ਗੁਰਦਾਸਪੁਰ : ਸ਼ਮਸ਼ਾਨਘਾਟ 'ਚ ਸੁੱਤੇ ਪਏ 2 ਵਿਅਕਤੀਆਂ ਦਾ ਹੋਇਆ ਕਤਲ , ਖੇਤਾਂ 'ਚੋਂ ਲਾਸ਼ਾਂ ਬਰਾਮਦ 

By  Shanker Badra June 25th 2021 02:40 PM

ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਫੱਜ਼ੂਪੁਰ (Fazupur )'ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਪਿੰਡ ਦੇ ਖੇਤ 'ਚ 2 ਲਾਸ਼ਾਂ (Two man killed )ਦੇਖੀਆਂ ਗਈਆਂ। ਦੋਵੇਂ ਮ੍ਰਿਤਕਾਂ ਦੀ ਉਮਰ ਕਰੀਬ 40 ਸਾਲ ਦੀ ਹੈ, ਜਿਨ੍ਹਾਂ 'ਚੋਂ ਇਕ ਦਾ ਨਾਂ ਸਟੀਫ਼ਨ ਮਸੀਹ ਤੇ ਦੂਸਰੇ ਦਾ ਨਾਂ ਸ਼ਾਮ ਲਾਲ ਹੈ। ਸਵੇਰੇ ਲੋਕਾਂ ਨੇ ਵੇਖਿਆ ਕਿ ਦੋਵਾਂ ਦੀਆਂ ਲਾਸ਼ਾਂ ਨੇੜੇ ਖੇਤਾਂ 'ਚ ਪਈਆਂ ਹੋਈਆਂ ਸਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ। [caption id="attachment_509902" align="aligncenter" width="300"] ਗੁਰਦਾਸਪੁਰ : ਸ਼ਮਸ਼ਾਨਘਾਟ 'ਚ ਸੁੱਤੇ ਪਏ 2 ਵਿਅਕਤੀਆਂ ਦਾ ਹੋਇਆ ਕਤਲ , ਖੇਤਾਂ 'ਚੋਂ ਲਾਸ਼ਾਂ ਬਰਾਮਦ[/caption] ਪੜ੍ਹੋ ਹੋਰ ਖ਼ਬਰਾਂ : ਸਰਿੰਜ 'ਚ ਨਹੀਂ ਭਰੀ ਕੋਰੋਨਾ ਵੈਕਸੀਨ , ਨੌਜਵਾਨ ਨੂੰ ਲਗਾ ਦਿੱਤੀ ਖਾਲੀ ਸੂਈ   Two man death : ਜਾਣਕਾਰੀ ਅਨੁਸਾਰ ਦੋਵੇਂ ਮ੍ਰਿਤਕ ਧਾਰੀਵਾਲ ਦੇ ਪਿੰਡ ਲੇਹਲ ਦੇ ਰਹਿਣ ਵਾਲੇ ਹਨ ਤੇ ਨਸ਼ਾ ਕਰਨ ਦੇ ਆਦਿ ਸਨ ਤੇ  ਦਿਹਾੜੀ ਕਰਦੇ ਸਨ। ਦੱਸਿਆ ਜਾਂਦਾ ਹੈ ਕਿ ਦੋਵੇਂ ਰਾਤ ਨੂੰ ਫੱਜੂਪੁਰ ਦੇ ਸ਼ਮਸ਼ਾਨਘਾਟ 'ਚ ਸੋਂਦੇ ਸਨ ਤੇ ਬੀਤੀ ਦੇਰ ਰਾਤ ਨੂੰ ਕਿਸੇ ਨੇ ਇਨ੍ਹਾਂ ਦਾ ਕਤਲ ਕਰ ਦਿੱਤਾ ਹੈ ਤੇ ਪੁਲਿਸ ਵੱਲੋਂ ਡਾਗ ਸਕੋਰਡ ਦੀਆਂ ਟੀਮਾਂ ਬੁਲਾ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। [caption id="attachment_509901" align="aligncenter" width="300"] ਗੁਰਦਾਸਪੁਰ : ਸ਼ਮਸ਼ਾਨਘਾਟ 'ਚ ਸੁੱਤੇ ਪਏ 2 ਵਿਅਕਤੀਆਂ ਦਾ ਹੋਇਆ ਕਤਲ , ਖੇਤਾਂ 'ਚੋਂ ਲਾਸ਼ਾਂ ਬਰਾਮਦ[/caption] Two man death : ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਸ਼ਾਮ ਲਾਲ ਤੇ ਸਟੀਫ਼ਨ ਹਨ, ਜਿਨ੍ਹਾਂ ਦੀ ਮੌਤ ਹੋਈ ਹੈ। ਸ਼ਾਮ ਲਾਲ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਤੇ ਸਟੀਫ਼ਨ ਦੀ ਇਕ ਬਜ਼ੁਰਗ ਮਾਂ ਹੈ ਤੇ ਇਹ ਦੋਵੇਂ ਦਿਹਾੜੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਸਨ ਤੇ ਨਸ਼ਾ ਕਰਨ ਦੇ ਆਦਿ ਸਨ ਤੇ ਸ਼ਮਸ਼ਾਨਘਾਟ 'ਚ ਹੀ ਕਈ ਵਾਰ ਸੌਂਦੇ ਸਨ। ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਖੇਤਾਂ 'ਚ ਪਈਆਂ ਹਨ ਤੇ ਪਿੰਡ ਵਾਲਿਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। [caption id="attachment_509903" align="aligncenter" width="300"] ਗੁਰਦਾਸਪੁਰ : ਸ਼ਮਸ਼ਾਨਘਾਟ 'ਚ ਸੁੱਤੇ ਪਏ 2 ਵਿਅਕਤੀਆਂ ਦਾ ਹੋਇਆ ਕਤਲ , ਖੇਤਾਂ 'ਚੋਂ ਲਾਸ਼ਾਂ ਬਰਾਮਦ[/caption] ਪੜ੍ਹੋ ਹੋਰ ਖ਼ਬਰਾਂ : ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ Two man death : ਇਸ ਮੌਕੇ ਐੱਸਪੀ ਹਰਵਿੰਦਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ 'ਚੋਂ ਸੂਚਨਾ ਮਿਲੀ ਸੀ ਕਿ ਦੋ ਵਿਅਕਤੀਆਂ ਦਾ ਕਤਲ ਹੋਇਆ ਹੈ। ਇਸ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਮ੍ਰਿਤਕ ਦੇਹਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਡਾਗ ਸਕਾਰਡ ਤੇ ਫਿੰਗਰ ਪ੍ਰਿੰਟ ਦੀਆਂ ਟੀਮਾਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜਲਦ ਹੀ ਕਤਿਲਾਂ ਨੂੰ ਗਿਰਫ਼ਤਾਰ ਕਰਕੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ। -PTCNews

Related Post