ਜੇਕਰ ਤੁਸੀਂ ਵੀ ਹੋ ਮੋਟਾਪੇ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖਾ, ਮਿਲਣਗੇ ਹੋਰ ਵੀ ਫਾਇਦੇ

By  Jashan A March 13th 2019 03:11 PM

ਜੇਕਰ ਤੁਸੀਂ ਵੀ ਹੋ ਮੋਟਾਪੇ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖਾ, ਮਿਲਣਗੇ ਹੋਰ ਵੀ ਫਾਇਦੇ,ਅੱਜ ਦੇ ਸਮੇਂ 'ਚ ਲੋਕ ਮੋਟਾਪੇ ਤੋਂ ਕਾਫੀ ਪ੍ਰੇਸ਼ਾਨ ਹਨ, ਪਰ ਹੁਣ ਇਸ ਨਾਲ ਨਜਿੱਠਣ ਲਈ ਕਿਸੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਬਲਕਿ ਘਰ ਬੈਠੇ ਹੀ ਇਸ ਇਲਾਜ਼ ਕਰ ਸਕਦੇ ਹੋ। ਦਰਅਸਲ ਯੁਰਵੈਦਿਕ ਗੁਣਾਂ ਨਾਲ ਭਰਪੂਰ ਸੌਂਫ ਦਾ ਪਾਣੀ ਭਾਰ ਘਟਾਉਣ 'ਚ ਵੀ ਮਦਦਗਾਰ ਹੁੰਦਾ ਹੈ।

ਸੌਂਫ ਦੇ ਗੁਣ

100 ਗ੍ਰਾਮ ਸੌਂਫ 'ਚ 31 ਕੈਲੋਰੀ, 2 ਫੀਸਦੀ ਸੋਡੀਅਮ, 11 ਪੋਟਾਸ਼ੀਅਮ, 2 ਫੀਸਦੀ ਕਾਰੋਬਹਾਈਡ੍ਰੇਟਸ, 12 ਫੀਸਦੀ ਡਾਇਟਰੀ ਫਾਈਬਰ, 2 ਫੀਸਦੀ ਪ੍ਰੋਟੀਨ, 2 ਫੀਸਦੀ ਵਿਟਾਮਿਨ ਏ, 20 ਫੀਸਦੀ ਵਿਟਾਮਿਨ ਸੀ, 4 ਫੀਸਦੀ ਕੈਲਸ਼ੀਅਮ, 3 ਫੀਸਦੀ ਆਇਰਨ, 1 ਫੀਸਦੀ ਵਿਟਾਮਿਨ ਬੀ-6 ਅਤੇ 4 ਫੀਸਦੀ ਮੈਗਨੀਸ਼ੀਅਮ ਹੁੰਦਾ ਹੈ। ਇਸ ਦੇ ਇਲਾਵਾ ਇਸ 'ਚ ਐਂਟੀਆਕਸੀਡੈਂਟ ਅਤੇ ਇੰਫਲਾਮੈਂਟਰੀ ਵਰਗੇ ਗੁਣ ਵੀ ਹੁੰਦੇ ਹਨ, ਜੋ ਹੈਲਥ ਅਤੇ ਬਿਊਟੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।

ਸੌਂਫ ਦੇ ਪਾਣੀ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ।ਸੌਂਫ ਦੇ ਪਾਣੀ 'ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਭੁੱਖ ਨੂੰ ਤੁਰੰਤ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ ਇਸ 'ਚ ਐਂਟੀਸਪਾਜਮੋਡਿਕ ਨਾਂ ਦੇ ਤੱਤ ਪੇਟ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।

ਸੌਂਫ ਦੇ ਪਾਣੀ 'ਚ ਆਇਰਨ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨੂੰ ਰੋਜ਼ਾਨਾ ਪਾਣੀ ਨਾਲ ਸਰੀਰ 'ਚ ਹੀਮੋਗਲੋਬਿਨ ਦਾ ਪੱਧਰ ਵੱਧ ਜਾਂਦਾ ਹੈ ਅਤੇ ਸਰੀਰ 'ਚ ਐਨੀਮੀਆ ਦੀ ਕਮੀ ਪੂਰੀ ਹੋ ਜਾਂਦੀ ਹੈ।

ਸੌਂਫ ਦਾ ਪਾਣੀ ਤਿਆਰ ਕਰਨ ਦਾ ਤਰੀਕਾ

ਸੌਂਫ ਦਾ ਪਾਣੀ ਤਿਆਰ ਕਰਨ ਲਈ ਪਹਿਲਾਂ ਇਕ ਗਿਲਾਸ ਪਾਣੀ ਲੈ ਕੇ ਉਸ 'ਚ ਸੌਂਫ ਰਾਤ ਭਰ ਲਈ ਪਾ ਕੇ ਰੱਖ ਦਿਓ। ਫਿਰ ਸਵੇਰੇ ਉੱਠ ਕੇ ਇਸ ਪਾਣੀ ਨਾਲ ਸੌਂਫ ਨੂੰ ਛਾਣ ਕੇ ਵੱਖ ਕਰ ਲਵੋ ਅਤੇ ਫਿਰ ਇਸ ਪਾਣੀ ਦਾ ਸੇਵਨ ਕਰੋ।

-PTC News

Related Post