ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਭੜਕੀ ਭੀੜ ਵੱਲੋਂ ਪੱਥਰਬਾਜ਼ੀ , UK ਦੀ MP ਪ੍ਰੀਤ ਕੌਰ ਗਿੱਲ ਤੇ ਕੈਪਟਨ ਵੱਲੋਂ ਨਿਖੇਧੀ

By  Shanker Badra January 4th 2020 11:16 AM

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਭੜਕੀ ਭੀੜ ਵੱਲੋਂ ਪੱਥਰਬਾਜ਼ੀ , UK ਦੀ MP ਪ੍ਰੀਤ ਕੌਰ ਗਿੱਲ ਤੇ ਕੈਪਟਨ ਵੱਲੋਂ ਨਿਖੇਧੀ:ਲੰਡਨ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਈ ਪੱਥਰਬਾਜ਼ੀ ਦੀ ਘਟਨਾ ਦੀ ਜਿੱਥੇ ਸਾਰਾ ਦੇਸ਼ ਨਿੰਦਿਆ ਕਰ ਰਿਹਾ ਹੈ , ਓਥੇ ਹੀ ਇਸ ਘਟਨਾ ਦਾ ਯੂ.ਕੇ. ਵਿਚ ਲੇਬਰ ਪਾਰਟੀ ਦੀ ਐਮ.ਪੀ. ਪ੍ਰੀਤ ਕੌਰ ਗਿੱਲ ਨੇ ਵੀ ਵਿਰੋਧ ਕੀਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਪਾਕਿਸਤਾਨ ਵਿਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਈ ਪੱਥਰਬਾਜ਼ੀ ਦੀ ਨਿੰਦਾ ਕੀਤੀ ਹੈ ਅਤੇ ਚਿੰਤਾ ਜ਼ਾਹਿਰ ਕੀਤੀ ਹੈ। [caption id="attachment_375952" align="aligncenter" width="300"]Gurdwara Nankana Sahib Attack UK Labour MP And Punjab Cm expresses concern on Sikh community in Pak ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਭੜਕੀ ਭੀੜ ਵੱਲੋਂ ਪੱਥਰਬਾਜ਼ੀ , UK ਦੀ MPਪ੍ਰੀਤ ਕੌਰ ਗਿੱਲ ਤੇ ਕੈਪਟਨ ਵੱਲੋਂ ਨਿਖੇਧੀ  [/caption] ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਭੜਕੀ ਭੀੜ ਵੱਲੋਂ ਪੱਥਰਬਾਜ਼ੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਹੈ ਕਿ ਉਹ ਇਸ ਮਾਮਲੇ ਵਿਚ ਆਪਣਾ ਦਖ਼ਲ ਦੇਣ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਫਸੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਨਾਲ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਭੜਕੀ ਹੋਈ ਭੀੜ ਤੋਂ ਬਚਾਅ ਕਰਨ। [caption id="attachment_375951" align="aligncenter" width="300"]Gurdwara Nankana Sahib Attack UK Labour MP And Punjab Cm expresses concern on Sikh community in Pak ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਭੜਕੀ ਭੀੜ ਵੱਲੋਂ ਪੱਥਰਬਾਜ਼ੀ , UK ਦੀ MPਪ੍ਰੀਤ ਕੌਰ ਗਿੱਲ ਤੇ ਕੈਪਟਨ ਵੱਲੋਂ ਨਿਖੇਧੀ  [/caption] ਦੱਸ ਦਈਏ ਕਿ ਸ਼ੁੱਕਰਵਾਰ ਸ਼ਾਮ ਨੂੰ ਪਾਕਿਸਤਾਨ ਵਿਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਪੱਥਰਬਾਜ਼ੀ ਕੀਤੀ ਗਈ ਅਤੇ ਭੀੜ ਨੇ ਗੇਟ ਤੋੜ ਕੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।ਇਸ ਭੀੜ ਵਿਚ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹ ਇਕ ਵੀ ਸਿੱਖ ਨੂੰ ਸ੍ਰੀ ਨਨਕਾਣਾ ਸਾਹਿਬ ਵਿਚ ਨਹੀਂ ਰਹਿਣ ਦੇਣਗੇ ਤੇ ਇਸ ਪਵਿੱਤਰ ਸ਼ਹਿਰ ਦਾ ਨਾਂ ਬਦਲ ਕੇ 'ਗੁਲਾਮ ਅਲੀ ਮੁਸਤਫਾ' ਕਰ ਦਿੱਤਾ ਜਾਵੇਗਾ। -PTCNews

Related Post