Nun Rape Case: ਕੋਰਟ ਦਾ ਵੱਡਾ ਫੈਸਲਾ- ਬਿਸ਼ਪ ਫਰੈਂਕੋ ਮੁਲੱਕਲ ਬਰੀ

By  Riya Bawa January 14th 2022 01:20 PM

ਜਲੰਧਰ: ਬਹੁਚਰਚਿਤ ਕੇਰਲ ਨਨ ਰੇਪ ਮਾਮਲੇ 'ਚ ਨਵਾਂ ਮੋੜ ਆਇਆ ਹੈ ਜਲੰਧਰ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸਨ, ਜੋ ਬਰੀ ਹੋ ਗਏ ਹਨ। ਅਦਾਲਤ ਵੱਲੋਂ ਇਸ ਮਾਮਲੇ ਵਿਚ ਆਪਣਾ ਫੈਸਲਾ ਸੁਣਾਇਆ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਦੇ ਜੱਜ ਜੀ ਗੋਪਕੁਮਾਰ ਦੀ ਅਦਾਲਤ 'ਚ ਹੋਈ।

ਇਥੇ ਪੜ੍ਹੋ ਹੋਰ ਖ਼ਬਰਾਂ: ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 23.8 ਕਰੋੜ ਨਗਦੀ ਤੇ ਨਸ਼ੀਲੇ ਪਦਾਰਥ ਬਰਾਮਦ

ਇਸ ਮਾਮਲੇ ਵਿਚ 39 ਸਰਕਾਰੀ ਗਵਾਹ ਤੇ ਛੇ ਬਚਾਅ ਪੱਖ ਦੇ ਗਵਾਹ ਸਨ। ਇਸਤਗਾਸਾ ਪੱਖ ਨੇ 122 ਦਸਤਾਵੇਜ਼ ਪੇਸ਼ ਕੀਤੇ, ਜਦਕਿ ਬਚਾਅ ਪੱਖ ਨੇ 56 ਦਸਤਾਵੇਜ਼ ਅਦਾਲਤ ਵਿੱਚ ਪੇਸ਼ ਕੀਤੇ। ਅਦਾਲਤ ਨੇ ਇੱਕ ਹੁਕਮ ਰਾਹੀਂ ਮੀਡੀਆ ਨੂੰ ਮੁਕੱਦਮੇ ਦੀ ਇਨ-ਕੈਮਰਾ ਕਾਰਵਾਈ ਨੂੰ ਕਵਰ ਕਰਨ ਤੋਂ ਰੋਕ ਦਿੱਤਾ ਸੀ।

ਜਾਣੋ ਪੂਰਾ ਮਾਮਲਾ

28 ਜੂਨ 2018 ਨੂੰ ਕੁਰਾਵਿਲੰਗਡ ਪੁਲਿਸ ਸਟੇਸ਼ਨ ਵਿੱਚ ਬਲਾਤਕਾਰ ਪੀੜਤਾ ਦੇ ਬਿਆਨ ਦਰਜ ਕੀਤੇ ਜਾਣ ਤੋਂ ਬਾਅਦ ਫਰੈਂਕੋ ਮੁਲੱਕਲ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਪੀੜਤ ਨਨ ਨੇ ਦੋਸ਼ ਲਾਇਆ ਸੀ ਕਿ ਬਿਸ਼ਪ ਨੇ 2014 ਤੋਂ 2016 ਦਰਮਿਆਨ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ ਸੀ। ਮਾਮਲੇ ਦੇ ਭਖ ਜਾਣ ਤੋਂ ਬਾਅਦ ਬਿਸ਼ਪ ਨੇ ਆਪਣੇ ਬਚਾਅ 'ਚ ਕਈ ਦਲੀਲਾਂ ਦਿੱਤੀਆਂ ਸਨ। ਉਸ ਨੇ ਇੱਥੋਂ ਤੱਕ ਕਿਹਾ ਕਿ ਇਹ ਸ਼ਿਕਾਇਤ ਉਸ ਤੋਂ ਬਦਲਾ ਲੈਣ ਲਈ ਕੀਤੀ ਗਈ ਹੈ। ਬਿਸ਼ਪ ਨੇ ਨਨ ਖਿਲਾਫ ਜਾਂਚ ਕਰਨ ਦੀ ਇਜਾਜ਼ਤ ਵੀ ਮੰਗੀ ਸੀ।

ਦੂਜੇ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੋਟਾਯਮ ਦੀ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਅਭਿਜੋਜਨ ਪੱਖ ਦੋਸ਼ੀ ਵਿਰੁੱਧ ਸਬੂਤ ਪੇਸ਼ ਕਰਨ ਵਿੱਚ ਅਸਫਲ ਰਿਹਾ, ਇਸ ਲਈ ਬਿਸ਼ਪ ਨੂੰ ਬਰੀ ਕਰ ਦਿੱਤਾ ਗਿਆ। 57 ਸਾਲਾ ਬਿਸ਼ਪ ਮੁਲੱਕਲ 'ਤੇ ਕੋਟਾਯਮ ਜ਼ਿਲੇ ਦੇ ਇਕ ਕਾਨਵੈਂਟ ਦੇ ਦੌਰੇ ਦੌਰਾਨ ਇਕ ਨਨ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ ਹੈ। ਉਸ ਸਮੇਂ ਉਹ ਰੋਮਨ ਕੈਥੋਲਿਕ ਚਰਚ ਦੇ ਜਲੰਧਰ ਸੂਬੇ ਦੇ ਬਿਸ਼ਪ ਸਨ। ਨਵੰਬਰ 2019 ਵਿੱਚ ਸ਼ੁਰੂ ਹੋਈ ਇਸ ਕੇਸ ਦੀ ਸੁਣਵਾਈ 10 ਜਨਵਰੀ 2022 ਨੂੰ ਖ਼ਤਮ ਹੋਈ। ਉਸ ਦਿਨ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਇਥੇ ਪੜ੍ਹੋ ਹੋਰ ਖ਼ਬਰਾਂ:

-PTC News

Related Post