ਹੇਲਿਨਾ ਅਤੇ ਧਰੁਵਸਤਰ ਦੇਵੇਗਾ ਭਾਰਤੀ ਫੌਜ ਨੂੰ ਮਜਬੂਤੀ

By  Jagroop Kaur February 19th 2021 08:36 PM

ਆਧੁਨਿਕ ਐਂਟੀ-ਟੈਂਕ ਮਿਜ਼ਾਈਲਾਂ ਹੇਲਿਨਾ (helina missile) ਅਤੇ ਧਰੁਵਸਤਰ ਦਾ ਰੇਗਿਸਤਾਨ ਦੀ ਫਾਇਰ ਰੇਂਜ 'ਚ ਸ਼ੁੱਕਰਵਾਰ ਨੂੰ ਸੰਯੁਕਤ ਰੂਪ ਨਾਲ ਪ੍ਰੀਖਣ ਕੀਤਾ ਗਿਆ, ਜੋ ਪੂਰੀ ਤਰ੍ਹਾਂ ਸਫ਼ਲ ਰਿਹਾ । ਇਹ ਮਿਜ਼ਾਈਲ ਪ੍ਰਣਾਲੀ ਸਵਦੇਸ਼ੀ ਹੈ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ DROD ਨੇ ਇਸ ਨੂੰ ਵਿਕਸਿਤ ਕੀਤਾ ਹੈ।

ਮਿਜ਼ਾਈਲ ਪ੍ਰਣਾਲੀ ਦੀ ਸਮਰੱਥਾ ਦੇਖਣ ਲਈ ਘੱਟੋ-ਘੱਟ ਅਤੇ ਵੱਧ ਤੋਂ ਵੱਧ ਦੂਰੀ ਨਾਲ 5 ਮਿਸ਼ਨ ਛੱਡੇ ਗਏ। ਇਨ੍ਹਾਂ ਮਿਜ਼ਾਈਲਾਂ ਨੂੰ ਸਥਿਰ ਅਤੇ ਗਤੀਮਾਨ ਟੀਚਿਆਂ 'ਤੇ ਨਿਸ਼ਾਨਾ ਸਾਧਣ ਲਈ ਦਾਗ਼ਿਆ ਗਿਆ। ਇਨ੍ਹਾਂ 'ਚੋਂ ਕੁਝ ਮਿਸ਼ਨ ਨੂੰ ਮੁਖਾਸਤਰ ਨਾਲ ਅੰਜਾਮ ਦਿੱਤਾ ਗਿਆ। ਇਕ ਮਿਸ਼ਨ ਨੂੰ ਗਤੀਮਾਨ ਟੀਚੇ 'ਤੇ ਨਿਸ਼ਾਨਾ ਸਾਧਣ ਲਈ ਹੈਲੀਕਾਪਟਰ ਨਾਲ ਵੀ ਦਾਗ਼ਿਆ ਗਿਆ।

READ MORE | Japan finds more than 90 cases of new Covid-19 virus variant

 

Image result for helina missile

ਹੋਰ ਪੜ੍ਹੋ : ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਦਾ ਦਿਨ ਦਿਹਾੜੇ ਕੀਤਾ

ਤੀਜੀ ਪੀੜ੍ਹੀ ਦੀ ਇਸ ਮਿਜ਼ਾਈਲ ਦੀ ਪ੍ਰਣਾਲੀ 'ਚ ਮਿਜ਼ਾਈਲ ਨੂੰ ਦਾਗ਼ਣ ਤੋਂ ਪਹਿਲਾਂ ਟੀਚੇ ਨੂੰ ਲੌਕ ਕੀਤਾ ਜਾਂਦਾ ਹੈ ਅਤੇ ਇਹ ਟੀਚੇ ਨੂੰ ਸਿੱਧੇ ਹਿਟ ਕਰਨ ਜਾਂ ਇਸ 'ਤੇ ਉਪਰੋਂ ਹਮਲਾ ਕਰਨ 'ਚ ਸਮਰੱਥ ਹੈ। ਇਸ ਨੂੰ ਕਿਸੇ ਵੀ ਮੌਸਮ 'ਚ ਦਿਨ-ਰਾਤ ਕਿਸੇ ਵੀ ਸਮੇਂ ਦਾਗ਼ਿਆ ਜਾ ਸਕਦਾ ਹੈ ਅਤੇ ਇਹ ਸਾਰੇ ਤਰ੍ਹਾਂ ਦੇ ਟੈਂਕਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ।

Image result for helina missile

ਇਹ ਦੁਨੀਆ ਦਾ ਆਧੁਨਿਕ ਐਂਟੀ-ਟੈਂਕ ਹਥਿਆਰ ਹੈ ਜੋ ਹੁਣ ਫ਼ੌਜ ਦੇ ਹਥਿਆਰਾਂ ਦੇ ਬੇੜੇ 'ਚ ਸ਼ਾਮਲ ਕੀਤੇ ਜਾਣ ਲਈ ਤਿਆਰ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫ਼ਲ ਪ੍ਰੀਖਣ ਲਈ ਡੀ.ਆਰ.ਡੀ.ਓ., ਫ਼ੌਜ ਅਤੇ ਹਵਾਈ ਫ਼ੌਜ ਨੂੰ ਵਧਾਈ ਦਿੱਤੀ ਹੈ। ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਜੀ ਸਤੀਸ਼ ਰੈੱਡੀ ਨੇ ਵੀ ਇਸ ਪ੍ਰੀਖਣ ਨਾਲ ਜੁੜੀ ਟੀਮ ਦੇ ਮੈਂਬਰਾਂ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਹੈ।

Related Post