ਸ਼ਿਮਲਾ ’ਚ ਖੱਡ ਵਿੱਚ ਡਿੱਗੀ ਸਕੂਲ ਬੱਸ, ਦੋ ਬੱਚਿਆਂ ਸਮੇਤ 3 ਦੀ ਮੌਤ , 7 ਵਿਦਿਆਰਥੀ ਜ਼ਖ਼ਮੀ

By  Shanker Badra July 1st 2019 11:56 AM

ਸ਼ਿਮਲਾ ’ਚ ਖੱਡ ਵਿੱਚ ਡਿੱਗੀ ਸਕੂਲ ਬੱਸ, ਦੋ ਬੱਚਿਆਂ ਸਮੇਤ 3 ਦੀ ਮੌਤ , 7 ਵਿਦਿਆਰਥੀ ਜ਼ਖ਼ਮੀ:ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਖਲੀਨੀ ਇਲਾਕੇ 'ਚ ਪੈਂਦੇ ਝੰਝੀਡੀ 'ਚ ਇੱਕ ਸਕੂਲੀ ਬੱਸ ਡੂੰਘੀ ਖੱਡ 'ਚ ਡਿੱਗ ਪਈ ਹੈ। ਇਸ ਹਾਦਸੇ 'ਚ ਦੋ ਬੱਚਿਆਂ ਅਤੇ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ 7 ਬੱਚੇ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਬੱਚਿਆਂ ਦੀ ਪਹਿਚਾਣ ਮਹਲ ਤੇ ਮਾਨਯ ਅਤੇ ਚਾਲਕ ਦੀ ਪਹਿਚਾਣ ਨਰੇਸ਼ ਦੇ ਰੂਪ 'ਚ ਹੋਈ ਹੈ। [caption id="attachment_313512" align="aligncenter" width="300"]Himachal Pradesh: Bus falls into gorge in Shimla, 4 killed ਸ਼ਿਮਲਾ ’ਚ ਖੱਡ ਵਿੱਚ ਡਿੱਗੀ ਸਕੂਲ ਬੱਸ, ਦੋ ਬੱਚਿਆਂ ਸਮੇਤ 3 ਦੀ ਮੌਤ , 7 ਵਿਦਿਆਰਥੀ ਜ਼ਖ਼ਮੀ[/caption] ਇਸ ਘਟਨਾ ਤੋਂ ਬਾਅਦ ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਆਈ.ਜੀ.ਐੱਮ.ਸੀ. ਸ਼ਿਮਲਾ 'ਚ ਦਾਖ਼ਲ ਕਰਾਇਆ ਗਿਆ ਹੈ। ਇਸ ਹਾਦਸੇ ਦੇ ਪਿੱਛੇ ਦਾ ਕਾਰਨ ਸੜਕ ਕਿਨਾਰੇ ਗ਼ੈਰ-ਕਾਨੂੰਨੀ ਪਾਰਕਿੰਗ ਨੂੰ ਦੱਸਿਆ ਜਾ ਰਿਹਾ ਹੈ।ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਤੇ ਰਾਹਤ ਟੀਮਾਂ ਤੁਰੰਤ ਮੌਕੇ ’ਤੇ ਪੁੱਜੀਆਂ। [caption id="attachment_313513" align="aligncenter" width="300"]Himachal Pradesh: Bus falls into gorge in Shimla, 4 killed ਸ਼ਿਮਲਾ ’ਚ ਖੱਡ ਵਿੱਚ ਡਿੱਗੀ ਸਕੂਲ ਬੱਸ, ਦੋ ਬੱਚਿਆਂ ਸਮੇਤ 3 ਦੀ ਮੌਤ , 7 ਵਿਦਿਆਰਥੀ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ਿਲਮ ‘ਦੰਗਲ’ ਤੋਂ ਮਸ਼ਹੂਰ ਹੋਈ ਜ਼ਾਇਰਾ ਵਸੀਮ ਨੇ ਬਾਲੀਵੁੱਡ ਨੂੰ ਕਿਹਾ ‘ਅਲਵਿਦਾ’ , ਦੱਸਿਆ ਇਹ ਕਾਰਨ ਇਸ ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਮੌਕੇ 'ਤੇ ਲਗਭਗ 3 ਦਰਜਨ ਵਾਹਨਾਂ ਨੂੰ ਤੋੜ ਦਿੱਤਾ।ਉੱਧਰ ਇਸ ਘਟਨਾ 'ਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -PTCNews

Related Post