Wed, Jul 16, 2025
Whatsapp

AC Side Effects : ਰੋਜ਼ਾਨਾਂ AC ਚਲਾਕੇ ਸੌਣ ਵਾਲੇ ਹੋ ਜਾਓ ਸਾਵਧਾਨ, ਨਹੀਂ ਤਾਂ ਸਰੀਰ ’ਤੇ ਪੈਣਗੇ ਇਹ ਖ਼ਤਰਨਾਕ ਪ੍ਰਭਾਵ

ਦਸ ਦਈਏ ਕਿ ਜੇਕਰ ਤੁਸੀਂ ਵੀ ਰਾਤ ਨੂੰ 5-6 ਘੰਟੇ ਏਸੀ ਚਲਾਕੇ ਸੌਂਦੇ ਹੋ, ਤਾਂ ਇਹ ਗ਼ਲਤੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਤਾਂ ਆਓ ਜਾਣਦੇ ਹਾਂ ਕਿ ਹਰ ਰੋਜ਼ ਏਸੀ ਚਲਾਕੇ ਸੌਣ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦੇ ਹਨ?

Reported by:  PTC News Desk  Edited by:  Aarti -- April 22nd 2024 06:18 PM
AC Side Effects : ਰੋਜ਼ਾਨਾਂ AC ਚਲਾਕੇ ਸੌਣ ਵਾਲੇ ਹੋ ਜਾਓ ਸਾਵਧਾਨ, ਨਹੀਂ ਤਾਂ ਸਰੀਰ ’ਤੇ ਪੈਣਗੇ ਇਹ ਖ਼ਤਰਨਾਕ ਪ੍ਰਭਾਵ

AC Side Effects : ਰੋਜ਼ਾਨਾਂ AC ਚਲਾਕੇ ਸੌਣ ਵਾਲੇ ਹੋ ਜਾਓ ਸਾਵਧਾਨ, ਨਹੀਂ ਤਾਂ ਸਰੀਰ ’ਤੇ ਪੈਣਗੇ ਇਹ ਖ਼ਤਰਨਾਕ ਪ੍ਰਭਾਵ

AC Side Effects: ਵੈਸੇ ਤਾਂ ਕੜਾਕੇ ਦੀ ਗਰਮੀ ਸ਼ੁਰੂ ਹੋ ਗਈ ਹੈ। ਇੱਥੋਂ ਤੱਕ ਕਿ ਸਵੇਰ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਕਿਤੇ ਵੱਧ ਹੈ। ਜਿਸ ਕਾਰਨ ਬਹੁਤੇ ਲੋਕ ਸਾਰੀ ਰਾਤ ਏਸੀ ਚਲਾਕੇ ਸੌਂਦੇ ਹਨ। ਪਰ ਮਾਹਿਰਾਂ ਮੁਤਾਬਕ ਅਜਿਹੇ ਕਰਨ ਨਾਲ ਤੁਹਾਨੂੰ ਕਈ ਬੀਮਾਰੀਆਂ ਹੋ ਸਕਦੀਆਂ ਹਨ। ਦਸ ਦਈਏ ਕਿ ਜੇਕਰ ਤੁਸੀਂ ਵੀ ਰਾਤ ਨੂੰ 5-6 ਘੰਟੇ ਏਸੀ ਚਲਾਕੇ ਸੌਂਦੇ ਹੋ, ਤਾਂ ਇਹ ਗ਼ਲਤੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਤਾਂ ਆਓ ਜਾਣਦੇ ਹਾਂ ਕਿ ਹਰ ਰੋਜ਼ ਏਸੀ ਚਲਾਕੇ ਸੌਣ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦੇ ਹਨ?

ਸਰੀਰ ਦੀ ਕਠੋਰਤਾ ਅਤੇ ਦਰਦ : 


ਦਸ ਦਈਏ ਕਿ ਸਵੇਰੇ ਸਰੀਰ 'ਚ ਕਠੋਰਤਾ ਅਤੇ ਦਰਦ ਏਸੀ ਕਾਰਨ ਹੁੰਦਾ ਹੈ। ਅਜਿਹੇ 'ਚ ਜੇਕਰ ਤੁਹਾਡੇ ਨਾਲ ਹਰ ਰੋਜ਼ ਅਜਿਹਾ ਹੋ ਰਿਹਾ ਹੈ ਤਾਂ ਸਮਝ ਲਓ ਕਿ ਤੁਹਾਡੀਆਂ ਹੱਡੀਆਂ ਏਸੀ ਦੇ ਘੱਟ ਤਾਪਮਾਨ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀਆਂ ਹਨ ਅਤੇ ਇਹ ਲੰਬੇ ਸਮੇਂ ਤੱਕ ਤੁਹਾਡੇ ਸਰੀਰ 'ਚ ਦਰਦ ਦਾ ਗੰਭੀਰ ਕਾਰਨ ਬਣ ਸਕਦੀਆਂ ਹਨ।

ਸਾਹ ਚੜ੍ਹਨਾ : 

ਮਾਹਿਰਾਂ ਮੁਤਾਬਕ ਰੋਜ਼ਾਨਾਂ ਏਸੀ ਦੇ ਘਰ ਤਾਪਮਾਨ 'ਚ ਸੌਣ ਨਾਲ ਤੁਹਾਡੀ ਸਾਹ ਪ੍ਰਣਾਲੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਕਿਉਂਕਿ ਏਸੀ ਦੀ ਠੰਢੀ ਹਵਾ ਸਾਹ ਪ੍ਰਣਾਲੀ ਦੇ ਵੱਖ-ਵੱਖ ਹਿੱਸਿਆਂ ਨੂੰ ਪਰੇਸ਼ਾਨ ਕਰਦੀ ਹੈ। ਜਿਸ ਕਾਰਨ ਖੰਘ, ਛਾਤੀ 'ਚ ਦਰਦ, ਨੱਕ ਵਗਣਾ, ਸਾਹ ਲੈਣ 'ਚ ਮੁਸ਼ਕਿਲ ਵਰਗੀਆਂ ਸਮੱਸਿਆਵਾਂ ਅਚਾਨਕ ਸ਼ੁਰੂ ਹੋ ਜਾਂਦੀਆਂ ਹਨ।

ਚਮੜੀ ਤੋਂ ਅੱਖਾਂ ਤੱਕ ਖੁਸ਼ਕੀ : 

ਏਸੀ ਤਾਪਮਾਨ ਘਟਾਉਣ ਦੇ ਨਾਲ ਕਮਰੇ 'ਚ ਮੌਜੂਦ ਨਮੀ ਨੂੰ ਵੀ ਘਟਾਉਂਦਾ ਹੈ। ਜਿਸ ਕਾਰਨ ਰੋਜ਼ਾਨਾਂ ਏਸੀ ਚਲਾਕੇ ਸੌਣ ਨਾਲ ਚਮੜੀ ਅਤੇ ਅੱਖਾਂ ਦੀ ਖੁਸ਼ਕ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾਂ ਏਸੀ ਚਲਾਕੇ ਸੌਣ ਨਾਲ ਖਾਰਸ਼ ਅਤੇ ਧੱਫੜ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ ਜੇਕਰ ਤੁਸੀਂ ਆਪਣੀ ਚਮੜੀ ਅਤੇ ਅੱਖਾਂ ਦੀ ਦੇਖਭਾਲ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਹਰ ਰਾਤ ਘੰਟਿਆਂ ਤੱਕ ਏਸੀ ਚਲਾਕੇ ਸੌਣ ਦੀ ਆਦਤ ਨੂੰ ਸੁਧਾਰ ਲਓ। 

ਘੱਟ ਸਕਦੀ ਹੈ ਇਮਿਊਨਿਟੀ 

ਰੋਜ਼ਾਨਾਂ ਏਸੀ ਚਲਾਕੇ ਸੌਣ ਨਾਲ ਇਮਿਊਨਿਟੀ ਘੱਟ ਹੋ ਜਾਂਦੀ ਹੈ। ਕਿਉਂਕਿ ਠੰਡ ਦੇ ਲੰਬੇ ਸਮੇਂ ਤੱਕ ਸੰਪਰਕ 'ਚ ਰਹਿਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਇਸ ਕਾਰਨ ਇਮਿਊਨਿਟੀ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦੀ।

ਐਲਰਜੀ ਵਾਲੀ ਧੱਫੜ : 

ਏਸੀ 'ਚ ਮੌਜੂਦ ਧੂੜ ਅਤੇ ਗੰਦਗੀ ਨੱਕ ਅਤੇ ਮੂੰਹ ਰਾਹੀਂ ਸਰੀਰ 'ਚ ਦਾਖਲ ਹੋ ਸਕਦੀ ਹੈ ਅਤੇ ਐਲਰਜੀ ਵਾਲੀ ਰਾਈਨਾਈਟਿਸ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਲਈ ਰਾਤ ਨੂੰ 3-4 ਘੰਟੇ AC ਨੂੰ ਚਲਾਓ ਅਤੇ ਸੌਂ ਜਾਓ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: World Earth Day 2024: ਇੱਥੇ ਜਾਣੋ ਧਰਤੀ ਨਾਲ ਜੁੜੀਆਂ ਉਨ੍ਹਾਂ ਚੀਜ਼ਾਂ ਬਾਰੇ, ਜਿਨ੍ਹਾਂ ਦੀ ਵਰਤੋਂ ਨਾਲ ਮੋਟਾਪਾ ਰਹੇਗਾ ਦੂਰ ਤੇ ਤੁਸੀਂ ਹੋਵੋਗੇ ਜਵਾਨ

- PTC NEWS

Top News view more...

Latest News view more...

PTC NETWORK
PTC NETWORK