ਸਿਹਤ ਵਿਭਾਗ ਨੇ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਕੀਤਾ ਸੀਲ

By  Shanker Badra June 28th 2019 10:29 PM

ਸਿਹਤ ਵਿਭਾਗ ਨੇ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਕੀਤਾ ਸੀਲ:ਪੱਟੀ : ਪੱਟੀ ਸ਼ਹਿਰ ਤੋਂ ਕੁਝ ਦੂਰੀ 'ਤੇ ਸਥਿਤ ਪਿੰਡ ਆਸਲ ਦੇ ਬਾਹਰ ਇਕ ਇਮਾਰਤ 'ਚ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚੱਲ ਰਿਹਾ ਸੀ ,ਜਿਸ ਦਾ ਨਾਂਅ ਨਵਾਂ ਸਵੇਰਾ ਨਸ਼ਾ ਛੁਡਾਊ ਕੇਂਦਰ ਦੱਸਿਆ ਜਾ ਰਿਹਾ ਹੈ। ਜਦੋਂ ਇਸ ਨਸ਼ਾ ਛੁਡਾਊ ਕੇਂਦਰ ਬਾਰੇ ਸਿਹਤ ਵਿਭਾਗ ਨੂੰ ਭਿਣਕ ਪਈ ਤਾਂ ਵਿਭਾਗ ਹਰਕਤ ਵਿੱਚ ਆ ਗਿਆ। [caption id="attachment_312635" align="aligncenter" width="300"]Health Department Village Asal Illegal drug de-addiction center sealed ਸਿਹਤ ਵਿਭਾਗ ਨੇ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਕੀਤਾ ਸੀਲ[/caption] ਇਸ ਦੌਰਾਨ ਚੱਲ ਰਹੇ ਨਵਾਂ ਸਵੇਰਾ ਗ਼ੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ 'ਤੇ ਐੱਸਡੀਐੱਮ ਪੱਟੀ ਨਵਰਾਜ ਸਿੰਘ ਬਰਾੜ ਤੇ ਐੱਸਐੱਮਓ ਡਾ. ਗੁਰਪ੍ਰੀਤ ਸਿੰਘ ਰਾਏ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਇਸ ਕੇਂਦਰ ਨੂੰ ਸੀਲ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਡਾ. ਜਸਪ੍ਰੀਤ ਸਿੰਘ ਐੱਮਡੀ ਮਨੋਵਿਗਿਆਨੀ, ਕੌਂਸਲਰ ਪਰਮਿੰਦਰ ਪਾਲ ਸਿੰਘ ਅਤੇ ਸੀਨੀ ਫਾਰਮਾਸਿਸਟ ਡਾ. ਵਿਜੈ ਕੁਮਾਰ, ਪ੍ਰਗਟ ਸਿੰਘ ਬੀਈਈ ਸਮੇਤ ਪੁਲਿਸ ਦੇ ਅਧਿਕਾਰੀ ਪਹੁੰਚੇ ਸਨ। [caption id="attachment_312634" align="aligncenter" width="300"]Health Department Village Asal Illegal drug de-addiction center sealed ਸਿਹਤ ਵਿਭਾਗ ਨੇ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਕੀਤਾ ਸੀਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਸਟਾਰ ਸੰਨੀ ਲਿਓਨ ਨੂੰ ਕੱਲ੍ਹ ਰਾਤ ਕਿਸੇ ਨੇ ਮਾਰੀ ਗੋਲ਼ੀ , ਵੀਡੀਓ ਵਾਇਰਲ ਇਸ ਮੌਕੇ ਐੱਸਡੀਐੱਮ ਨਵਰਾਜ ਸਿੰਘ ਬਰਾੜ ਤੇ ਸਿਹਤ ਟੀਮ ਦੇ ਇੰਚਾਰਜ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਇਸ ਨਵਾਂ ਸਵੇਰਾ ਨਾਂ ਵਾਲੇ ਨਸ਼ਾ ਛੁਡਾਊ ਕੇਂਦਰ 'ਤੇ ਛਾਪੇਮਾਰੀ ਕੀਤੀ ਗਈ ਹੈ। ਜਦੋਂ ਸਾਡੀ ਟੀਮ ਵਲੋ ਇੱਥੇ ਆ ਕੇ ਪੜਤਾਲ ਕੀਤੀ ਗਈ ਤਾਂ ਇਸ ਕੇਂਦਰ 'ਚ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ ਅਤੇ ਕੋਈ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਨਹੀਂ ਸੀ। ਨਾ ਹੀ ਕੋਈ ਡਾਕਟਰ ਤੇ ਹੋਰ ਜ਼ਰੂਰੀ ਸੁਵਿਧਾਵਾ ਸਨ। ਡਾ. ਰਾਏ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਇੱਥੇ 30 ਦੇ ਕਰੀਬ ਨੌਜਵਾਨ ਮੌਜੂਦ ਸਨ, ਜਿਨ੍ਹਾਂ ਨੂੰ ਸਰਕਾਰੀ ਨਸ਼ਾ ਛਡਾਊ ਕੇਦਰ ਭੁੱਗੂਪੁਰ ਤੇ ਠੱਰੂ ਵਿਖੇ ਭੇਜਿਆ ਜਾਵੇਗਾ ,ਜੋ ਨੌਜਵਾਨ ਆਪਣੇ ਘਰ ਜਾਣਾ ਚਾਹੁੰਦਾ ਹੈ ਉਸ ਨੂੰ ਘਰ ਭੇਜ ਦਿੱਤਾ ਜਾਵੇਗਾ। -PTCNews

Related Post