ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰਿੰਦਰ ਸਿੱਕਾ ਨੂੰ ਪੰਥ 'ਚੋਂ ਛੇਕਿਆ ਗਿਆ, ਕੋਈ ਵੀ ਸਿੱਖ ਹਰਿੰਦਰ ਸਿੰਘ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੇ

By  Joshi April 12th 2018 04:05 PM -- Updated: April 12th 2018 04:12 PM

Harinder sikka expelled from Sikh Panth: ਨਾਨਕ ਸ਼ਾਹ ਫਕੀਰ ਮਸਲਾ: ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰਿੰਦਰ ਸਿੱਕਾ ਨੂੰ ਪੰਥ 'ਚੋਂ ਛੇਕਿਆ, ਕੋਈ ਵੀ ਸਿੱਖ ਹਰਿੰਦਰ ਸਿੰਘ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੇ

ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਹੁਕਮਨਾਮੇ ਅਨੁਸਾਰ, ਹਰਿੰਦਰ ਸਿੰਘ ਸਿੱਕਾ ਨੂੰ ਸਿੱਖ ਪੰਥ ਵਿਚੋਂ ਛੇਕਿਆ ਗਿਆ ਹੈ। ਜਾਰੀ ਹੁਕਮਨਾਮੇ ਮੁਤਾਬਕ, ਕੋਈ ਵੀ ਸਿੱਖ ਹਰਿੰਦਰ ਸਿੰਘ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਨੂੰ ਕਿਹਾ ਗਿਆ ਹੈ।

ਦੱਸ ਦੇਈਏ ਕਿ ਸਿੱਕਾ ਵੱਲੋਂ ਬਣਾਈ ਗਈ ਵਿਵਾਦਿਤ ਫਿਲਮ ਨਾਨਕ ਸ਼ਾਹ ਫ਼ਕੀਰ 'ਤੇ ਸੰਗਤਾਂ ਨੇ ਇਤਰਾਜ਼ ਕੀਤਾ ਸੀ। ਸ੍ਰੀ ਅਕਾਲ ਤਖਤ ਸਾਹਿਬ ਨੂੰ ਅਣਡਿੱਠ ਕਰਦਿਆਂ ਹਰਿੰਦਰ ਸਿੰਘ ਨੇ ਅਦਾਲਤ ਦਾ ਸਹਾਰਾ ਲਿਆ।

ਜ਼ਿਕਰਯੋਗ ਹੈ ਕਿ ਸ਼ੁਰੁਆਤ ਤੋਂ ਹੀ ਇਹ ਫਿਲਮ ਵਿਵਾਦਾਂ 'ਚ ਘਿਰੀ ਰਹੀ ਸੀ, ਅਤੇ ਸਿੱਖ ਪੰਥ 'ਚ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਸੀ।

ਇਸ ਤੋਂ ਇਲਾਵਾ ਗਿਆਨੀ ਗੁਰਬਚਨ ਸਿੰਘ ਜਥੇਦਾਰ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਸਿਨੇਮਾ ਘਰ ਫਿਲਮ ਰਿਲੀਜ਼ ਕਰਦਾ ਹੈ ਤਾਂ ਇਸ ਲਈ ਸਿੱਕਾ ਅਤੇ ਸਿਨੇਮਾ ਘਰ ਖੁਦ ਜਿੰਮੇਵਾਰ ਹੋਵੇਗਾ। ਸਮੂਹ ਸੰਗਤਾਂ ਨੂੰ ਫਿਲਮ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਗ੍ਰਹਿ ਮੰਤਰੀ ਨੂੰ ਮਿਲਣ ਦਾ ਆਦੇਸ਼ ਵੀ ਦਿੱਤਾ ਗਿਆ ਹੈ।

—PTC News

Related Post