ਦਿੱਲੀ ਵਿੱਚ ਅੱਜ ਤੋਂ ਗੱਡੀਆਂ ਲਈ ਇਹ ਚੀਜ਼ ਹੋਈ ਲਾਜ਼ਮੀ

By  Joshi October 13th 2018 11:17 AM -- Updated: October 13th 2018 11:23 AM

ਦਿੱਲੀ ਵਿੱਚ ਅੱਜ ਤੋਂ ਗੱਡੀਆਂ ਲਈ ਇਹ ਚੀਜ਼ ਹੋਈ ਲਾਜ਼ਮੀ

ਨਵੀਂ ਦਿੱਲੀ: ਦਿੱਲੀ 'ਚ ਅੱਜ ਤੋਂ ਸਾਰੀਆਂ ਗੱਡੀਆਂ ਲਈ ਹਾਈ ਸਿਕਊਰਿਟੀ ਨੰਬਰ ਪਲੇਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਦੀਆਂ ਰਜ਼ਿਸਟ੍ਰੇਸ਼ਨ ਵਾਲੀਆਂ ਜਿਨ੍ਹਾਂ ਕਾਰਾਂ 'ਤੇ ਹਾਈ ਸਿਕਊਰਿਟੀ ਨੰਬਰ ਪਲੇਟ ਨਹੀਂ ਮਿਲੇਗੀ,

ਉਨ੍ਹਾਂ ਗੱਡੀਆਂ ਦੇ ਮਾਲਿਕਾਂ 'ਤੇ 500 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ ਤੇ ਉਨ੍ਹਾਂ ਨੂੰ ਲਗਭਗ 3 ਮਹੀਨੇ ਲਈ ਜੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ।

ਹੋਰ ਪੜ੍ਹੋ: #MeToo :ਅਕਸ਼ੈ ਕੁਮਾਰ ਨੇ ਰੱਦ ਕੀਤੀ ਸਾਜਿਦ ਨਾਲ ਫ਼ਿਲਮ ਦੀ ਸ਼ੂਟਿੰਗ ,ਟਵੀਟ ਕਰਕੇ ਦਿੱਤੀ ਜਾਣਕਾਰੀ

ਇਸ ਦੌਰਾਨ ਗੱਡੀ ਮਾਲਕਾਂ ਦੀ ਸੁਵਿਧਾ ਲਈ ਦਿੱਲੀ 'ਚ ਨੰਬਰ ਪਲੇਟ ਬਦਲਵਾਉਣ ਲਈ 13 ਸੈਂਟਰ ਬਣਾਏ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਵਾਹਨਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਦਿੱਲੀ ਸਰਕਾਰ ਵੱਲੋ ਇਹ ਕਦਮ ਚੁੱਕਿਆ ਗਿਆ ਹੈ, ਸਰਕਾਰ ਵੱਲੋ ਨਵੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਤਾ ਬਦਲੀਆਂ ਹੀ ਜਾਣਗੀਆਂ,

ਪਰ ਸਰਕਾਰ ਦੇ ਇਸ ਕਦਮ ਨਾਲ ਪੁਰਾਣੀਆਂ ਗੱਡੀਆਂ ਦੇ ਮਾਲਿਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਸਕਦੀ ਹੈ ਜੋ ਲਗਾਤਾਰ ਪੁਰਾਣੀ ਨੰਬਰ ਪਲੇਟ ਨਾਲ ਹੀ ਗੱਡੀਆਂ ਚਲਾ ਰਹੇ ਹਨ। ਇਸ ਤੋਂ ਪਹਿਲਾਂ ਸਰਕਾਰ ਨੇ ਮੋਟਰਸਾਈਕਲ ਚਾਲਕਾ ਨੂੰ ਆਪਣੀ ਨੰਬਰ ਪਲੇਟ ਬਦਲਵਾਉਣ ਨੂੰ ਕਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰਕਿਰਿਆ ਨੂੰ ਸਰਕਾਰ ਵੱਲੋ ਦੋ ਅਕਤੂਬਰ ਤੋਂ ਸ਼ੁਰੂ ਕੀਤਾ ਗਿਆ ਸੀ।

—PTC News

Related Post