73 ਸਾਲ ਦੇ ਹੋਏ ਜਾਦੂਗਰ ਸਪਿਨਰ ਬਿਸ਼ਨ ਸਿੰਘ ਬੇਦੀ, ਚਾਹੁਣ ਵਾਲੇ ਦੇ ਰਹੇ ਨੇ ਸ਼ੁਭਕਾਮਨਾਵਾਂ

By  Jashan A September 25th 2019 02:23 PM

73 ਸਾਲ ਦੇ ਹੋਏ ਜਾਦੂਗਰ ਸਪਿਨਰ ਬਿਸ਼ਨ ਸਿੰਘ ਬੇਦੀ, ਚਾਹੁਣ ਵਾਲੇ ਦੇ ਰਹੇ ਨੇ ਸ਼ੁਭਕਾਮਨਾਵਾਂ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਅੱਜ ਜਨਮਦਿਨ ਹੈ। ਅੱਜ ਉਹ ਆਪਣਾ 73ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮਹਾਨ ਸਪਿਨਰ ਦਾ ਜਨਮ 25 ਸਤੰਬਰ 1946 ਨੂੰ ਪੰਜਾਬ 'ਚ ਹੋਇਆ ਸੀ। ਉਹਨਾਂ ਨੂੰ ਚਾਹੁਣ ਵਾਲੇ ਸੋਸ਼ਲ ਮੀਡੀਆ ਜ਼ਰੀਏ ਵਧਾਈਆਂ ਦੇ ਰਹੇ ਹਨ। https://twitter.com/subashish93/status/1176581257469128705?s=20 ਬਿਸ਼ਨ ਸਿੰਘ ਬੇਦੀ 70-80 ਦੇ ਦਹਾਕੇ ਵਿਚ ਭਾਰਤ ਦੇ ਸਰਬੋਤਮ ਸਪਿਨ ਗੇਂਦਬਾਜ਼ ਹੁੰਦੇ ਸਨ। ਉਹ ਆਪਣੀ ਗੇਂਦਬਾਜ਼ੀ ਨਾਲ ਵੱਡੇ ਤੋਂ ਵੱਡੇ ਬੱਲੇਬਾਜ਼ਾਂ ਨੂੰ ਚਕਮਾ ਦਿੰਦੇ ਸਨ। ਬੇਦੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 1967 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਕੀਤੀ ਸੀ। ਹੋਰ ਪੜ੍ਹੋ:ਗੋਲਡਨ ਗਰਲ ਹਿਮਾ ਦਾਸ ਨੇ PM ਮੋਦੀ ਤੇ ਸਚਿਨ ਤੇਂਦੁਲਕਰ ਨਾਲ ਕੀਤਾ ਇਹ ਵਾਅਦਾ https://twitter.com/MyTeam_11/status/1044477657893588992?s=20 ਉਹਨਾਂ ਨੇ ਭਾਰਤ ਲਈ ਕਰੀਬ 13 ਸਾਲ ਕ੍ਰਿਕਟ ਖੇਡੀ ਹੈ। ਇਸ ਦੌਰਾਨ ਉਸ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ। ਬੇਦੀ ਨੇ 67 ਟੈਸਟਾਂ ਵਿਚ 266 ਅਤੇ 10 ਵਨ ਡੇ ਵਿਚ 7 ਵਿਕਟਾਂ ਹਾਸਲ ਕੀਤੀਆਂ ਹਨ। https://twitter.com/ICHOfficial/status/1176757061180215298?s=20 ਬਿਸ਼ਨ ਸਿੰਘ ਬੇਦੀ ਦਾ ਹਰ ਭਾਰਤੀ ਖਿਡਾਰੀ ਸਨਮਾਨ ਕਰਦਾ ਹੈ ਫਿਰ ਚਾਹੇ ਉਹ ਕੋਹਲੀ ਹੋਵੇ ਜਾਂ ਕੋਈ ਹੋਰ। ਆਸਟਰੇਲੀਆ ਦੇ ਸਾਬਕਾ ਮਹਾਨ ਗੇਂਦਬਾਜ਼ ਸ਼ੇਨ ਵਾਰਨ ਤਾਂ ਬੇਦੀ ਨੂੰ ਆਪਣਾ ਗੁਰੂ ਮੰਨਦੇ ਹਨ।ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਨੂੰ 1976 ਵਿਚ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਸੀ। ਇਹ ਉਹ ਦੌਰ ਸੀ ਜਦੋਂ ਵਨਡੇ ਕ੍ਰਿਕਟ ਦੀ ਸ਼ੁਰੂਆਤ ਹੋਈ ਸੀ। -PTC News

Related Post