Thu, May 2, 2024
Whatsapp

ਪੰਚਾਇਤੀ ਚੋਣਾਂ ਧੱਕੇ ਨਾਲ ਜਿੱਤਣ ਲਈ ਵੋਟਰਾਂ ਨੂੰ ਭੜਕਾਉਂਦੇ ਕਾਂਗਰਸੀ ਵਿਧਾਇਕਾਂ ਦੀਆਂ ਵੀਡੀਓ ਵਰਾਇਲ

Written by  Shanker Badra -- August 14th 2018 08:10 PM
ਪੰਚਾਇਤੀ ਚੋਣਾਂ ਧੱਕੇ ਨਾਲ ਜਿੱਤਣ ਲਈ ਵੋਟਰਾਂ ਨੂੰ ਭੜਕਾਉਂਦੇ ਕਾਂਗਰਸੀ ਵਿਧਾਇਕਾਂ ਦੀਆਂ ਵੀਡੀਓ ਵਰਾਇਲ

ਪੰਚਾਇਤੀ ਚੋਣਾਂ ਧੱਕੇ ਨਾਲ ਜਿੱਤਣ ਲਈ ਵੋਟਰਾਂ ਨੂੰ ਭੜਕਾਉਂਦੇ ਕਾਂਗਰਸੀ ਵਿਧਾਇਕਾਂ ਦੀਆਂ ਵੀਡੀਓ ਵਰਾਇਲ

ਪੰਚਾਇਤੀ ਚੋਣਾਂ ਧੱਕੇ ਨਾਲ ਜਿੱਤਣ ਲਈ ਵੋਟਰਾਂ ਨੂੰ ਭੜਕਾਉਂਦੇ ਕਾਂਗਰਸੀ ਵਿਧਾਇਕਾਂ ਦੀਆਂ ਵੀਡੀਓ ਵਰਾਇਲ:ਸੂਬੇ ਵਿੱਚ ਸਰਪੰਚੀ ਦੀਆਂ ਚੋਣਾਂ ਜਿੱਤਣ ਲਈ ਕਾਂਗਰਸ ਪਾਰਟੀ ਹਰ ਹੱਥਕੰਡੇ ਅਪਨਾਉਣ ਲਈ ਬੇਜਿਦ ਨਜ਼ਰ ਆ ਰਹੀ ਹੈ।ਜਿਸ ਦਾ ਪ੍ਰਤੱਖ ਪ੍ਰਮਾਣ ਮਿਲਦਾ ਹੈ ਕਾਂਗਰਸੀ ਆਗੂਆਂ ਦੀਆਂ ਵਾਇਰਲ ਹੋਈਆਂ ਵੀਡੀਓ ਤੋਂ ਜਿਨ੍ਹਾਂ ਵਿਚ ਕਾਂਗਰਸੀ ਆਗੂ ਕਾਂਗਰਸੀ ਵਰਕਰਾਂ ਨੂੰ ਸਰਪੰਚੀ ਚੋਣਾਂ ਹਰ ਹੀਲੇ ਜਿੱਤਣ ਸਬੰਧੀ ਭੜਕਾਉਂਦੇ ਨਜ਼ਰ ਆ ਰਹੇ ਹਨ। ਅਸੀਂ ਤੁਹਾਂਨੂੰ ਦਿਖਾਉਣ ਜਾ ਰਹੇ ਇੱਕ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ,ਜਿਸ ਵਿੱਚ ਬਾਬਾ ਬਕਾਲਾ ਤੋਂ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਇੱਕ ਮੀਟਿੰਗ ਵਿਚ ਕਾਂਗਰਸੀ ਵਰਕਰਾਂ ਨੂੰ ਸਰਪੰਚੀ ਚੋਣਾਂ ਧੱਕੇ ਨਾਲ ਜਿੱਤਣ ਲਈ ਭੜਕਾਉਂਦੇ ਹੋਏ ਸਾਫ ਦਿਖਾਈ ਦੇ ਰਹੇ ਹਨ। ਐਮ.ਐਲ.ਏ ਸਾਹਿਬ ਸ਼ਰੇਆਮ ਧਮਕੀਆਂ ਦੇ ਰਹੇ ਹਨ ,ਵਰਕਰਾਂ ਨੂੰ ਭੜਕਾ ਰਹੇ ਹਨ ਅਤੇ ਪੁਲਿਸ ਤੇ ਪ੍ਰਸਾਸ਼ਨ ਦੀ ਮਦਦ ਨਾਲ ਚੋਣਾਂ ਜਿੱਤਣ ਦੀ ਗੱਲ ਵੀ ਕਰ ਰਹੇ ਹਨ। ਇੱਕ ਹੋਰ ਵੀਡੀਓ ਵਿੱਚ ਖੇਮਕਰਨ ਤੋਂ ਵਿਧਾਇਕ ਸੁਖਪਾਲ ਭੁੱਲਰ ਵੀ ਕੁੱਝ ਇਸ ਤਰਾਂ ਦੀਆਂ ਗੱਲਾਂ ਕਰਕੇ ਕਾਂਗਰਸੀ ਵਰਕਰਾਂ ਨੂੰ ਖੁਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ। -PTCNews


Top News view more...

Latest News view more...