ਹਰਸਿਮਰਤ ਕੌਰ ਬਾਦਲ ਮੁੜ ਬਣਨਗੇ ਕੇਂਦਰੀ ਮੰਤਰੀ, ਰਾਸ਼ਟਰਪਤੀ ਭਵਨ 'ਚ ਚੁੱਕਣਗੇ ਸਹੁੰ: ANI

By  Jashan A May 30th 2019 01:09 PM -- Updated: May 30th 2019 01:15 PM

ਹਰਸਿਮਰਤ ਕੌਰ ਬਾਦਲ ਮੁੜ ਬਣਨਗੇ ਕੇਂਦਰੀ ਮੰਤਰੀ, ਰਾਸ਼ਟਰਪਤੀ ਭਵਨ 'ਚ ਚੁੱਕਣਗੇ ਸਹੁੰ: ANI,ਨਵੀਂ ਦਿੱਲੀ: ਨਰਿੰਦਰ ਮੋਦੀ ਅੱਜ ਦੂਜੇ ਕਾਰਜਕਾਲ ਲਈ ਸ਼ਾਮ 7 ਵਜੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਉਥੇ ਹੀ ਉਹਨਾਂ ਨਾਲ 65 ਹੋਰ ਮੰਤਰੀਆਂ ਵੱਲੋਂ ਵੀ ਸਹੁੰ ਚੁੱਕੀ ਜਾਵੇਗੀ ਹੈ।

hkb ਹਰਸਿਮਰਤ ਕੌਰ ਬਾਦਲ ਮੁੜ ਬਣਨਗੇ ਕੇਂਦਰੀ ਮੰਤਰੀ, ਰਾਸ਼ਟਰਪਤੀ ਭਵਨ 'ਚ ਚੁੱਕਣਗੇ ਸਹੁੰ: ANI

ਇਸ ਦੌਰਾਨ ਨਿਊਜ਼ ਏਜੰਸੀ ANI ਮੁਤਾਬਕ ਹਰਸਿਮਰਤ ਕੌਰ ਬਾਦਲ ਮੁੜ ਕੇਂਦਰੀ ਮੰਤਰੀ ਬਣਨਗੇ, ਜਿਸ ਦੌਰਾਨ ਉਹ ਅੱਜ ਰਾਸ਼ਟਰਪਤੀ ਭਵਨ 'ਚ ਕੈਬਿਨਟ ਮੰਤਰੀ ਵਜੋਂ ਸਹੁੰ ਚੁੱਕਣਗੇ।

ਤੁਹਾਨੂੰ ਦੱਸ ਦੇਈਏ ਕਿ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਚੋਣ ਲੜੀ ਸੀ ਤੇ ਫਸਵੇਂ ਮੁਕਾਬਲੇ 'ਚ ਉਹਨਾਂ ਨੇ ਵਿਰੋਧੀਆਂ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ ਹੈ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਸਿਮਰਤ ਕੌਰ ਬਾਦਲ ਪਿਛਲੀ ਸਰਕਾਰ 'ਚ ਉਹ ਫੂਡ ਪ੍ਰੋਸੈਸਿੰਗ ਮੰਤਰੀ ਰਹਿ ਚੁੱਕੇ ਹਨ।

ਜ਼ਿਕਰ ਏ ਖਾਸ ਹੈ ਕਿ ਨਰਿੰਦਰ ਮੋਦੀ ਵਲੋਂ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੇ ਜਾਣ ਦੌਰਾਨ ਹੋਣ ਵਾਲੇ ਸਮਾਰੋਹ ਵਿਚ 6000 ਲੋਕਾਂ ਨੂੰ ਆਉਣ ਲਈ ਸੱਦਾ ਦਿੱਤਾ ਗਿਆ ਹੈ।

hkb ਹਰਸਿਮਰਤ ਕੌਰ ਬਾਦਲ ਮੁੜ ਬਣਨਗੇ ਕੇਂਦਰੀ ਮੰਤਰੀ, ਰਾਸ਼ਟਰਪਤੀ ਭਵਨ 'ਚ ਚੁੱਕਣਗੇ ਸਹੁੰ: ANI

ਇਹ ਚੌਥੀ ਵਾਰ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਵਾਲਾ ਸਮਾਰੋਹ ਦਰਬਾਰ ਹਾਲ ਦੀ ਬਜਾਏ ਰਾਸ਼ਟਰਪਤੀ ਭਵਨ ਦੇ ਬਾਹਰੀ ਕੰਪਲੈਕਸ ਵਿਚ ਹੋਵੇਗਾ।ਇਸ ਵਾਰ ਸਮਾਰੋਹ ‘ਚ 14 ਦੇਸ਼ਾਂ ਦੇ ਮੁਖੀ, ਕਈ ਦੇਸ਼ਾਂ ਦੇ ਰਾਜਦੂਤ, ਬੁੱਧੀਜੀਵੀ, ਸਿਆਸੀ ਵਰਕਰ, ਫਿਲਮੀ ਸਿਤਾਰੇ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹੋਣਗੀਆਂ।

-PTC News

Related Post