ਗੁਰਦਾਸਪੁਰ ਦੇ ਮਕੌੜਾ ਪੱਤਣ 'ਤੇ ਰਾਵੀ ਦਾ ਪਾਣੀ ਵੱਧਣ ਕਾਰਨ ਦਰਿਆ ਪਾਰ 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ

By  Shanker Badra September 24th 2018 07:40 PM -- Updated: September 24th 2018 07:41 PM

ਗੁਰਦਾਸਪੁਰ ਦੇ ਮਕੌੜਾ ਪੱਤਣ 'ਤੇ ਰਾਵੀ ਦਾ ਪਾਣੀ ਵੱਧਣ ਕਾਰਨ ਦਰਿਆ ਪਾਰ 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ:ਪੰਜਾਬ 'ਚ ਭਾਰੀ ਮੀਂਹ ਨੇ ਸੂਬੇ ਅੰਦਰ ਹੜ ਵਰਗੇ ਹਲਾਤ ਪੈਦਾ ਕਰ ਦਿੱਤੇ ਹਨ।ਗੁਰਦਾਸਪੁਰ ਦੇ ਮਕੌੜਾ ਪੱਤਣ 'ਤੇ ਜਿਥੇ ਰਾਵੀ ਅਤੇ ਉੱਝ ਦਰਿਆ ਦਾ ਮੇਲ ਹੁੰਦਾ ਹੈ ਓਥੇ ਪਾਣੀ ਵੱਧਣ ਕਾਰਨ ਦਰਿਆ ਪਾਰ 7 ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਚੁੱਕਾ ਹੈ।

ਬੀਤੇ 3 ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਦਰਿਆ ਦੇ ਨਾਲ ਰਹਿੰਦੇ ਗੁੱਜਰ ਬਰਾਦਰੀ ਦੇ ਪਰਿਵਾਰਾਂ ਦੇ ਘਰ ਪਾਣੀ 'ਚ ਡੁੱਬ ਗਏ ਹਨ।ਇਹਨਾਂ ਪਰਿਵਾਰਾਂ ਨੂੰ ਮਕੌੜਾ ਸਕੂਲ ਦੇ ਸ਼ੈਲਟਰ ਹੋਮ ਵਿਚ ਤਬਦੀਲ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਹੈ।ਖੇਤਾਂ ਵਿੱਚ ਪਸ਼ੂਆਂ ਲਈ ਬੀਜਿਆ ਚਾਰਾ ਖਤਮ ਹੋ ਗਿਆ ਹੈ।

-PTCNews

Related Post