ਕਾਰ ਚਲਾਉਣ ਵਾਲੇ ਸਾਵਧਾਨ ! ਪੁਲਿਸ ਨੇ ਹੈਲਮਟ ਨਾ ਪਹਿਨਣ 'ਤੇ ਕੱਟ ਦਿੱਤਾ ਕਾਰ ਦਾ ਚਲਾਨ

By  Shanker Badra July 4th 2019 04:24 PM

ਕਾਰ ਚਲਾਉਣ ਵਾਲੇ ਸਾਵਧਾਨ ! ਪੁਲਿਸ ਨੇ ਹੈਲਮਟ ਨਾ ਪਹਿਨਣ 'ਤੇ ਕੱਟ ਦਿੱਤਾ ਕਾਰ ਦਾ ਚਲਾਨ:ਅੰਬਾਲਾ : ਹਰਿਆਣਾ ਪੁਲਿਸ ਦਾ ਇੱਕ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ ,ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।ਦਰਅਸਲ 'ਚ ਹਰਿਆਣਾ ਪੁਲਿਸ ਨੇ ਕਾਰ ਸਵਾਰ ਚਾਲਕ ਦਾ ਹੈਲਮਟ ਦਾ ਚਲਾਨ ਕੱਟਕੇ ਹੱਥ 'ਚ ਫ਼ੜਾ ਦਿੱਤਾ ਹੈ।ਜਿਸ ਤੋਂ ਬਾਅਦ ਹਰਿਆਣਾ ਪੁਲਿਸ ਖ਼ੂਬ ਸੁਰਖ਼ੀਆਂ ਵਿੱਚ ਹੈ। ਉਥੇ ਹੀ ਕਾਰ ਚਾਲਕ ਦਾ ਦੋਸ਼ ਹੈ ਕਿ ਭੇਦ ਭਾਵ ਦੀ ਭਾਵਨਾ ਨਾਲ ਉਸ ਦਾ ਚਲਾਨ ਕੀਤਾ ਗਿਆ, ਜਦੋਂ ਕਿ ਸਾਰੇ ਕਾਗ਼ਜ਼ਾਤ ਉਸ ਕੋਲ ਹੀ ਸਨ। ਇਹ ਮਾਮਲਾ ਜਗਾਧਰੀ ਬੱਸ ਸਟੈਂਡ ਕੋਲ ਦਾ ਹੈ। [caption id="attachment_315047" align="aligncenter" width="300"]Haryana Police helmet not wear Cut the car Invoice ਕਾਰ ਚਲਾਉਣ ਵਾਲੇ ਸਾਵਧਾਨ ! ਪੁਲਿਸ ਨੇ ਹੈਲਮਟ ਨਾ ਪਹਿਨਣ 'ਤੇ ਕੱਟ ਦਿੱਤਾ ਕਾਰ ਦਾ ਚਲਾਨ[/caption] ਇਸ ਦੌਰਾਨ ਬਰਾਡਾ ਦੇ ਪਿੰਡ ਜਲੁਬੀ ਦੇ ਮੁਹੰਮਦ ਸ਼ਫੀ ਨੇ ਦੱਸਿਆ ਕਿ 24 ਜੂਨ ਨੂੰ ਕਿਸੇ ਕੰਮ ਲਈ ਆਪਣੀ ਕਾਰ 'ਚ ਸਵਾਰ ਹੋ ਕੇ ਜਗਾਧਰੀ ਗਏ ਸਨ। ਇਸ ਦੌਰਾਨ ਉਹ ਜਗਾਧਰੀ ਬੱਸ ਸਟੈਂਡ ਸਾਹਮਣੇ ਲਾਲ ਬੱਤੀ ਹੋਣ 'ਤੇ ਰੁਕੇ ਸਨ। ਮੁਹੰਮਦ ਸ਼ਫੀ ਦਾ ਕਹਿਣਾ ਹੈ ਕਿ ਸਿਗਨਲ ਦੀ ਵਜ੍ਹਾ ਨਾਲ ਕਈ ਗੱਡੀਆਂ ਖੜ੍ਹੀਆਂ ਸਨ। ਇਸ ਦੌਰਾਨ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮ ਨੇ ਉਸਨੂੰ ਕਾਰ ਦੇ ਕਾਗ਼ਜ਼ਾਤ ਵਿਖਾਉਣ ਨੂੰ ਕਿਹਾ। [caption id="attachment_315048" align="aligncenter" width="300"]Haryana Police helmet not wear Cut the car Invoice ਕਾਰ ਚਲਾਉਣ ਵਾਲੇ ਸਾਵਧਾਨ ! ਪੁਲਿਸ ਨੇ ਹੈਲਮਟ ਨਾ ਪਹਿਨਣ 'ਤੇ ਕੱਟ ਦਿੱਤਾ ਕਾਰ ਦਾ ਚਲਾਨ[/caption] ਉਨ੍ਹਾਂ ਨੇ ਕਾਰ ਦੇ ਸਾਰੇ ਕਾਗ਼ਜ਼ਾਤ ਵਿਖਾ ਦਿੱਤੇ ਤਾਂ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਤੁਹਾਡਾ ਚਲਾਨ ਤਾਂ ਕਰਨਾ ਹੀ ਹੋਵੇਗਾ। ਮੁਹੰਮਦ ਸ਼ਫੀ ਨੇ ਦੱਸਿਆ ਕਿ ਪਹਿਲਾਂ ਤਾਂ ਇਕ ਹਜ਼ਾਰ ਰੁਪਏ ਚਲਾਨ ਕੱਟਿਆ ਸੀ ਪਰ ਬਾਅਦ 'ਚ 100 ਰੁਪਏ ਦਾ ਚਲਾਨ ਕੱਟ ਦਿੱਤਾ। ਉਨ੍ਹਾਂ ਕਿਹਾ ਕਿ ਉਹ ਵਾਪਸ ਅੰਬਾਲਾ ਆ ਗਏ ਅਤੇ ਚਲਾਨ 'ਚ ਏਐੱਸਆਈ ਅਸ਼ੋਕ ਕੁਮਾਰ ਦਾ ਨਾਂ ਲਿਖਿਆ ਹੈ। [caption id="attachment_315046" align="aligncenter" width="300"]Haryana Police helmet not wear Cut the car Invoice ਕਾਰ ਚਲਾਉਣ ਵਾਲੇ ਸਾਵਧਾਨ ! ਪੁਲਿਸ ਨੇ ਹੈਲਮਟ ਨਾ ਪਹਿਨਣ 'ਤੇ ਕੱਟ ਦਿੱਤਾ ਕਾਰ ਦਾ ਚਲਾਨ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮਰੀਕਾ ‘ਚ ਦਸਤਾਰ ਦੀ ਲੜਾਈ ਲੜਨ ਵਾਲੇ ਭਾਰਤੀ ਸਿੱਖ ਗੁਰਿੰਦਰ ਸਿੰਘ ਖ਼ਾਲਸਾ ‘ਤੇ ਬਣੀ ਲਘੂ ਫਿਲਮ ਨੂੰ ਮਿਲਿਆ ਐਵਾਰਡ ਜਦੋਂ ਸ਼ਫੀ ਨੇ ਘਰ ਆ ਕੇ ਪਰਿਵਾਰ ਨੂੰ ਚਲਾਨ ਸਲਿੱਪ ਵਿਖਾਈ ਗਈ ਤਾਂ ਸਾਰੇ ਹੈਰਾਨ ਰਹਿ ਗਏ। ਪੁਲਿਸ ਮੁਲਾਜ਼ਮਾਂ ਨੇ ਕਾਰ ਦੇ ਨੰਬਰ 'ਤੇ ਹੈਲਮਟ ਦਾ ਚਲਾਨ ਕੱਟ ਦਿੱਤਾ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਹੈ।ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲਿਸ ਮਨਮਾਨੀ ਕਰ ਰਹੀ ਹੈ। ਇਸ ਲਈ ਉਪਭੋਗਤਾ ਫੋਰਮ 'ਚ ਵਕੀਲ ਨਾਲ ਗੱਲਬਾਤ ਕਰ ਕੇ ਦਸਤਾਵੇਜ਼ ਵੀ ਜਮ੍ਹਾ ਕਰਵਾ ਦਿੱਤੇ ਹਨ। -PTCNews

Related Post