ਗੁਰਦਾਸਪੁਰ 'ਚ ਸਾਂਝੇ ਆਪਰੇਸ਼ਨ ਦੌਰਾਨ ਟਰੱਕ 'ਚੋਂ ਫੜੀਆਂ ਸ਼ਰਾਬ ਦੀਆਂ 1200 ਪੇਟੀਆਂ

By  Shanker Badra August 7th 2018 06:29 PM

ਗੁਰਦਾਸਪੁਰ 'ਚ ਸਾਂਝੇ ਆਪਰੇਸ਼ਨ ਦੌਰਾਨ ਟਰੱਕ 'ਚੋਂ ਫੜੀਆਂ ਸ਼ਰਾਬ ਦੀਆਂ 1200 ਪੇਟੀਆਂ:ਗੁਰਦਾਸਪੁਰ 'ਚ ਐਕਸਾਈਜ਼ ਵਿਭਾਗ ਬਟਾਲਾ ਅਤੇ ਮੋਬਾਈਲ ਵਿੰਗ ਮਾਧੋਪੁਰ ਨੂੰ ਵੱਡੀ ਸਫਲਤਾ ਮਿਲੀ ਹੈ।ਉਨ੍ਹਾਂ ਨੇ ਸਾਂਝੇ ਆਪਰੇਸ਼ਨ ਦੌਰਾਨ ਇੱਕ ਅੰਗਰੇਜ਼ੀ ਸ਼ਰਾਬ ਦਾ ਭਰਿਆ ਟਰੱਕ ਫੜਿਆ ਗਿਆ ਹੈ।

ਜਾਣਕਾਰੀ ਅਨੁਸਾਰ ਟਰੱਕ 'ਚੋਂ ਸ਼ਰਾਬ ਦੀਆਂ 1000-1200 ਪੇਟੀਆਂ ਫੜੀਆਂ ਗਈਆਂ ਹਨ,ਜਿਸ ਦੀ ਕੀਮਤ ਲੱਖਾਂ ਰੁਪਏ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੇ ਟਰੱਕ ਨੂੰ ਬਟਾਲਾ ਰੋਡ ਤੇ ਪਿੰਡ ਧੁੱਪਸੜੀ ਕੋਲ ਕਾਬੂ ਕੀਤਾ ਗਿਆ ਹੈ।ਐਕਸਾਈਜ਼ ਵਿਭਾਗ ਵੱਲੋਂ ਮੌਕੇ 'ਤੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਬਾਕੀ ਮੈਂਬਰ ਮੌਕੇ ਤੋਂ ਫ਼ਰਾਰ ਹੋ ਗਏ ਹਨ।

-PTCNews

Related Post