ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤਹਿਤ ਹੋਮ ਆਈਸੋਲੇਸ਼ਨ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼

By  Jagroop Kaur April 30th 2021 01:51 PM -- Updated: April 30th 2021 02:14 PM

ਸਿਹਤ ਮੰਤਰਾਲੇ ਨੇ ਕੋਰੋਨਾ ਨੂੰ ਲੈ ਕੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਲਾਜ ਲਈ ਹਸਪਤਾਲਾਂ ਦੇ ਬਾਹਰ ਭਟਕ ਰਹੇ ਮਰੀਜ਼ਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੋਰੋਨਾ ਨਾਲ ਪੀੜਤ ਅਜਿਹੇ ਲੋਕ ਵੀ ਹਨ ਜੋ ਆਪਣੇ ਘਰਾਂ ਵਿੱਚ ਬੰਦ ਹਨ। ਸਿਹਤ ਮੰਤਰਾਲੇ ਨੇ ਕੋਰੋਨਾ ਦੇ ਸਾਮਾਨ ਤੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਜੇ ਤੁਸੀਂ ਹੋਮ ਆਈਸੋਲੇਸ਼ਨ ਵਿੱਚ 10 ਦਿਨਾਂ ਤੋਂ ਰਹਿ ਰਹੇ ਹੋ ਤੇ ਜੇਕਰ ਤੁਹਾਨੂੰ ਲਗਾਤਾਰ 3 ਦਿਨ ਲੱਛਣ ਨਹੀਂ ਦਿਖਾਈ ਦਿੱਤੇ ਤਾਂ ਤੁਹਾਨੂੰ ਮੁੜ ਜਾਂਚ ਕਰਵਾਉਣ ਦੀ ਲੋੜ ਨਹੀਂ।I am Covid positive in home-isolation. What to eat? Dietitians answer - Lifestyle News

- ਘਰ ਰਹਿਣ ਵਾਲੇ ਮਰੀਜ਼ ਰੈਮਡੇਸਿਵਿਰ ਟੀਕਾ ਨਾ ਲਵਾਉਣ, ਹਸਪਤਾਲ ਵਿੱਚ ਹੀ ਟੀਕਾ ਲਵਾਉਣ।

I am Covid positive, in home-isolation. I have questions: Doctors answer FAQs - Lifestyle News

- ਮਾਮੂਲੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਸਟੀਰੌਇਡ ਨਹੀਂ ਦੇਣੀ ਚਾਹੀਦੀ।

Read More :ਕੋਰੋਨਾ ਕਹਿਰ, ਪੱਤਰਕਾਰ Rohit Sardana ਦੀ ਮੌਤ, ਮੀਡੀਆ ‘ਚ ਸੋਗ ਦੀ ਲਹਿਰ

-60+ ਉਮਰ ਦੇ ਕੋਰੋਨਾ ਪੌਜ਼ੇਟਿਵ ਜੇਕਰ ਹਾਈਪਰਟੈਨਸ਼ਨ, ਸ਼ੂਗਰ, ਦਿਲ, ਫੇਫੜੇ ਜਾਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਹੈ, ਤਾਂ ਡਾਕਟਰ ਨੂੰ ਪੁੱਛ ਕੇ ਆਈਸੋਲੇਸ਼ਨ ਵਿੱਚ ਰਹੋ।ਘਰੇ ਰਹਿਣ ਵਾਲੇ ਮਰੀਜ਼ ਦਿਨ ਵਿੱਚ ਦੋ ਵਾਰ ਭਾਫ਼ ਦਿੰਦੇ ਹਨ ਤੇ ਗਰਮ ਪਾਣੀ ਨਾਲ ਗਰਾਰੇ ਕਰ ਸਕਦੇ ਹਨ। ਇਸ ਦੇ ਨਾਲ ਹੀ ਸਿਹਤ ਮੰਤਰਾਲੇ ਨੇ ਖਾਸ ਨਿਰਦੇਸ਼ ਦਿੱਤੇ ਹਨ ਕਿ ਘਰ ਵਿੱਚ ਰਹਿਣ ਵਾਲੇ ਕੋਰੋਨਾ ਲਾਗ ਵਾਲੇ ਆਕਸੀਜਨ ਦਾ ਪੱਧਰ 94 ਤੋਂ ਉਪਰ ਹੋਣਾ ਚਾਹੀਦਾ ਹੈ।No need for Covid testing after home isolation is over: Centre's new guideline | Hindustan Times

Read More : ਪੰਜਾਬ ‘ਚ ਕੋਰੋਨਾ ਦੇ 6812 ਨਵੇਂ ਮਾਮਲੇ, 138 ਦੀ ਹੋਈ ਮੌਤ

ਕੋਰੋਨਾ ਦੇ ਹਲਕੇ ਲੱਛਣਾਂ ਦਾ ਇਲਾਜ ਆਯੁਸ਼ 64:ਆਯੁਸ਼ 64 ਆਯੁਰਵੈਦਿਕ ਦਵਾਈ ਹੈ ਤੇ ਆਯੂਸ਼ ਮੰਤਰਾਲੇ ਨੇ ਕਿਹਾ ਹੈ ਕਿ ਇਹ ਹਲਕੇ ਤੇ ਦਰਮਿਆਨੇ ਕੋਰੋਨਾ ਦੇ ਇਲਾਜ ਲਈ ਕਾਰਗਰ ਸਾਬਤ ਹੋਈ ਹੈ। ਆਯੁਸ਼ 64 ਨੂੰ 1980 ਵਿੱਚ ਮਲੇਰੀਆ ਦੇ ਇਲਾਜ ਲਈ ਬਣਾਇਆ ਗਿਆ ਸੀ।

ਖੋਜ ਨੇ ਪਾਇਆ ਹੈ ਕਿ ਆਯੁਸ਼ 64 ਦਾ ਆਮ ਸਿਹਤ, ਥਕਾਵਟ, ਤਣਾਅ, ਭੁੱਖ ਤੇ ਨੀਂਦ 'ਤੇ ਪ੍ਰਭਾਵਸ਼ਾਲੀ ਪ੍ਰਭਾਵ ਪੈਂਦਾ ਹੈ। ਖੋਜ ਤੋਂ ਪਤਾ ਲੱਗਿਆ ਕਿ ਆਯੂਸ਼ 64 ਲੈਣ ਵਾਲੇ ਮਰੀਜ਼ਾਂ ਦੇ ਹਸਪਤਾਲ ਵਿੱਚ ਘੱਟ ਦਿਨ ਰਹਿਣਾ ਪਿਆ।

Related Post