Sat, Apr 27, 2024
Whatsapp

#MeToo :ਅਕਸ਼ੈ ਕੁਮਾਰ ਨੇ ਰੱਦ ਕੀਤੀ ਸਾਜਿਦ ਨਾਲ ਫ਼ਿਲਮ ਦੀ ਸ਼ੂਟਿੰਗ ,ਟਵੀਟ ਕਰਕੇ ਦਿੱਤੀ ਜਾਣਕਾਰੀ

Written by  Shanker Badra -- October 12th 2018 04:55 PM -- Updated: October 12th 2018 05:25 PM
#MeToo :ਅਕਸ਼ੈ ਕੁਮਾਰ ਨੇ ਰੱਦ ਕੀਤੀ ਸਾਜਿਦ ਨਾਲ ਫ਼ਿਲਮ ਦੀ ਸ਼ੂਟਿੰਗ ,ਟਵੀਟ ਕਰਕੇ ਦਿੱਤੀ ਜਾਣਕਾਰੀ

#MeToo :ਅਕਸ਼ੈ ਕੁਮਾਰ ਨੇ ਰੱਦ ਕੀਤੀ ਸਾਜਿਦ ਨਾਲ ਫ਼ਿਲਮ ਦੀ ਸ਼ੂਟਿੰਗ ,ਟਵੀਟ ਕਰਕੇ ਦਿੱਤੀ ਜਾਣਕਾਰੀ

#MeToo :ਅਕਸ਼ੈ ਕੁਮਾਰ ਨੇ ਰੱਦ ਕੀਤੀ ਸਾਜਿਦ ਨਾਲ ਫ਼ਿਲਮ ਦੀ ਸ਼ੂਟਿੰਗ ,ਟਵੀਟ ਕਰਕੇ ਦਿੱਤੀ ਜਾਣਕਾਰੀ:ਮੁੰਬਈ: ਮੀ-ਟੂ ਅਭਿਆਨ ਦੇ ਚਲਦਿਆਂ ਬਾਲੀਵੁੱਡ ਦੇ ਕਈ ਵੱਡੇ ਅਦਾਕਾਰ, ਡਾਇਰੈਕਟਰ ਤੇ ਪ੍ਰੋਡਿਊਸਰ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਹਨ।ਇਸ ਦੇ ਘੇਰੇ 'ਚੋਂ ਪ੍ਰੋਡਿਊਸਰ ਸਾਜਿਦ ਖ਼ਾਨ ਵੀ ਨਹੀਂ ਬਚ ਸਕੇ ਤੇ ਉਨ੍ਹਾਂ 'ਤੇ ਵੀ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲੱਗਿਆ ਹੈ।ਟਵਿੰਕਲ ਖੰਨਾ ਦੇ ਟਵੀਟ ਤੋਂ ਬਾਅਦ ਅਕਸ਼ੈ ਕੁਮਾਰ ਨੇ ਸਾਜਿਦ ਦੀ ਫ਼ਿਲਮ ਦੀ ਸ਼ੂਟਿੰਗ ਨੂੰ ਰੱਦ ਕਰ ਦਿੱਤਾ।

ਦਰਅਸਲ ਫਿਲਮ ਨਿਰਦੇਸ਼ਕ ਸਾਜਿਦ ਖਾਨ ਤੇ ਮੁੱਖ ਪਾਤਰਾਂ ਵਿੱਚੋ ਇੱਕ ਨਾਨਾ ਪਟੇਕਰ ਉੱਤੇ ਜਿਨਸੀ ਸੋਸ਼ਣ ਦੇ ਦੋਸ਼ ਲੱਗਣ ਦੇ ਬਾਅਦ, 'ਮੀ-ਟੂ' ਮੁਹਿੰਮ ਦੇ ਸਮਰਥਨ ਵਿਚ ਆਈ ਟਵਿੰਕਲ ਖੰਨਾ ਨੇ ਫਿਲਮ ਦੇ ਅਦਾਕਾਰਾਂ ਨੂੰ ਕਿਹਾ ਕਿ ਉਹ ਡਾਇਰੈਕਟਰ ਦੇ ਵਿਰੁੱਧ ਦੋਸ਼ਾਂ ਦੇ ਖਿਲਾਫ ਇਕ ਮਜ਼ਬੂਤ ​​ਪੱਖ ਲੈਣ।ਖੰਨਾ ਨੇ ਟਵੀਟ ਕੀਤਾ, "ਮੈਂ ਜਿਨਸੀ ਸੋਸ਼ਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਸੁਣ ਕੇ ਸਕਤੇ ਵਿੱਚ ਹਾਂ ਤੇ ਇਨ੍ਹਾਂ ਔਰਤਾਂ ਨਾਲ ਜੋ ਕੁੱਝ ਵੀ ਵਾਪਰਿਆ ਹੈ ਉਸ ਬਾਰੇ ਸੁਣਨਾ ਬਹੁਤ ਦੁਖਦਾਈ ਹੈ।" ਹਾਊਸਫੁੱਲ ਫ਼ਿਲਮ ਨਾਲ ਸਬੰਧਿਤ ਸਾਰੇ ਲੋਕਾਂ ਨੂੰ ਇਸ ਦੇ ਵਿਰੁੱਧ ਖੜੇ ਹੋਣ ਦੀ ਲੋੜ ਹੈ। ਇਸ ਤੋਂ ਬਾਅਦ ਅਕਸ਼ੈ ਕੁਮਾਰ ਨੇ ਕਿਹਾ ਕਿ ਇਸ ਸਮੇਂ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।ਉਨ੍ਹਾਂ ਨੇ ਲਿਖਿਆ, "ਮੈਂ ਬੀਤੀ ਰਾਤ ਦੇਸ਼ ਵਾਪਸ ਪਰਤਿਆ ਅਤੇ ਇਹ ਰਿਪੋਰਟਾਂ ਪੜ੍ਹਨ ਤੋਂ ਬਾਅਦ ਬਹੁਤ ਨਾਰਾਜ਼ ਹੈ।ਮੈਂ ਹਾਊਸਫੁਲ 4 ਦੇ ਨਿਰਮਾਤਾਵਾਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਜਾਂਚ ਪੂਰੀ ਨਾ ਹੋ ਜਾਵੇ ਉਦੋਂ ਤੱਕ ਸ਼ੂਟ ਨੂੰ ਰੱਦ ਕੀਤਾ ਜਾਵੇ। ਇਸ ਤੋਂ ਬਾਅਦ ਹਾਊਸਫੁਲ 4 ਦੇ ਨਿਰਦੇਸ਼ਕ ਸਾਜਿਦ ਖ਼ਾਨ ਨੇ ਟਵਿੱਟਰ 'ਤੇ ਕਿਹਾ ਕਿ ਉਹ ਫਿਲਮ ਦੀ ਕਮਾਨ ਛੱਡ ਰਹੇ ਹਨ ਅਤੇ ਮੀਡੀਆ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਸੱਚਾਈ ਸਾਹਮਣੇ ਨਾ ਆਵੇ ਉਦੋਂ ਤੱਕ ਫੈਸਲਾ ਨਾ ਦਿਓ।ਖਾਨ ਨੇ ਲਿਖਿਆ ਹੈ ਕਿ ਉਹ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਡਾਇਰੈਕਟਰ ਦੀ ਕੁਰਸੀ ਛੱਡ ਰਹੇ ਹਨ। ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਤੋਂ ਪਹਿਲਾਂ ਮਸ਼ਹੂਰ ਅਭਿਨੇਤਾ ਆਮੀਰ ਖ਼ਾਨ ਨੇ ਵੀ ਮੀ ਟੂ ਅਭਿਆਨ ਦੇ ਚਲਦਿਆਂ ਗੁਲਸ਼ਨ ਕੁਮਾਰ ਦੀ ਬਾਇਓਪਿਕ 'ਮੁਗ਼ਲ' ਤੋਂ ਖੁਦ ਨੂੰ ਵੱਖ ਕਰ ਲਿਆ ਹੈ। -PTCNews

Top News view more...

Latest News view more...