ਗੁਜਰਾਤ ਤੋਂ ਮਨਾਲੀ ਟੂਰ ਲਈ ਜਾ ਰਹੇ ਬੱਚਿਆਂ ਨਾਲ ਭਰੀ ਬੱਸ ਰੋਪੜ ਨੇੜੇ ਪਲਟੀ,13 ਜ਼ਖਮੀ

By  Shanker Badra May 5th 2018 01:44 PM

ਗੁਜਰਾਤ ਤੋਂ ਮਨਾਲੀ ਟੂਰ ਲਈ ਜਾ ਰਹੇ ਬੱਚਿਆਂ ਨਾਲ ਭਰੀ ਬੱਸ ਰੋਪੜ ਨੇੜੇ ਪਲਟੀ,13 ਜ਼ਖਮੀ:ਰੋਪੜ ਵਿੱਚ ਅੱਜ ਸਵੇਰੇ ਕਰੀਬ 5 ਵਜੇ ਸਕੂਲੀ ਬੱਚਿਆਂ ਨਾਲ ਭਰੀ ਟੂਰਿਸਟ ਬੱਸ ਪਲਟ ਗਈ ਹੈ।Gujarat to manali Tour Children Filled Bus Near Ropar Accident,13 injured ਇਸ ਹਾਦਸੇ ਵਿੱਚ 11 ਬੱਚਿਆ ਸਮੇਤ 13 ਜਾਣੇ ਜ਼ਖਮੀ ਹੋ ਗਏ ਹਨ।ਸ਼ਨੀਵਾਰ ਸਵੇਰ ਇਹ ਹਾਦਸਾ ਰੋਪੜ ਟੋਲ ਪਲਾਜ਼ਾ ਦੇ ਨੇੜੇ ਵਾਪਰਿਆ ਹੈ।ਜਿੰਨਾ ਨੂੰ ਇਲਾਜ ਲਈ ਰੋਪੜ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਮੁਤਾਬਕ ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਤੋਂ 3 ਮਈ ਤੋਂ ਬੱਚਿਆਂ ਦਾ ਮਨਾਲੀ ਲਈ ਟੂਰ ਚੱਲਿਆ ਸੀ।Gujarat to manali Tour Children Filled Bus Near Ropar Accident,13 injuredਅੱਜ ਸਵੇਰੇ ਤਕਰੀਬਨ ਪੰਜ ਵਜੇ ਰੋਪੜ ਦੇ ਟੋਲ ਪਲਾਜ਼ਾ ਹਨੇਰਾ ਹੋਣ ਕਾਰਨ ਬੱਸ ਪਹਿਲਾਂ ਸੜਕ ਕੰਢੇ ਲੱਗੇ ਸਾਈਨ ਬੋਰਡ ਨਾਲ ਟਕਰਾਈ ਤੇ ਫਿਰ ਖਤਾਨਾਂ ਵਿੱਚ ਜਾ ਉੱਤਰੀ।ਬੱਸ ਰੋਪੜ ਨੇੜੇ ਪਲਟ ਜਾਣ ਕਾਰਨ 13 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ,ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ।Gujarat to manali Tour Children Filled Bus Near Ropar Accident,13 injured ਗੁਜਰਾਤ ਤੋਂ 10 ਦਿਨਾਂ ਦੇ ਟੂਰ ਲਈ ਯੂਥ ਹੋਸਟਲ ਮਹਿਸਾਣਾ ਤੋਂ ਵੱਖ ਵੱਖ ਸਕੂਲਾਂ ਦੇ ਬੱਚੇ ਰਵੇਨਾ ਹੋਏ ਸੀ।ਦਿੱਲੀ ਤੋਂ ਮਨਾਲੀ ਜਾ ਰਹੀ ਇਸ ਬੱਸ ਵਿੱਚ ਕੁੱਲ 36 ਸਵਾਰੀਆਂ ਸਨ।ਹਾਲਾਂਕਿ, ਟੂਰ ਵਿੱਚ ਕੁੱਲ 49 ਵਿਅਕਤੀ ਸਨ ਤੇ 13 ਜਣੇ ਹੋਰ ਕਿਸੇ ਗੱਡੀ ਰਾਹੀਂ ਪਹਿਲਾਂ ਹੀ ਨਿੱਕਲ ਗਏ ਸਨ।ਪੁਲਿਸ ਬੱਸ ਚਾਲਕ ਤੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕਰ ਰਹੀ ਹੈ। -PTCNews

Related Post