Mon, May 6, 2024
Whatsapp

ਭਾਰ ਵਧਾਉਣ 'ਚ ਮਦਦਗਾਰ ਹੈ ਸਾਬੂਦਾਣਾ ਅਤੇ ਪਿਸਤੇ ਦੀ ਖੀਰ ਦਾ ਸੇਵਨ; ਜਾਣੋ ਇਸ ਦੇ ਹੋਰ ਸਿਹਤ ਲਾਭ

ਸਾਬੂਦਾਣਾ ਅਤੇ ਪਿਸਤੇ ਦੀ ਖੀਰ ਦਾ ਸੇਵਨ ਵੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ ਦਾ ਸੇਵਨ ਸਰੀਰ ਨੂੰ ਲੋੜੀਂਦੀ ਊਰਜਾ ਪ੍ਰਦਾਨ ਕਰਨ ਦੇ ਨਾਲ-ਨਾਲ ਹੋਰ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ

Written by  Aarti -- April 24th 2024 08:00 AM
ਭਾਰ ਵਧਾਉਣ 'ਚ ਮਦਦਗਾਰ ਹੈ ਸਾਬੂਦਾਣਾ ਅਤੇ ਪਿਸਤੇ ਦੀ ਖੀਰ ਦਾ ਸੇਵਨ; ਜਾਣੋ ਇਸ ਦੇ ਹੋਰ ਸਿਹਤ ਲਾਭ

ਭਾਰ ਵਧਾਉਣ 'ਚ ਮਦਦਗਾਰ ਹੈ ਸਾਬੂਦਾਣਾ ਅਤੇ ਪਿਸਤੇ ਦੀ ਖੀਰ ਦਾ ਸੇਵਨ; ਜਾਣੋ ਇਸ ਦੇ ਹੋਰ ਸਿਹਤ ਲਾਭ

Sabudana And Pistachio Kheer Benefits: ਸਾਬੂਦਾਣਾ ਅਤੇ ਪਿਸਤੇ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਨ੍ਹਾਂ ਦੋਵਾਂ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਪਾਏ ਜਾਣਦੇ ਹਨ। ਵੈਸੇ ਤਾਂ ਤੁਸੀਂ ਇਨ੍ਹਾਂ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ, ਪਰ ਕੀ ਤੁਸੀਂ ਕਦੇ ਸਾਬੂਦਾਣਾ ਅਤੇ ਪਿਸਤੇ ਦੀ ਖੀਰ ਦਾ ਸੇਵਨ ਕੀਤਾ ਹੈ? 

ਸਾਬੂਦਾਣਾ ਅਤੇ ਪਿਸਤੇ ਦੀ ਖੀਰ ਦਾ ਸੇਵਨ ਵੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ ਦਾ ਸੇਵਨ ਸਰੀਰ ਨੂੰ ਲੋੜੀਂਦੀ ਊਰਜਾ ਪ੍ਰਦਾਨ ਕਰਨ ਦੇ ਨਾਲ-ਨਾਲ ਹੋਰ ਕਈ ਸਿਹਤ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ, ਤਾਂ ਆਉ ਜਾਣਦੇ ਹਾਂ ਸਾਬੂਦਾਣਾ ਅਤੇ ਪਿਸਤੇ ਦੀ ਖੀਰ ਖਾਣ ਦੇ ਕੀ ਫਾਇਦੇ ਹੁੰਦੇ ਹਨ।


ਸਾਬੂਦਾਣਾ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ :  

ਇਸ 'ਚ ਭਰਪੂਰ ਮਾਤਰਾ 'ਚ ਫਾਈਬਰ, ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਣਦੇ ਹਨ।

ਪਿਸਤੇ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ  : 

ਇਸ 'ਚ ਭਰਪੂਰ ਮਾਤਰਾ 'ਚ ਫਾਈਬਰ, ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਵਰਗੇ ਕਈ ਪੋਸ਼ਕ ਤੱਤ ਪਾਏ ਜਾਣਦੇ ਹਨ।

ਸਾਬੂਦਾਣਾ ਅਤੇ ਪਿਸਤੇ ਦੀ ਖੀਰ ਖਾਣ ਦੇ ਫਾਇਦੇ 

ਸਰੀਰ ਨੂੰ ਊਰਜਾਵਾਨ ਰੱਖਣ 'ਚ ਮਦਦਗਾਰ : 

ਜੇਕਰ ਤੁਸੀਂ ਆਪਣੇ ਸਰੀਰ ਨੂੰ ਊਰਜਾਵਾਨ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਬੂਦਾਣਾ ਅਤੇ ਪਿਸਤੇ ਦੀ ਖੀਰ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਤੁਹਾਨੂੰ ਕਮਜ਼ੋਰੀ ਅਤੇ ਸੁਸਤ ਮਹਿਸੂਸ ਨਹੀਂ ਕਰਨ ਦਿੰਦੇ। 

ਚਮੜੀ ਲਈ ਫਾਇਦੇਮੰਦ : 

ਆਪਣੀ ਚਮੜੀ ਨੂੰ ਸਿਹਤਮੰਦ ਰੱਖਣ ਲਈ ਵੀ ਤੁਸੀਂ ਸਾਬੂਦਾਣਾ ਅਤੇ ਪਿਸਤੇ ਦੀ ਖੀਰ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਪਾਏ ਜਾਣਦੇ ਹਨ, ਜੋ ਚਮੜੀ ਨੂੰ ਚਮਕਦਾਰ ਬਣਾਈ ਰੱਖਣ 'ਚ ਮਦਦ ਕਰਦੇ ਹਨ। 

ਭਾਰ ਵਧਾਉਣ 'ਚ ਮਦਦਗਾਰ : 

ਜੇਕਰ ਤੁਸੀਂ ਪਤਲੇ ਸਰੀਰ ਤੋਂ ਪਰੇਸ਼ਾਨ ਹੋ ਅਤੇ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਬੂਦਾਣਾ ਅਤੇ ਪਿਸਤੇ ਦੀ ਖੀਰ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਕੈਲੋਰੀ ਪਾਈ ਜਾਂਦੀ ਹੈ, ਜੋ ਭਾਰ ਵਧਾਉਣ 'ਚ ਕਾਰਗਰ ਮੰਨੀ ਜਾਂਦੀ ਹੈ।

ਪਾਚਨ ਨੂੰ ਸੁਧਾਰਨ ਲਈ ਫਾਇਦੇਮੰਦ : 

ਆਪਣੇ ਪਾਚਨ ਨੂੰ ਸੁਧਾਰਨ ਲਈ ਜ਼ਰੂਰ ਖਾਉ ਸਾਬੂਦਾਣਾ ਅਤੇ ਪਿਸਤੇ ਦੀ ਖੀਰ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਨਾਲ ਜੁੜਿਆ ਸਮਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਹੱਡੀਆਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ : 

ਤੁਸੀਂ ਹੱਡੀਆਂ ਨੂੰ ਸਿਹਤਮੰਦ ਰੱਖਣ ਲਈ ਵੀ ਸਾਬੂਦਾਣਾ ਅਤੇ ਪਿਸਤੇ ਦੀ ਖੀਰ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਸ 'ਚ ਭਪੁਰ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: Summer Health: ਗਰਮੀਆਂ 'ਚ ਸਿਹਤ ਦੀ ਕਿਵੇਂ ਕਰੀਏ ਸੰਭਾਲ, ਕੀ ਕਰੀਏ ਤੇ ਕੀ ਨਾ ਕਰੀਏ?, ਇੱਥੇ ਜਾਣੋ ਸਭ ਕੁਝ

- PTC NEWS

Top News view more...

Latest News view more...