ਗੁਰੂਗ੍ਰਾਮ 'ਚ ਜੱਜ ਦੇ ਸੁਰੱਖਿਆ ਮੁਲਾਜ਼ਮ ਨੇ ਚਲਾਈ ਸੀ ਗੋਲੀ ,ਇਸ ਮਾਮਲੇ 'ਚ ਹੁਣ ਆਇਆ ਨਵਾਂ ਮੋੜ

By  Shanker Badra October 23rd 2018 10:18 AM

ਗੁਰੂਗ੍ਰਾਮ 'ਚ ਜੱਜ ਦੇ ਸੁਰੱਖਿਆ ਮੁਲਾਜ਼ਮ ਨੇ ਚਲਾਈ ਸੀ ਗੋਲੀ ,ਇਸ ਮਾਮਲੇ 'ਚ ਹੁਣ ਆਇਆ ਨਵਾਂ ਮੋੜ:ਹਰਿਆਣਾ ਦੇ ਗੁਰੂਗ੍ਰਾਮ 'ਚ ਐਡੀਸ਼ਨਲ ਸੈਸ਼ਨ ਜੱਜ ਕ੍ਰਿਸ਼ਨਕਾਂਤ ਦੇ ਸੁਰੱਖਿਆ ਮੁਲਾਜ਼ਮ ਵੱਲੋਂ ਚਲਾਈ ਗੋਲੀ ਨਾਲ ਜ਼ਖ਼ਮੀ ਹੋਏ ਉਸ ਦੇ ਬੇਟੇ ਧਰੁਵ ਦੀ ਅੱਜ ਮੇਦਾਂਤਾ ਹਸਪਤਾਲ 'ਚ ਮੌਤ ਹੋ ਗਈ ਹੈ।ਉਹ ਹਸਪਤਾਲ `ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਪਰ ਅੱਜ ਸਵੇਰੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ।

ਦੱਯਣਯੋਗ ਹੈ ਕਿ 13 ਅਕਤੂਬਰ ਨੂੰ ਜੱਜ ਕ੍ਰਿਸ਼ਨਕਾਂਤ ਦੀ ਪਤਨੀ ਅਤੇ ਬੇਟਾ ਆਰਕੇਡੀਆ ਮਾਰਕਿਟ `ਚ ਖ਼ਰੀਦਦਾਰੀ ਕਰਨ ਗਏ ਸਨ ਅਤੇ ਉਨ੍ਹਾਂ ਦਾ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਬਾਜ਼ਾਰ `ਚ ਛੱਡ ਕੇ ਕਿਤੇ ਚਲਾ ਗਿਆ ਅਤੇ ਕਾਫ਼ੀ ਦੇਰ ਬਾਅਦ ਵਾਪਸ ਪਰਤਿਆ।ਇਸ 'ਤੇ ਜੱਜ ਦੀ ਪਤਨੀ ਨੇ ਉਸ ਨੂੰ ਝਿੜਕ ਦਿੱਤਾ ਅਤੇ ਸੁਰੱਖਿਆ ਮੁਲਾਜ਼ਮ ਨੇ ਗੁੱਸੇ 'ਚ ਆ ਕੇ ਦੋਹਾਂ ਮਾਂ-ਪੁੱਤ ਨੂੰ ਗੋਲੀ ਮਾਰ ਦਿੱਤੀ ਸੀ।

ਇਸ ਹਾਦਸੇ ਤੋਂ ਬਾਅਦ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਰਸਤੇ 'ਚ ਛੱਡ ਕੇ ਚਲਾ ਗਿਆ।ਜਿਸ ਤੋਂ ਬਾਅਦ ਦੋਹਾਂ ਨੂੰ ਗੰਭੀਰ ਹਾਲਤ `ਚ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਜੱਜ ਦੀ ਪਤਨੀ ਦੀ ਦੂਜੇ ਦਿਨ ਹੀ ਮੌਤ ਹੋ ਗਈ ਸੀ ਤੇ ਬੇਟਾ ਵੈਂਟੀਲੇਟਰ `ਤੇ ਸੀ, ਜਿਸ ਨੂੰ ਡਾਕਟਰਾਂ ਦੇ ਅੱਜ ਸਵੇਰੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ।

-PTCNews

Related Post