ਗੁਰਦਾਸਪੁਰ 'ਚ ਕਾਰ ਅਤੇ ਕੈਂਟਰ ਦੀ ਆਹਮੋ ਸਾਹਮਣੇ ਟੱਕਰ ਵਿੱਚ 2 ਵਿਕਅਤੀਆਂ ਦੀ ਹੋਈ ਮੌਤ
Shanker Badra
May 28th 2018 04:53 PM
ਗੁਰਦਾਸਪੁਰ 'ਚ ਕਾਰ ਅਤੇ ਕੈਂਟਰ ਦੀ ਆਹਮੋ ਸਾਹਮਣੇ ਟੱਕਰ ਵਿੱਚ 2 ਵਿਕਅਤੀਆਂ ਦੀ ਹੋਈ ਮੌਤ:ਗੁਰਦਾਸਪੁਰ ਦੇ ਕਾਹਨੂੰਵਾਨ ਤੋਂ ਬਟਾਲਾ ਰੋਡ 'ਤੇ ਕਾਲਾ ਬਾਲਾ ਸਕੂਲ ਕੋਲ ਇੱਕ ਗੱਡੀ ਦੀ ਕੈਂਟਰ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ ਹੈ।ਜਿਸ ਦੇ ਵਿੱਚ 2 ਕਾਰ ਸਵਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਇਸ ਹਾਦਸੇ ਦੇ ਵਿੱਚ ਮਾਰੇ ਗਏ ਮ੍ਰਿਤਕਾਂ ਦੀ ਪਹਿਚਾਣ ਸੁਨੀਲ ਕੁਮਾਰ ਅਤੇ ਅਮਰਜੀਤ ਵਜੋਂ ਹੋਈ ਹੈ।ਇਹ ਦੋਵੇਂ ਵਿਅਕਤੀ ਹੁਸ਼ਿਆਰਪੁਰ ਦੇ ਪਿੰਡ ਲਮੀਲੀ ਦੇ ਰਹਿਣ ਵਾਲੇ ਸਨ।ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। -PTCNews