲ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਇਸ ਦੇ ਇਲਾਜ ਵਿੱਚ ਕੰਮ ਆਉਣ ਵਾਲੀ ਦਵਾਈ ਐਂਪੋਟੇਰਿਸਿਨ-ਬੀ ਨੂੰ ਵੀ ਟੈਕਸ ਤੋਂ ਛੋਟ ਪ੍ਰਾਪਤ ਵਸਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਵਿਡ ਨਾਲ ਜੁੜੀ ਰਾਹਤ ਸਾਮੱਗਰੀਆਂ ਦੇ ਆਯਾਤ 'ਤੇ IGST ਛੋਟ ਨੂੰ ਵੀ ਵਧਾ ਕੇ 31 ਅਗਸਤ 2021 ਤੱਕ ਵਧਾ ਦਿੱਤਾ ਹੈ।Sitharaman links GST shortfall to Covid: 'Act of God' may result in  economic contraction this fiscal | Business News,The Indian Express

Read More : ਚੰਡੀਗੜ੍ਹ ‘ਚ ਜਾਰੀ ਰਹੇਗਾ ਵੀਕੈਂਡ ਕੋਵਿਡ ਕਰਫਿਊ , ਸਿਰਫ ਜ਼ਰੂਰੀ ਦੁਕਾਨਾਂ...

ਜੀ.ਐੱਸ.ਟੀ. ਪ੍ਰੀਸ਼ਦ ਦੀ ਆਖਰੀ ਬੈਠਕ ਅਕਤੂਬਰ ਵਿੱਚ ਹੋਈ ਸੀ। ਉਸ ਤੋਂ ਬਾਅਦ ਇਸ ਨੂੰ ਰੈਗੁਲਰ ਤੌਰ 'ਤੇ ਫਰਵਰੀ ਵਿੱਚ ਹੋਣਾ ਸੀ ਪਰ ਉਸ ਸਮੇਂ ਬਜਟ ਸੈਸ਼ਨ ਸੀ। ਉਸੀ ਸਮੇਂ ਦੇਸ਼ ਦੇ ਕੁੱਝ ਸੂਬਿਆਂ ਵਿੱਚ ਚੋਣਾਂ ਦੀ ਵਜ੍ਹਾ ਨਾਲ ਚੋਣ ਜਾਬਤਾ ਲਾਗੂ ਹੋ ਗਈ। ਇਸ ਲਈ ਉਸ ਸਮੇਂ ਇਸ ਦੀ ਰੈਗੁਲਰ ਬੈਠਕ ਨਹੀਂ ਹੋ ਸਕੀ। ਸੂਬਿਆਂ ਦੀ ਨਵੀਂ ਸਰਕਾਰਾਂ ਦੇ ਗਠਨ ਤੋਂ ਬਾਅਦ ਜੀ.ਐੱਸ.ਟੀ. ਪ੍ਰੀਸ਼ਦ ਦੀ ਹੁਣ ਇਹ ਬੈਠਕ ਹੋਈ ਹੈ।GST Council Meeting: Nirmala Sitharaman Chairs 43rd GST Council Meet, Tax  Cuts Decision On Vaccines By June 8

ਉਥੇ ਹੀ, GST ਕੌਂਸਲ ਦੀ ਮੀਟਿੰਗ ਨੂੰ ਲੈ ਕੇ ਦਿੱਲੀ ਸਰਕਾਰ ਦੇ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਬੈਠਕ ਵਿੱਚ ਕੋਵਿਡ-ਵੈਕਸੀਨ, ਆਕਸਿਜਨ ਸਿਲੈਂਡਰ, ਕੰਸੰਟਰੇਟਰ, ਆਕਸੀਮੀਟਰ, ਪੀ.ਪੀ.ਈ. ਕਿੱਟ, ਸੈਨੇਟਾਈਜ਼ਰ, ਮਾਸਕ, ਟੈਸਟਿੰਗ ਕਿੱਟ ਆਦਿ ਨੂੰ ਟੈਕਸ-ਫ੍ਰੀ ਕਰਣ ਦਾ ਪ੍ਰਸਤਾਵ ਰੱਖਿਆ। ਪੰਜਾਬ, ਬੰਗਾਲ, ਕੇਰਲ ਆਦਿ ਕਈ ਸੂਬਿਆਂ ਨੇ ਵੀ ਇਹੀ ਪ੍ਰਸਤਾਵ ਰੱਖਿਆ ਪਰ BJP ਦੇ ਕਈ ਵਿੱਤ ਮੰਤਰੀਆਂ ਨੇ ਇਸ ਦਾ ਕਾਫੀ ਵਿਰੋਧ ਕੀਤਾ

Related Post