ਸੀ ਐੱਮ. ਖੱਟਰ ਦੇ ਨਿੱਜੀ ਸਕੱਤਰ ਨੇ ਕੈਪਟਨ ਨੂੰ ਟਵੀਟ ਕਰਕੇ ਕਹੀ ਇਹ ਵੱਡੀ ਗੱਲ

By  Jagroop Kaur November 29th 2020 12:27 PM -- Updated: November 29th 2020 12:36 PM

ਇਹਨੀ ਦਿਨੀਂ ਕਿਸਾਨਾਂ ਦਾ ਮੁੱਦਾ ਪੰਜਾਬ ਤੋਂ ਲੈਕੇ ਦਿੱਲੀ ਤੱਕ ਭਖਿਆ ਹੋਇਆ ਹੈ। ਜਿਸ ਵਿਚ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਐਮ. ਐਲ. ਖੱਟਰ ਆਹਮੋ ਸਾਹਮਣੇ ਹੋ ਗਏ ਹਨ ਅਤੇ ਇਕ ਦੂਜੇ ਨੂੰ ਝੂਠਾ ਕਰਾਰ ਕਰ ਰਹੇ ਹਨ , ਜਿਥੇ ਬੀਤੇ ਦਿਨੀਂ ਹਰਿਆਣਾ ਦੇ ਮੁਖ ਮੰਤਰੀ ਨੇ ਕਿਹਾ ਕਿ ਕਿਸਾਨੀ ਮੁੱਦੇ 'ਤੇ ਉਹਨਾਂ ਕੈਪਟਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੈਪਟਨ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ।

ਉਥੇ ਹੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਕਿਹਾ ਸੀ ਕਿ ਖੱਟਰ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਦਾ ਕੋਈ ਫੋਨ ਆਇਆ ਹੈ , ਮਨੋਹਰ ਲਾਲ ਖੱਟਰ ਝੂਠ ਬੋਲ ਰਹੇ ਹਨ , ਪਰ ਉਥੇ ਹੀ ਹਰਿਆਣਾ ਪੰਜਾਬ ਦੇ ਮੁਖ ਮੰਤਰੀ ਦੀ ਇਸ ਫ਼ੋਨ ਕਾਲ 'ਤੇ ਤੇਜ਼ ਹੋਈ ਤਲਖ਼ਕਲਾਮੀ ਦੇ ਵਿਚ ਵੱਡਾ ਮੋੜ ਆਇਆ ਹੈ |

ਟਵੀਟ 'ਚ ਸਾਹਮਣੇ ਆਏ ਸੱਚ

ਜਿਸ ਦੇ ਵਿਚ ਖੱਟਰ ਦੇ ਨਿੱਜੀ ਸਕੱਤਰ ਅਭਿਮਨਯੂ ਨੇ ਟਵੀਟ ਕੀਤਾ ਹੈ। ਇਸ ਟਵੀਟ 'ਚ ਮੁੱਖ ਮੰਤਰੀ ਹਰਿਆਣਾ ਦੇ ਨਿੱਜੀ ਸਕੱਤਰ ਅਭਿਮਨਯੂ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਮੀਡੀਆ ਸਾਹਮਣੇ ਝੂਠ ਬੋਲਣ ਵਾਲੀ ਗੱਲ ਦਾ ਜਵਾਬ ਦਿੱਤਾ ਹੈ।ਅਭਿਮਨਯੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰ, ਉਮੀਦ ਹੈ ਕਿ ਤੁਸੀਂ ਵਧੀਆ ਕਰ ਰਹੇ ਹੋ। ਮੈਂ ਇਕ ਬਹੁਤ ਹੀ ਅਜੀਬ ਸਥਿਤੀ 'ਚ ਹਾਂ, ਇਸ ਲਈ ਸਰ ਤੁਹਾਨੂੰ ਦੱਸਣ ਬਾਰੇ ਸੋਚਿਆ।

Manohar Lal Khattar accuses Capt Amarinder Singh of inciting 'farmers'; asks him to avoid 'cheap politics' during pandemic

ਸਰ ਜਾਪਦਾ ਹੈ ਕਿ ਤੁਹਾਡੇ ਨਿੱਜੀ ਸਟਾਫ ਨੇ ਤੁਹਾਨੂੰ ਸਰਕਾਰੀ ਸਮਰੱਥਾ 'ਚ ਕੀਤੇ ਗਏ ਮੁੱਖ ਮੰਤਰੀਆਂ ਦੇ ਫੋਨ ਕਾਲਾਂ ਬਾਰੇ ਸੰਖੇਪ 'ਚ ਜਾਣਕਾਰੀ ਨਹੀਂ ਦਿੱਤੀ। ਇਹਨੀ ਟਿੱਪਣੀ ਕਰਦੇ ਹੋਏ ਨਾਲ ਹੀ ਅਭਿਮਨਯੂ ਨੇ ਫੋਨ ਕਾਲਾਂ ਦੀ ਸੂਚੀ ਵੀ ਜਨਤਕ ਕੀਤੀ ਹੈ।

ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਜ਼ਿਕਰਯੋਗ ਹੈ ਕਿ ਹਰਿਆਣਾ 'ਚ ਕਿਸਾਨਾਂ 'ਤੇ ਹੋਏ ਜ਼ੁਲਮਾਂ ਕਾਰਣ ਕੈਪਟਨ ਅਮਰਿੰਦਰ ਸਿੰਘ ਹਰਿਆਣਾ ਮੁੱਖ ਮੰਤਰੀ ਤੋਂ ਨਾਰਾਜ਼ ਹਨ ਅਤੇ ਕੈਪਟਨ ਨੇ ਉਨ੍ਹਾਂ ਨੂੰ ਕਿਸਾਨਾਂ ਤੋਂ ਮੁਆਫੀ ਮੰਗਣ ਲਈ ਵੀ ਕਿਹਾ ਹੈ। ਜਿਸ ਤੋਂ ਬਾਅਦ ਹੀ ਉਹ ਉਨ੍ਹਾਂ ਨਾਲ ਕੋਈ ਗੱਲਬਾਤ ਕਰਨਗੇ।

Related Post