BSF ਦੇ ਇੰਸਪੈਕਟਰ ਨੇ ਡਿਊਟੀ ਦੌਰਾਨ ਲਿਆ ਫਾਹਾ

By  Riya Bawa October 27th 2022 01:12 PM -- Updated: October 27th 2022 01:14 PM

ਗੁਰਦਾਸਪੁਰ: ਬਟਾਲਾ ਦੇ ਨਜਦੀਕੀ ਸਰਹੱਦੀ ਕਸਬਾ ਸ਼ਿਕਾਰ ਮਾਛੀਆ ਵਿਖੇ ਬੀ ਐਸ ਐਫ ਚੈੱਕ ਪੋਸਟ ਵਿਖੇ ਤੈਨਾਤ ਜਵਾਨ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਕਰਨ ਲਈ ਸਿਵਿਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀ ਐਸ ਐਫ ਦੀ 113 ਬਟਾਲੀਅਨ ਦੇ ਇੰਸਪੈਕਟਰ ਸੱਤਿਆ ਨਰਾਇਣ (42) ਯੂ ਪੀ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ: ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਸਰਕਾਰ ਦੀ ਨਵੀਂ ਪਾਲਿਸੀ 'ਚ ਰਾਖਵਾਂਕਰਨ ਬਣ ਸਕਦਾ ਵੱਡਾ ਮੁੱਦਾ

ਉਸ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਇੰਸਪੈਕਟਰ ਸੱਤਿਆ ਨਰਾਇਣ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ। ਖ਼ੁਦਕੁਸ਼ੀ ਦਾ ਕਾਰਨ ਘਰੇਲੂ ਪਰੇਸ਼ਾਨੀ ਦੱਸਿਆ ਜਾ ਰਿਹਾ ਹੈ। ਬੀ ਐਸ ਐਫ ਦੇ ਅਧਿਕਾਰੀ ਇਸ ਘਟਨਾ ਨੂੰ ਲੈ ਕੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰੀ ਹੈ।

(ਰਵੀ ਬਕਸ਼, ਅਰਸ਼ੀ ਸਿੰਘ ਦੀ ਰਿਪੋਰਟ )

-PTC News

Related Post