ਦਿੱਲੀ-ਬਠਿੰਡਾ ਫਲਾਈਟ ਬਾਰੇ ਆਪਣੇ ਮੁਲਾਂਕਣ ਦੀ ਮੁੜ ਸਮੀਖਿਆ ਕਰੇ ਕੇਂਦਰ ਸਰਕਾਰ : ਹਰਸਿਮਰਤ ਕੌਰ ਬਾਦਲ

By  Shanker Badra February 12th 2021 08:30 PM

ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਦਿੱਲੀ-ਬਠਿੰਡਾ ਫਲਾਈਟ ਬਾਰੇ ਆਪਣੇ ਮੁਲਾਂਕਣ ਦੀ ਮੁੜ ਸਮੀਖਿਆ ਕਰੇ ਕਿਉਂਕਿ ਇਹ ਫਲਾਈਟ 80 ਫੀਸਦੀ ਭਰ ਕੇ ਚੱਲਣ ਕਾਰਨ ਕਮਰਸ਼ੀਅਲ ਤੌਰ ’ਤੇ ਸਫਲ ਹੈ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਉਹ ਆਪਣੇ ਹਿੱਸੇ ਦੇ ਤਿੰਨ ਕਰੋੜ ਰੁਪਏ ਸਾਲਾਨਾ ਵੀ ਜਾਰੀ ਕਰਨਾ ਯਕੀਨੀ ਬਣਾਵੇ ਤਾਂ ਜੋ ਇਹ ਸਹੂਲਤ ਛੇਤੀ ਤੋਂ ਛੇਤੀ ਮੁੜ ਸ਼ੁਰੂ ਕੀਤੀ ਜਾ ਸਕੇ।

Harsimrat Kaur Badal asks centre to review its assessment of Delhi-Bathinda flight ਦਿੱਲੀ-ਬਠਿੰਡਾ ਫਲਾਈਟ ਬਾਰੇ ਆਪਣੇ ਮੁਲਾਂਕਣ ਦੀ ਮੁੜ ਸਮੀਖਿਆ ਕਰੇਕੇਂਦਰ ਸਰਕਾਰ : ਹਰਸਿਮਰਤ ਕੌਰ ਬਾਦਲ

ਪੜ੍ਹੋ ਹੋਰ ਖ਼ਬਰਾਂ : ਗੁਰਨਾਮ ਸਿੰਘ ਚੰਡੂਨੀ ਦਾ ਵੱਡਾ ਬਿਆਨ , ਜੇ ਸਰਕਾਰ MSP 'ਤੇ ਕਾਨੂੰਨ ਬਣਾਏ ਤਾਂ ਸੋਧਾਂ 'ਤੇ ਵਿਚਾਰ ਹੋ ਸਕਦੈ 

ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਜਿਹਨਾਂ ਨੇ ਇਹ ਮਾਮਲਾ ਸੰਸਦ ਵਿਚ ਵੀ ਚੁੱਕਿਆ ਸੀ, ਨੇ ਕਿਹਾ ਕਿ ਕੇਂਦਰ ਸਰਕਾਰ ਸੰਸਦ ਵਿਚ ਗਲਤ ਦਾਅਵਾ ਕਰ ਰਹੀ ਹੈ ਕਿ ਦਿੱਲੀ-ਬਠਿੰਡਾ ਉਡਾਣ ਮੁਸਾਫਰ ਘੱਟ ਹੋਣ ਕਾਰਨ ਚਲਾਉਣਾ ਵਿਹਾਰਕ ਨਹੀਂ ਹੈ ਤੇ ਵੈਲੀਡਿਟੀ ਗੈਪ ਫੰਡਿੰਗ (ਵੀ.ਜੀ.ਐਫ) ਸਕੀਮ ਤਹਿਤ ਤਿੰਨ ਸਾਲਾਂ ਮਗਰੋਂ ਇਸ ਲਈ ਸਬਸਿਡੀ ਵੀ ਬੰਦ ਕਰ ਦਿੱਤੀ ਗਈ ਹੈ।

Harsimrat Kaur Badal asks centre to review its assessment of Delhi-Bathinda flight ਦਿੱਲੀ-ਬਠਿੰਡਾ ਫਲਾਈਟ ਬਾਰੇ ਆਪਣੇ ਮੁਲਾਂਕਣ ਦੀ ਮੁੜ ਸਮੀਖਿਆ ਕਰੇਕੇਂਦਰ ਸਰਕਾਰ : ਹਰਸਿਮਰਤ ਕੌਰ ਬਾਦਲ

ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਜਾਣਕਾਰੀ ਅਲਾਇੰਸ ਏਅਰ ਦੇ ਬਿਆਨ ਤੋਂ ਉਲਟ ਹੈ। ਅਲਾਇੰਸ ਏਅਰ ਜੋ ਕਿ ਏਅਰ ਇੰਡੀਆ ਦਾ ਹਿੰਸਾ ਹੈ, ਨੇ ਦਾਅਵਾ ਕੀਤਾ ਹੈ ਕਿ ਦਸੰਬਰ 2016 ਵਿਚ ਸ਼ੁਰੂ ਕੀਤੀ ਗਈ ਦਿੱਲੀ-ਬਠਿੰਡਾ ਫਲਾਈਟ 80 ਫੀਸਦੀ ਸੀਟਾਂ ਭਰ ਕੇ ਚਲਦੀ ਸੀ। ਉਹੁਨਾਂ ਕਿਹਾ ਕਿ ਇਹ ਏਅਰ ਲਾਈਟ ਕੋਰੋਨਾ ਤੋਂ ਪਹਿਲਾਂ ਹਫਤੇ ਵਿਚ ਤਿੰਨ ਵਾਰ ਉਡਾਣ ਭਰਤੀ ਸੀ ਤੇ ਕੰਪਨੀ ਇਸਨੂੰ ਇਸ ਰੂਟ ’ਤੇ ਰੋਜ਼ਾਨਾ ਦੀ ਫਲਾਈਟ ਵਿਚ ਤਬਦੀਲ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਜ਼ਮੀਨੀ ਹਕੀਕਤ ਨੂੰ ਧਿਆਨ ਵਿਚ ਰੱਖਦਿਆਂ ਮੈਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਅਪੀਲ ਕਰਦੀ ਹੈ ਕਿ ਉਹ ਦਿੱਲੀ-ਬਠਿੰਡਾ ਰੂਟ ਦੀ ਕਮਰਸ਼ੀਅਲ ਵਿਹਾਰਕਤਾ ਬਾਰੇ ਆਪਣੀ ਰਿਪੋਰਟ ਦੀ ਮੁੜ ਸਮੀਖਿਆ ਕਰੇ ਤੇ ਇਸ ਰੂਟ ’ਤੇ ਰੋਜ਼ਾਨਾਂ ਫਲਾਈਟਾਂ ਲਈ ਛੇਤੀ ਤੋਂ ਛੇਤੀ ਆਗਿਆ ਦੇਵੇ।

Harsimrat Kaur Badal asks centre to review its assessment of Delhi-Bathinda flight ਦਿੱਲੀ-ਬਠਿੰਡਾ ਫਲਾਈਟ ਬਾਰੇ ਆਪਣੇ ਮੁਲਾਂਕਣ ਦੀ ਮੁੜ ਸਮੀਖਿਆ ਕਰੇਕੇਂਦਰ ਸਰਕਾਰ : ਹਰਸਿਮਰਤ ਕੌਰ ਬਾਦਲ

ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿਖੇਧੀਯੋਗ ਗੱਲ ਹੈ ਕਿ ਪੰਜਾਬ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਤੋਂ ਭੰਜ ਗਈ ਹੈ ਤੇ ਉਹ ਫਲਾਈਟ ਮੁੜ ਸ਼ੁਰੂ ਕਰਨ ਲਈ ਕੋਈ ਯਤਨ ਨਹੀਂ ਕਰ ਰਹੀ। ਉਹਨਾਂ ਕਿਹਾÇ ਕ ਸੂਬੇ ਦੇ ਹਿੱਸੇ ਦੀ ਦੇਣਦਾਰੀ ਵੀ ਸਿਰਫ ਵੀ ਜੀ ਐਫ ਸਕੀਮ ਦੀ 20 ਫੀਸਦੀ ਹੀ ਹੈ ਜੋ ਕਿ ਤਿੰਨ ਕਰੋੜ ਰੁਪਏ ਸਾਲਾਨਾ ਬਣਦੀ ਹੈ। ਉਹਨਾਂ ਕਿਹਾ ਕਿ ਇਹ ਇਸ ਸਕੀਮ ਨੂੰ ਯਕੀਨੀ ਬਣਾਉਣ ਲਈ ਬਹੁਤ ਛੋਟੀ ਰੁਕਮ ਹੈ ਜਿਸ ਸਦਕਾ ਮਾਲਵਾ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੂੰ ਇਸ ਸੇਵਾ ਦੀ ਜ਼ਰੂਰਤ ਹੈ ਜੋ ਸਥਾਈ ਤੌਰ ’ਤੇ ਬੰਦ ਨਹੀਂ ਹੋਣੀ ਚਾਹੀਦੀ।

ਪੜ੍ਹੋ ਹੋਰ ਖ਼ਬਰਾਂ : ਮਹਾਂਪੰਚਾਇਤ 'ਚ ਬੋਲੇ ਕਿਸਾਨ ਆਗੂ ਰਾਕੇਸ਼ ਟਿਕੈਤ , ਕਿਹਾ -ਲੁਟੇਰਿਆਂ ਦਾ ਆਖ਼ਰੀ ਬਾਦਸ਼ਾਹ ਹੈ ਮੋਦੀ

Harsimrat Kaur Badal asks centre to review its assessment of Delhi-Bathinda flight ਦਿੱਲੀ-ਬਠਿੰਡਾ ਫਲਾਈਟ ਬਾਰੇ ਆਪਣੇ ਮੁਲਾਂਕਣ ਦੀ ਮੁੜ ਸਮੀਖਿਆ ਕਰੇਕੇਂਦਰ ਸਰਕਾਰ : ਹਰਸਿਮਰਤ ਕੌਰ ਬਾਦਲ

ਉਹਨਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਕਿ ਸ਼ਹਿਰ ਤੋਂ ਵਿਧਾਇਕ ਹਨ, ਨੂੰ ਵੀ ਜੀ ਐਮ ਸਕੀਮ ਤਹਿਤ ਸੂਬੇ ਦੇ ਹਿੱਸੇ ਦੀ ਰਾਸ਼ੀ ਤੁਰੰਤ ਜਾਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ-ਦਿੱਲੀ ਫਲਾਈਟ ਨਵਿਆਉਣ ਦੀ ਜ਼ਰੂਰਤ ਦਾ ਮਾਮਲਾ ਕੇਂਦਰ ਕੋਲ ਚੁੱਕਣਾ ਚਾਹੀਦਾ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸਕੀਮ ਇਸ ਵਿਚ ਕੀਤੀ ਵਿਵਸਥਾ ਅਨੁਸਾਰ ਅਗਲੇ  ਚਾਰ ਹੋਰ ਸਾਲਾਂ ਲਈ ਵਧਾਈ ਜਾਵੇ।

-PTCNews

Related Post