ਸਰਕਾਰ ਤੋਂ ਅੱਕੇ ਰੋਡਵੇਜ਼ ਕਰਮਚਾਰੀਆਂ ਨੇ ਇੰਨ੍ਹੇ ਦਿਨ ਹੋਰ ਵਧਾਈ ਹੜਤਾਲ

By  Joshi October 25th 2018 05:51 PM

ਸਰਕਾਰ ਤੋਂ ਅੱਕੇ ਰੋਡਵੇਜ਼ ਕਰਮਚਾਰੀਆਂ ਨੇ ਇੰਨ੍ਹੇ ਦਿਨ ਹੋਰ ਵਧਾਈ ਹੜਤਾਲ, ਜਾਣੋ ਮਾਮਲਾ,ਫਤਿਹਾਬਾਦ: ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਹੜਤਾਲ 'ਤੇ ਚੱਲ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫਤਿਹਾਬਾਦ ਰੋਡਵੇਜ਼ ਯੂਨੀਅਨਾਂ ਦੇ ਅਹੁਦਾ ਅਧਿਕਾਰੀਆਂ ਦੀ ਬੈਠਕ ਹੋਈ, ਜਿਸ ਵਿੱਚ ਹੜਤਾਲ ਨੂੰ 4 ਦਿਨ ਹੋਰ ਅੱਗੇ ਵਧਾਉਣ ਦਾ ਫੈਸਲਾ ਲਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਰੋਡਵੇਜ਼ ਕਰਮੀ ਸਰਕਾਰ ਦੁਆਰਾ ਕਿਲੋਮੀਟਰ ਸਕੀਮ ਤਹਿਤ ਚੱਲ ਰਹੀਆਂ ਪ੍ਰਾਈਵੇਟ ਬੱਸਾਂ ਨੂੰ ਰੋਡਵੇਜ਼ ਵਿੱਚ ਸ਼ਾਮਲ ਕਰਨ ਦੇ ਖਿਲਾਫ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਮੰਨੇ ਅਤੇ ਇਹਨਾਂ ਪ੍ਰਾਈਵੇਟ ਬੱਸਾਂ ਨੂੰ ਰੋਡਵੇਜ਼ ਡਿਪੂ ਨਾਲ ਨਾ ਜੋੜਿਆ ਜਾਵੇ।

ਹੋਰ ਪੜ੍ਹੋ: ਪੰਚਾਇਤੀ ਚੋਣਾਂ ਧੱਕੇ ਨਾਲ ਜਿੱਤਣ ਲਈ ਵੋਟਰਾਂ ਨੂੰ ਭੜਕਾਉਂਦੇ ਕਾਂਗਰਸੀ ਵਿਧਾਇਕਾਂ ਦੀਆਂ ਵੀਡੀਓ ਵਰਾਇਲ

ਯੂਨੀਅਨ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾ ਇਸ ਨਾਲ ਸੂਬੇ ਦੇ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਘਟ ਜਾਣਗੇ। ਇਹ ਹੜਤਾਲ ਸਿਰਫ ਹਰਿਆਣਾ ਰੋਡਵੇਜ਼ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ। ਸਰਕਾਰ ਸਾਹਮਣੇ ਕਰਮਚਾਰੀਆਂ ਦੀ ਮੰਗ ਸਿਰਫ ਇਕ ਹੀ ਹੈ ਕਿ 720 ਪ੍ਰਾਈਵੇਟ ਬੱਸਾਂ ਦੇ ਪਰਮਿਟ ਸਰਕਾਰ ਵਾਪਸ ਲਵੇ ਅਤੇ ਹਰਿਆਣਾ ਰੋਡਵੇਜ਼ ਦੇ ਖੇਮੇ ਵਿਚ ਬੱਸਾਂ ਦੀ ਗਿਣਤੀ ਵਧਾਈ ਜਾਵੇ, ਤਾਂ ਕਿ ਹਰਿਆਣਾ ਦੀ ਜਨਤਾ ਨੂੰ ਬਿਹਤਰ ਅਤੇ ਸਹੂਲਤ ਮੁਤਾਬਕ ਟਰਾਂਸਪੋਰਟ ਸੇਵਾ ਉਪਲੱਬਧ ਹੋਵੇ।

—PTC News

Related Post