7 ਸਾਲਾ ਬੱਚਾ ਜਨਮ ਦਿਨ ਮਨਾਉਣ ਦੀ ਕਰ ਰਿਹਾ ਸੀ ਤਿਆਰੀ , ਜਨਮ ਦਿਨ ਵਾਲੇ ਦਿਨ ਹੋਈ ਮੌਤ

By  Shanker Badra July 25th 2019 09:31 AM

7 ਸਾਲਾ ਬੱਚਾ ਜਨਮ ਦਿਨ ਮਨਾਉਣ ਦੀ ਕਰ ਰਿਹਾ ਸੀ ਤਿਆਰੀ , ਜਨਮ ਦਿਨ ਵਾਲੇ ਦਿਨ ਹੋਈ ਮੌਤ:ਗੁਰਦਾਸਪੁਰ : ਸਥਾਨਿਕ ਸ਼ਹਿਰ ਦੇ ਮੁਹੱਲਾ ਇਸਲਾਮਾਬਾਦ ਵਿੱਚ 7 ਸਾਲਾ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ।ਦੱਸਿਆ ਜਾਂਦਾ ਹੈ ਕਿ ਮ੍ਰਿਤਕ ਬੱਚੇ ਦਾ 24 ਜੁਲਾਈ ਨੂੰ ਜਨਮ ਦਿਨ ਸੀ ਅਤੇ ਉਹ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਆਪਣਾ ਜਨਮ ਦਿਨ ਮਨਾਉਣ ਲਈ ਟਾਫ਼ੀਆਂ ਅਤੇ ਹੋਰ ਸਮਾਨ ਬਸਤੇ ਵਿਚ ਪਾ ਰਿਹਾ ਸੀ, ਇਸ ਦੌਰਾਨ ਕਰੰਟ ਲੱਗਣ ਕਾਰਨ ਉਸਦੀ ਮੌਤ ਹੋ ਗਈ ਹੈ। [caption id="attachment_321992" align="aligncenter" width="300"]Gurdaspur Birthday day 7-year-old baby due to current
7 ਸਾਲਾ ਬੱਚਾ ਜਨਮ ਦਿਨ ਮਨਾਉਣ ਦੀ ਕਰ ਰਿਹਾ ਸੀ ਤਿਆਰੀ , ਜਨਮ ਦਿਨ ਵਾਲੇ ਦਿਨ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਪ੍ਰਿੰਸ਼ੂ ਪੁੱਤਰ ਸਰਵਨ ਵਾਸੀ ਇਸਲਾਮਾਬਾਦ ਜੋ ਕਿ ਮੁਹੱਲੇ ਨੇੜੇ ਹੀ ਇਕ ਨਿੱਜੀ ਸਕੂਲ ਵਿਚ ਪਹਿਲੀ ਜਮਾਤ ਵਿਚ ਪੜ੍ਹਦਾ ਸੀ। ਪ੍ਰਿੰਸ਼ੂ ਨੇ ਸਵੇਰੇ ਜਨਮ ਦਿਨ ਦੀਆਂ ਤਿਆਰੀਆਂ ਕਰਨ ਤੋਂ ਬਾਅਦ ਨਹਾਉਣ ਦੀ ਜਿੱਦ ਕੀਤੀ। [caption id="attachment_321993" align="aligncenter" width="300"]Gurdaspur Birthday day 7-year-old baby due to current
7 ਸਾਲਾ ਬੱਚਾ ਜਨਮ ਦਿਨ ਮਨਾਉਣ ਦੀ ਕਰ ਰਿਹਾ ਸੀ ਤਿਆਰੀ , ਜਨਮ ਦਿਨ ਵਾਲੇ ਦਿਨ ਹੋਈ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਰਜ਼ੇ ਕਾਰਨ ਸੱਥਰ ਵਿਛਣੇ ਜਾਰੀ,ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ ਜਦੋਂ ਉਹ ਨਹਾ ਕੇ ਬਾਹਰ ਆਇਆ ਤਾਂ ਵਿਹੜੇ ਵਿਚ ਲੱਗੇ ਹੋਏ ਕੂਲਰ ਦੇ ਨਾਲ ਉਹ ਲੱਗ ਗਿਆ। ਜਿਸ ਵਿਚ ਕਰੰਟ ਆ ਰਿਹਾ ਸੀ। ਜਿਸ ਕਾਰਨ ਪ੍ਰਿੰਸ਼ੂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਪ੍ਰਿੰਸ਼ੂ ਦੀ ਮੌਤ ਕਾਰਨ ਇਲਾਕੇ ਅੰਦਰ ਸੋਗ ਦਾ ਮਾਹੌਲ ਹੈ। -PTCNews

Related Post