ਗੁਰਨਾਮ ਚੜੂਨੀ ਨੇ ਯੋਗਿੰਦਰ ਯਾਦਵ ਨੂੰ ਕੀਤੇ ਵੱਡੇ ਸਵਾਲ, ਕਹੀ ਇਹ ਵੱਡੀ ਗੱਲ

By  Pardeep Singh May 5th 2022 03:24 PM

ਚੰਡੀਗੜ੍ਹ:ਲਖੀਮਪੁਰ ਖੇੜੀ ਵਾਲੀ ਘਟਨਾ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਯੋਗਿੰਦਰ ਯਾਦਵ ਨੂੰ ਵੱਡੇ ਸਵਾਲ ਕੀਤੇ ਹਨ। ਗੁਰਨਾਮ ਸਿੰਘ ਚੜੂਨੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਲਖੀਮਪੁਰ ਖੇੜੀ ਕਤਲੇਆਮ 'ਤੇ ਯੋਗਿੰਦਰ ਯਾਦਵ  ਨੂੰ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਹਨ ਜਾਂ ਕਿਸਾਨਾਂ ਦੇ ਖਿਲਾਫ ਹਨ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਯੋਗਿੰਦਰ ਯਾਦਵ ਵੱਲੋਂ  ਮੰਤਰੀ ਦੇ ਘਰ ਜਾ ਕੇ ਮੰਤਰੀ ਦੇ ਬੇਟੇ ਨੂੰ ਦਿਲਾਸਾ ਦਿੰਦੇ ਹਨ। ਇਸ ਮਗਰੋਂ ਉਨ੍ਹਾਂ ਕਿਹਾ ਸੀ ਕਿ ਮੇਰੇ ਕੰਨਾਂ 'ਚ ਮੰਤਰੀ ਦੇ ਪਰਿਵਾਰ ਦੇ ਸਵਾਲ ਗੂੰਜ ਰਹੇ ਹਨ।  ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਯੋਗਿੰਦਰ ਯਾਦਵ ਲਖੀਮਪੁਰ ਖੇੜੀ ਦੀ ਘਟਨਾ ਉੱਤੇ ਆਪਣਾ ਸਟੈਂਡ ਕਲੀਅਰ ਕਰਨ। ਇਹ ਵੀ ਪੜ੍ਹੋ:ਭਗਵੰਤ ਮਾਨ ਦੀ ਸਰਕਾਰ ਦੇ 50 ਦਿਨ ਹੋਏ ਪੂਰੇ, 26454 ਨੌਕਰੀਆਂ ਦਾ ਇਸ਼ਤਿਹਾਰ ਹੋਇਆ ਜਾਰੀ -PTC News

Related Post