ਗੁਰਦਾਸ ਮਾਨ ਦਾ ਬੇਟਾ ਚੜ੍ਹੇਗਾ ਘੋੜੀ, ਅਨਾਥ ਬੱਚਿਆਂ ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਸੱਦਾ, ਦੇਖੋ ਤਸਵੀਰਾਂ 

By  Shanker Badra January 30th 2020 05:07 PM -- Updated: January 30th 2020 07:23 PM

ਗੁਰਦਾਸ ਮਾਨ ਦਾ ਬੇਟਾ ਚੜ੍ਹੇਗਾ ਘੋੜੀ, ਅਨਾਥ ਬੱਚਿਆਂ ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਸੱਦਾ, ਦੇਖੋ ਤਸਵੀਰਾਂ:ਚੰਡੀਗੜ੍ਹ : ਪੰਜਾਬੀ ਸੰਗੀਤ ਇੰਡਸਟਰੀ ਦਾ ਇੱਕ ਉਹ ਨਾਮ, ਜੋ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ ਦੇ ਘਰ ਸ਼ਹਿਨਾਈਆਂ ਗੂੰਜਣ ਦੀ ਖਬਰ ਆ ਰਹੀ ਹੈ। ਗੁਰਦਾਸ ਮਾਨ ਦਾ ਇਕਲੌਤਾ ਬੇਟਾ ਗੁਰਿੱਕ ਮਾਨ ਤੇ ਸਿਮਰਨ ਕੌਰ ਮੁੰਡੀ 31 ਜਨਵਰੀ ਨੂੰ ਇਕ ਦੂਜੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਸਾਬਕਾ ਫ਼ੈਮਿਨਾ ਮਿਸ ਇੰਡੀਆ ਅਤੇ ਭਾਰਤੀ ਮਾਡਲ ਤੇ ਪਾਲੀਵੁੱਡ ਅਦਾਕਾਰ ਸਿਮਰਨ ਕੌਰ ਮੁੰਡੀ 31 ਜਨਵਰੀ ਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਨੂੰਹ ਬਣ ਰਹੀ ਹੈ। [caption id="attachment_384787" align="aligncenter" width="300"]Gurdas Maan Son Gurickk Mann Simran Kaur Mundi wedding ceremonies ਗੁਰਦਾਸ ਮਾਨ ਦਾ ਬੇਟਾਚੜ੍ਹੇਗਾਘੋੜੀ, ਅਨਾਥ ਬੱਚਿਆਂ ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਸੱਦਾ, ਦੇਖੋ ਤਸਵੀਰਾਂਗੁਰਦਾਸ ਮਾਨ ਦਾ ਬੇਟਾਚੜ੍ਹੇਗਾਘੋੜੀ, ਅਨਾਥ ਬੱਚਿਆਂ ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਸੱਦਾ, ਦੇਖੋ ਤਸਵੀਰਾਂ[/caption] ਦੋਵਾਂ ਦੇ ਆਨੰਦ ਕਾਰਜ ਪਟਿਆਲਾ 'ਚ ਹੋਣਗੇ ਅਤੇ ਉਸ ਤੋਂ ਬਾਅਦ ਇਕ ਸ਼ਾਹੀ ਪੈਲੇਸ 'ਚ 500 ਮਹਿਮਾਨ ਸ਼ਾਹੀ ਭੋਜ ਲਈ ਇਕੱਠੇ ਹੋਣਗੇ। ਸੂਤਰ ਦੱਸਦੇ ਹਨ ਕਿ ਗੁਰਦਾਸ ਮਾਨ ਦਾ ਇਕਲੌਤਾ ਬੇਟਾ ਗੁਰਿੱਕ ਮਾਨ ਤੇ ਸਿਮਰਨ ਕੌਰ ਮੁੰਡੀ ਪਿਛਲੇ ਕੁਝ ਸਾਲਾਂ ਤੋਂ ਇਕ ਦੂਜੇ ਨਾਲ ਰਿਲੇਸ਼ਨ ਵਿੱਚ ਹਨ। ਦੋਵਾਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਨਜ਼ਰ ਪਈਆਂ ਹਨ। [caption id="attachment_384788" align="aligncenter" width="300"]Gurdas Maan Son Gurickk Mann Simran Kaur Mundi wedding ceremonies ਗੁਰਦਾਸ ਮਾਨ ਦਾ ਬੇਟਾ ਚੜ੍ਹੇਗਾ ਘੋੜੀ, ਅਨਾਥ ਬੱਚਿਆਂ ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਸੱਦਾ, ਦੇਖੋ ਤਸਵੀਰਾਂ[/caption] ਇਸ ਦੌਰਾਨ ਗੁਰਦਾਸ ਮਾਨ ਦੀ ਨੂੰਹ ਬਣਨ ਜਾ ਰਹੀ ਸਿਮਰਨ ਕੌਰ ਮੁੰਡੀ ਮਹਿੰਦੀ ਮੌਕੇ ਆਪਣੀਆਂ ਸਹੇਲੀਆਂ ਨਾਲ ਤਸਵੀਰਾਂ ਖਿਚਵਾਉਂਦੀ ਨਜ਼ਰ ਆਈ ਤੇ ਇੱਕ ਤਸਵੀਰ ਵਿਚ ਗੁਰਇੱਕ ਮਾਨ ਵੀ ਵਿਖਾਈ ਦੇ ਰਹੇ ਹਨ। ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਇੱਕ ਮਾਨ ਦੇ ਵਿਆਹ ਸਮਾਗਮ ਵਿਚ ਅਨਾਥ ਬੱਚਿਆਂ ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ਉਤੇ ਸੱਦਾ ਦਿੱਤਾ ਗਿਆ ਹੈ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਅਜਿਹੇ ਵਿਸ਼ੇਸ਼ ਮਹਿਮਾਨ ਪੁੱਜੇ, ਜਿਨ੍ਹਾਂ ਨੂੰ ਗੁਰਦਾਸ ਮਾਨ ਨੇ ਜੀ ਆਇਆਂ ਆਖਿਆ। [caption id="attachment_384785" align="aligncenter" width="300"]Gurdas Maan Son Gurickk Mann Simran Kaur Mundi wedding ceremonies ਗੁਰਦਾਸ ਮਾਨ ਦਾ ਬੇਟਾ ਚੜ੍ਹੇਗਾ ਘੋੜੀ, ਅਨਾਥ ਬੱਚਿਆਂ ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਸੱਦਾ, ਦੇਖੋ ਤਸਵੀਰਾਂ[/caption] ਕਾਬਲੇਗੌਰ ਹੈ ਕਿਗੁਰਦਾਸ ਮਾਨ ਦਾ ਬੇਟਾ ਗੁਰਿੱਕ ਮਾਨ ਪਿਛਲੇ ਕਾਫੀ ਚਿਰ ਤੋਂ ਸੁਪਨਿਆਂ ਦੀ ਨਗਰੀ ਮੁੰਬਈ ‘ਚ ਰਹਿ ਰਹੇ ਹਨ। ਉਹ ਗੁਰਦਾਸ ਮਾਨ ਦੇ ਨਵੇਂ ਗੀਤ ‘ਪੰਜਾਬ’ ਨਾਲ ਸਾਹਮਣੇ ਆਇਆ ਸੀ। ਉਸ ਨੇ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਕੀਤਾ ਸੀ। [caption id="attachment_384791" align="aligncenter" width="300"]Gurdas Maan Son Gurickk Mann Simran Kaur Mundi wedding ceremonies ਗੁਰਦਾਸ ਮਾਨ ਦਾ ਬੇਟਾ ਚੜ੍ਹੇਗਾ ਘੋੜੀ, ਅਨਾਥ ਬੱਚਿਆਂ ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਸੱਦਾ, ਦੇਖੋ ਤਸਵੀਰਾਂ[/caption] ਜ਼ਿਕਰਯੋਗ ਹੈ ਕਿ ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਇਕ ਜੱਟ ਪਰਿਵਾਰ ‘ਚ ਜੰਮੀ ਸਿਮਰਨ ਕੌਰ ਮੁੰਡੀਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਜਵਾਨ ਹੋਈ ਹੈ। ਉਹ ਮਾਡਲਿੰਗ ਜ਼ਰੀਏ ਇਸ ਗਲੈਮਰ ਜਗਤ 'ਚ ਆਈ ਹੈ। [caption id="attachment_384790" align="aligncenter" width="300"]Gurdas Maan Son Gurickk Mann Simran Kaur Mundi wedding ceremonies ਗੁਰਦਾਸ ਮਾਨ ਦਾ ਬੇਟਾ ਚੜ੍ਹੇਗਾ ਘੋੜੀ, ਅਨਾਥ ਬੱਚਿਆਂ ਤੇ ਬਜ਼ੁਰਗਾਂ ਨੂੰ ਵਿਸ਼ੇਸ਼ ਸੱਦਾ, ਦੇਖੋ ਤਸਵੀਰਾਂ[/caption] ਫ਼ੈਮਿਨੇ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਖਿਤਾਬ ਆਪਣੇ ਨਾਂ ਕਰ ਚੁੱਕੀ ਮੁੰਡੀ ਦੀ ਹਿੰਦੀ ਫ਼ਿਲਮ ਇੰਡਸਟਰੀ ‘ਚ ਅਸਲ ਪਹਿਚਾਣ ਦੋ ਕੁ ਸਾਲ ਪਹਿਲਾਂ ਹੀ ਕਪਿਲ ਸ਼ਰਮਾ ਦੀ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂ’ ਨਾਲ ਬਣੀ ਹੈ। ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਰਹੀ ਹੈ। ਪੰਜਾਬੀ ‘ਚ ਉਹ ਫ਼ਿਲਮਾਂ ‘ ਬੈਸਟ ਆਫ਼ ਲੱਕ’ ਅਤੇ ‘ਮੁੰਡਿਆਂ ਤੋਂ ਬਚਕੇ ਰਹੀ’ ਵਿੱਚ ਕੰਮ ਕਰ ਚੁੱਕੀ ਹੈ। -PTCNews

Related Post